15.3 C
Los Angeles
May 17, 2024
Sanjhi Khabar
Bathinda Politics

ਬਠਿੰਡਾ ਤੋ ਆਪ ਦੇ ਉਮੀਦਵਾਰ ਜਗਰੂਪ ਗਿੱਲ ਨੂੰ ਮਿਲ ਰਿਹਾ ਹੈ ਭਰਵਾਂ ਸਮਰਥਨ

ਪੀਐਸ ਮਿੱਠਾ

ਬਠਿੰਡਾ 17 ਫਰਵਰੀ : ਬਠਿੰਡਾ ਤੋ ਆਪ ਦੇ ਉਮੀਦਵਾਰ ਜਗਰੂਪ ਗਿੱਲ ਨੂੰ ਬਠਿੰਡਾ ਦੇ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਲੋਕ ਆਪ ਮੁਹਾਰੇ ਹੀ ਆਪ ਪਾਰਟੀ ਨੂੰ ਸਮਰਥਨ ਦੇ ਰਹੇ ਹਨ। ਜਿਸਦਾ ਕਾਰਨ ਉਨਾਂ ਦੀ ਇਮਾਨਦਾਰ, ਲੋਕ ਪੱਖੀ ਅਤੇ ਮੇਹਨਤੀ ਸਖਸੀਅਤ ਹੋਣਾ ਹੈ। ਬਠਿੰਡਾ ਦੇ ਵਾਰਡ ਇਕ ਨੰਬਰ ਤੋ ਸੈਕੜੇ ਲੋਕਾਂ ਨੇ ਅੱਜ ਕਾਂਗਰਸ ਦਾ ਪੱਲਾ ਛੱਡ ਦੇ ਆਪ ਦਾ ਪੱਲਾ ਫੜ ਲਿਆ ਹੈ। ਆਪ ਪਾਰਟੀ ਦੇ ਸਰਗਰਮ ਅਤੇ ਮੋਹਰੀ ਆਗੂ ਰਾਜੇਸ਼ ਬਾਂਸਲ ਅਤੇ ਡਾ: ਤਰਸੇਮ ਗਰਗ ਨੇ ਦੱਸਿਆ ਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਦਾ ਪੱਲਾ ਫੜਨਾ ਸੁਰੂ ਕਰ ਦਿੱਤਾ ਹੈ ਜਿਸਦਾ ਕਾਰਨ ਬਠਿੰਡਾ ਦੇ ਉਮੀਦਵਾਰ ਜਗਰੂਪ ਗਿੱਲ ਦਾ ਇਮਾਨਦਾਰ ਅਤੇ ਮੇਹਨਤੀ ਹੋਣਾ ਅਤੇ ਭਗਵੰਤ ਮਾਨ ਦਾ ਲੋਕਾਂ ਵਿੱਚ ਵਿਚਰਕੇ ਕੰਮ ਕਰਵਾਉਣਾ ਹੈ। ਉਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਪ ਪਾਰਟੀ ਦੀ ਹਨੇਰੀ ਚੱਲ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਧਾਰ ਲਿਆ ਹੈ। ਉਨਾਂ ਕਿਹਾ ਬਠਿੰਡਾ ਲੋਕਾਂ ਨੇ ਕਾਂਗਰਸ, ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਅਜਮਾ ਚੁੱਕੇ ਹਨ । ਉਨਾਂ ਲੋਕਾਂ ਨੂੂੰ ਅਪੀਲ ਕੀਤੀ ਕਿ ਇਸ ਵਾਰ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਕੇ ੳਸਦੀ ਕਾਰਗੁਜਾਰੀ ਜਰੂਰ ਦੇਖਣ।

Related posts

ਹੋਲੀ ਨੂੰ ਲੈ ਕੇ ਚੰਡੀਗੜ੍ਹ ਪ੍ਰਸਾਸ਼ਨ ਨੇ ਲਿਆ ਵੱਡਾ ਫ਼ੈਸਲਾ

Sanjhi Khabar

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁੱਤਲਾ

Sanjhi Khabar

ਨੌਜਵਾਨਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਭਾਜਪਾ : ਪ੍ਰਧਾਨ ਮੰਤਰੀ ਮੋਦੀ

Sanjhi Khabar

Leave a Comment