17.4 C
Los Angeles
May 16, 2024
Sanjhi Khabar
Chandigarh Crime News ਪੰਜਾਬ

ਮੁਖਤਾਰ ਅੰਸਾਰੀ ਮੋਹਾਲੀ ਅਦਾਲਤ ਵਿਚ ਪੇਸ਼ , ਫਿਰ ਤੋਂ ਰੋਪੜ ਜੇਲ ਭੇਜਿਆ

Agency

ਚੰਡੀਗੜ੍ਹ , 31 ਮਾਰਚ : ਉਤਰ ਪ੍ਰਦੇਸ਼ ਦੇ ਸਾਬਕਾ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ ਤੋਂ ‘ਘਰ ਵਾਪਿਸੀ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।  ਅੱਜ ਰੋਪੜ ਜੇਲ ਤੋਂ ਮੁਖਤਾਰ ਨੂੰ ਮੋਹਾਲੀ ਦੀ ਅਦਾਲਤ ਵਿਚ ਲਿਆਂਦਾ ਗਿਆ। ਮੁਖਤਾਰ ਅੰਸਾਰੀ ਵਿਰੁੱਧ ਪੰਜਾਬ ਦੇ ਮੋਹਾਲੀ ਸਥਿਤ ਇਕ ਵਪਾਰੀ ਤੋਂ ਫਿਰੌਤੀ ਮੰਗਣ ਅਤੇ ਧਮਕਾਉਣ ਦਾ ਦੋਸ਼ ਹੈ।  ਇਸੇ ਮਾਮਲੇ ਵਿਚ ਅੰਸਾਰੀ ਨੂੰ ਚਾਰਜਸ਼ੀਟ ਦੀ ਕਾਪੀ ਦੇਣ ਲਈ ਮੋਹਾਲੀ ਜੇਲ ਲਿਆਂਦਾ ਗਿਆ ਸੀ। ਉਹ ਵਹੀਲ ਚੇਅਰ ‘ਤੇ ਆਇਆ ਸੀ। ਪੇਸ਼ੀ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੰਸਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਫਸਾ ਰਹੀ ਹੈ। ਉਸਨੇ ਕਿਹਾ ਕਿ ਉਹ ਬੇਗੁਨਾਹ ਹੈ। ਇਸਤੋਂ ਬਾਅਦ ਪੁਲਿਸ ਨੂੰ ਅੰਸਾਰੀ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ।
ਇਸੇ ਦੌਰਾਨ ਪੁਲਿਸ ਨੇ ਦੱਸਿਆ ਕਿ ਅੰਸਾਰੀ ਨੂੰ ਅਦਾਲਤੀ ਪ੍ਰੀਕਿਰਿਆ ਮੁਤਾਬਿਕ ਹੀ ਅਦਾਲਤ ਲਿਆਂਦਾ ਗਿਆ ਸੀ ਅਤੇ ਉਹ ਮੋਹਾਲੀ ਅਦਾਲਤ ਵਿਖੇ ਚਲਾਨ ਦੀ ਕਾਪੀ ਲੈਣ ਆਇਆ ਸੀ। ਉਸਨੂੰ ਚਾਲਾਨ ਦੀ ਕਾਪੀ ਦੇ ਕੇ ਵਾਪਿਸ ਰੋਪੜ ਜੇਲ ਭੇਜ ਦਿੱਤਾ ਗਿਆ।  ਜਿਕਰਯੋਗ ਹੈ ਕਿ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ ‘ਚੋ ਯੂ ਪੀ ਦੀ ਬਾਂਦਰਾਂ ਜੇਲ ਵਿਚ ਭੇਜਣ ਦਾ ਹੁਕਮ ਦਿੱਤਾ ਗਿਆ ਸੀ।

Related posts

ਪਟਨਾ ‘ਚ ਮੁੱਖ ਮੰਤਰੀ ਚੰਨੀ ਖਿਲਾਫ ਐੱਫਆਈਆਰ ਦਰਜ

Sanjhi Khabar

ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਪਾਕਿਸਤਾਨੋਂ ਡਰੋਨ ਰਾਹੀਂ ਆ ਰਹੇ ਨੇ ਹਥਿਆਰ: ਕੈਪਟਨ

Sanjhi Khabar

ਮੇਰਾ ਅਪਮਾਨ ਕੀਤਾ ਗਿਆ, ਹਾਈਕਮਾਂਡ ਨੂੰ ਜੋ ਪਸੰਦ ਹੈ, ਉਸ ਨੂੰ ਬਣਾ ਲੈਣ ਮੁੱਖ ਮੰਤਰੀ: ਕੈਪਟਨ

Sanjhi Khabar

Leave a Comment