15.1 C
Los Angeles
May 17, 2024
Sanjhi Khabar
Chandigarh Crime News Politics

ਪਟਨਾ ‘ਚ ਮੁੱਖ ਮੰਤਰੀ ਚੰਨੀ ਖਿਲਾਫ ਐੱਫਆਈਆਰ ਦਰਜ

ਪਟਨਾ, 17 ਫਰਵਰੀ (Agency)। ਯੂਪੀ-ਬਿਹਾਰ ਦੇ ਲੋਕਾਂ ‘ਤੇ ਦਿੱਤੇ ਗਏ ਬਿਆਨ ਦੇ ਵਿਰੋਧ ‘ਚ ਵੀਰਵਾਰ ਨੂੰ ਭਾਜਪਾ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਪਟਨਾ ਦੇ ਕਦਮ ਕੁਆਂ ਥਾਣੇ ‘ਚ ਐੱਫਆਈਆਰ ਦਰਜ ਕਰਵਾਈ ਹੈ

ਜਿਕਰਯੋਗ ਹੈ ਕਿ ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਯੂਪੀ ਬਿਹਾਰ ਦੇ ਭਈਏ ਪੰਜਾਬ ਵਿੱਚ ਆ ਕੇ ਕਬਜ਼ਾ ਕਰ ਰਹੇ ਹਨ। ਉਨ੍ਹਾਂ ਨੂੰ ਹੁਣ ਪੰਜਾਬ ਨਹੀਂ ਆਉਣ ਦੇਣਾ ਹੈ। ਜਦੋਂ ਚੰਨੀ ਨੇ ਇਹ ਬਿਆਨ ਦਿੱਤਾ ਤਾਂ ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਚੰਨੀ ਦੀਆਂ ਗੱਲਾਂ ਦਾ ਸਮਰਥਨ ਕੀਤਾ ਅਤੇ ਬਿਹਾਰ ਅਤੇ ਯੂਪੀ ਦੇ ਲੋਕਾਂ ਦਾ ਮਜ਼ਾਕ ਉਡਾਇਆ।

ਚੰਨੀ ਦੇ ਇਸ ਬਿਆਨ ਤੋਂ ਬਾਅਦ ਯੂਪੀ ਅਤੇ ਬਿਹਾਰ ਵਿੱਚ ਪੰਜਾਬ ਦੇ ਸੀਐਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਬਿਹਾਰ ਸਮੇਤ ਯੂਪੀ ਦੇ ਸਾਰੇ ਨੇਤਾਵਾਂ ਨੇ ਚੰਨੀ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ। ਨਾਲ ਹੀ ਉਨ੍ਹਾਂ ਕੋਲੋ ਅਤੇ ਕਾਂਗਰਸ ਹਾਈਕਮਾਂਡ ਤੋਂ ਮੁਆਫ਼ੀ ਮੰਗਣ ਦੀ ਵੀ ਮੰਗ ਕੀਤੀ ਹੈ।

Related posts

ਸਰਕਾਰੀ ਨੌਕਰੀਆਂ ਵਿੱਚ ਦਿਵਿਆਂਗਜਨਾਂ ਦਾ ਚਾਰ ਫੀਸਦੀ ਰਾਖਵਾਂ ਕੋਟਾ ਯਕੀਨੀ ਬਣਾਇਆ ਜਾਵੇਗਾ: ਅਰੁਨਾ ਚੌਧਰੀ

Sanjhi Khabar

ਕੋਰੋਨਾ ਸੰਕਰਮਿਤ ਹੋ ਚੁੱਕੇ ਲੋਕਾ ਨੂੰ ਟੀਕੇ ਦੀ ਨਹੀਂ ਲੋੜ : ਖੋਜ

Sanjhi Khabar

ਪੰਜਾਬ ਦਾ ਚੌਗਿਰਦਾ ਤੇ ਪਾਣੀ ਬਚਾਉਣ ਲਈ ਮੁੱਖ ਮੰਤਰੀ ਵੱਲੋਂ ਵਿਆਪਕ ਮੁਹਿੰਮ ਵਿੱਢਣ ਦਾ ਐਲਾਨ

Sanjhi Khabar

Leave a Comment