16 C
Los Angeles
May 18, 2024
Sanjhi Khabar
Chandigarh Politics Protest

ਮੇਰਾ ਅਪਮਾਨ ਕੀਤਾ ਗਿਆ, ਹਾਈਕਮਾਂਡ ਨੂੰ ਜੋ ਪਸੰਦ ਹੈ, ਉਸ ਨੂੰ ਬਣਾ ਲੈਣ ਮੁੱਖ ਮੰਤਰੀ: ਕੈਪਟਨ

Parmeet Singh/ Sandeep Singh
Chandigarh : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਇਸ ਤੋਂ ਬਾਅਦ ਕੈਪਟਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਹੈ ਉਸ ਦਾ ਵਾਰ-ਵਾਰ ਅਪਮਾਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਮੇਰਾ ਅਪਮਾਨ ਕੀਤਾ ਗਿਆ, ਹਾਈਕਮਾਂਡ ਨੂੰ ਜੋ ਪਸੰਦ ਹੈ, ਉਸ ਨੂੰ ਮੁੱਖ ਮੰਤਰੀ ਬਣਾ ਲੈਣ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਦੱਸਣਗੇ।

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਮਿਲ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ।
ਇਸ ਤੋਂ ਪਹਿਲਾਂ ਸ੍ਰੀ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲ ਕੀਤੀ ਅਤੇ ਵਾਰ -ਵਾਰ “ਅਪਮਾਨ” ਕਰਨ ‘ਤੇ ਨਾਰਾਜ਼ਗੀ ਅਤੇ ਨਾਖੁਸ਼ੀ ਜ਼ਾਹਰ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਆਪਣੇ ਸਮਰਥਕ ਵਿਧਾਇਕਾਂ ਨਾਲ ਮੀਟਿੰਗ ਵਿੱਚ ਅਸਤੀਫਾ ਦੇਣ ਬਾਰੇ ਫੈਸਲਾ ਲਿਆ ਸੀ।

ਹਾਈ ਕਮਾਨ ਵੱਲੋਂ ਕੈਪਟਨ ਉਤੇ ਅਸਤੀਫੇ ਲ਼ਈ ਦਬਾਅ ਬਣਾਇਆ ਸੀ। ਕੈਪਟਨ ਨੇ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇਣ ਦਾ ਫੈਸਲਾ ਕੀਤਾ। ਕੈਪਟਨ ਨੂੰ ਹਾਈਕਮਾਨ ਨੇ ਸਨਮਾਨਜਨਕ ਤਰੀਕੇ ਨਾਲ ਅਹੁਦਾ ਛੱਡਣ ਦਾ ਮੌਕਾ ਦਿੱਤਾ ਸੀ। ਇਸੇ ਲਈ ਮੀਟਿੰਗ ਸ਼ਾਮ ਨੂੰ ਰੱਖੀ ਗਈ ਸੀ।

Related posts

ਰਾਹੁਲ ਗਾਂਧੀ ਨੇ ਐਲਾਨਿਆ ਚੰਨੀ ਨੂੰ ਮੁੱਖ ਮੰਤਰੀ ਚਿਹਰਾ

Sanjhi Khabar

ਯੂਕ੍ਰੇਨ ਤੇ ਰੂਸੀ ਹਮਲੇ ਨੇ ਚਿੰਤਾ ’ਚ ਡੋਬਿਆ ਤਲਵੰਡੀ ਸਾਬੋ ਦਾ ਪ੍ਰੀਵਾਰ

Sanjhi Khabar

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

Sanjhi Khabar

Leave a Comment