15.1 C
Los Angeles
May 15, 2024
Sanjhi Khabar
Chandigarh Crime News ਪੰਜਾਬ ਮਨੌਰੰਜਨ

ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ

ਜੰਡਿਆਲਾ ਗੁਰੂ,30 ਮਾਰਚ ( ਸਤਿੰਦਰ ਸਿੰਘ ਅਠਵਾਲ/ਹਰੀਸ਼ ਕੱਕੜ)- ਸਥਾਨਕ ਕਸਬੇ ਜੰਡਿਆਲਾ ਗੁਰੂ ਵਿੱਚੋਂ ਲੰਘਦੇ ਜੀ.ਟੀ. ਰੋਡ ਉੱਤੇ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜਾਨ ਦੀ ਬੀਤੀ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਰਾਤ ਕਰੀਬ 2:45 ਵਜੇ ਉੱਪਰ ਦਾਣਾ ਮੰਡੀ ਦੇ ਸਾਹਮਣੇ ਪੁਲ ਉੱਪਰ ਹੋਇਆ। ਹਾਦਸਾ ਦੌਰਾਨ ਦਿਲਜਾਨ ਗੱਡੀ ਵਿੱਚ ਇਕੱਲਾ ਸੀ ਅਤੇ ਦੇਰ ਰਾਤ ਜਲੰਧਰ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਸੀ। ਜੰਡਿਆਲਾ ਗੁਰੂ ਥਾਣੇ ਦੇ ਏ.ਐੱਸ.ਆਈ. ਬਲਰਾਜ ਸਿੰਘ ਨੇ ਦੱਸਿਆ ਹਾਦਸੇ ਮਗਰੋਂ ਉਥੋਂ ਲੰਘ ਰਹੇ ਆਨੰਦਪੁਰ ਸਾਹਿਬ ਵਾਲੇ ਯਾਤਰੂਆਂ ਨੇ ਦਿਲਜਾਨ ਨੂੰ ਗੱਡੀ ਵਿੱਚੋਂ ਕੱਢ ਕੇ ਨੇੜਲੇ ਹਸਪਤਾਲ ਵਿੱਚ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਕਰਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਏ.ਐੱਸ.ਆਈ. ਬਲਰਾਜ ਸਿੰਘ ਨੇ ਦੱਸਿਆ ਦਿਲਜਾਨ ਦੀ ਕਾਰ ਤੇਜ਼ ਰਫ਼ਤਾਰ ਵਿੱਚ ਸੀ, ਜਦੋਂ ਕਾਰ ਪੁੱਲ ਉਪਰ ਪਹੁੰਚੀ ਤਾਂ ਉਹ ਪਿੱਛੋਂ ਕਿਸੇ ਚੀਜ਼ ਵਿੱਚ ਟਕਰਾ ਗਈ, ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਤਬਾਹ ਹੋ ਗਿਆ। ਜਦੋਂ ਇਸ ਦੁੱਖਦਾਇਕ ਖ਼ਬਰ ਦਾ ਪਤਾ ਲੱਗਾ ਤਾਂ ਸਾਹਿਤਕਾਰਾਂ,ਕਵੀਆਂ,ਲੇਖਕਾਂ ਵਿੱਚ ਸੋਗ ਦੀ ਲਹਿਰ ਦੌੜ ਪਈ ਅਤੇ ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਅਹੁਦੇਦਾਰਾਂ,ਮੈਂਬਰਾਂ ਸ਼ੌਕ ਸਭਾ ਕੀਤੀ ਜਿਸ ਤਹਿਤ ਸਭਾ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ,ਮੀਤ ਪ੍ਰਧਾਨ ਸਤਿੰਦਰ ਓਠੀ ਜੀ ਨੇ ਮਰਹੂਮ ਸਾਹਿਤਕਾਰ ਪੰਥਕ ਕਵੀ ਤਰਲੋਕ ਸਿੰਘ ਦੀਵਾਨਾ ਜੀ ਦੇ ਗ੍ਰਹਿ ਜੋਤੀਸਰ ਕੋਲੋਨੀ ਵਿਖੇ ਇਕੱਤਰ ਹੋਕੇ ਦੁੱਖ ਜ਼ਾਹਿਰ ਕੀਤਾ। ਪੰਥਕ ਕਵੀ ਸ:ਚੈਨ ਸਿੰਘ ਚੱਕਰਵਰਤੀ,ਪੰਥਕ ਸੰਗੀਤਕਾਰ ਅਵਤਾਰ ਸਿੰਘ ਤਾਰੀ,ਪੰਜਾਬ ਦੇ ਰਫੀ ਸ:ਰਛਪਾਲ ਸਿੰਘ ਪਾਲ, ਪੰਥਕ ਕਵੀ ਬਲਬੀਰ ਸਿੰਘ ਬੱਲ, ਡਾ. ਹਰੀ ਸਿੰਘ ਜਾਚਕ, ਕਵੀ ਦਵਿੰਦਰ ਸਿੰਘ ਭੋਲਾ,ਸਵਿੰਦਰ ਸਿੰਘ ਲਹੌਰੀਆ, ਵਿਸ਼ਾਲ ਸ਼ਰਮਾ,ਕੇਂਦਰੀ ਲੇਖਕ ਸਭਾ ਤੋਂ ਦੀਪ ਦਵਿੰਦਰ ਜੀ ਆਦਿ ਨੇ ਵੀ ਫੋਨ ‘ਤੇ ਦੁੱਖ ਜ਼ਾਹਿਰ ਕੀਤਾ ਅਤੇ ਕਵੀਆਂ,ਸਾਹਿਤਕਾਰਾਂ ਅਰਦਾਸ ਕੀਤੀ ਕਿ ਪਰਮਾਤਮਾ ਦਿਲਜਾਨ ਨੂੰ ਆਪਣੇ ਚਰਨਾਂ ‘ਚ ਥਾ  ਬਖਸ਼ੇ ਤੇ ਪਰਿਵਾਰ ਤੋਂ ਲੈ ਹਰੇਕ ਸਨੇਹੀ ਨੂੰ ਭਾਣਾ ਮੰਨਣ ਦਾ ਬੱਲ। ਸਾਹਿਤਕਾਰਾਂ ਕਿਹਾ ਕਿ ਪੰਜਾਬੀ ਗਾਇਕੀ ਦੇ ਅੰਬਰ ਦਾ ਚਮਕਦਾ ਸਿਤਾਰਾ ਸਾਡੀ ਅੱਖਾਂ ਤੋਂ ਸਦਾ ਲਈ ਓਹਲੇ ਹੋ ਗਿਆ।

Related posts

ਮੈਟਾਬੇਬੀ ਐਮਬੀਆਈ ਚਿੱਟਫੰਡ ਕੋਆਇਨ ਕੰਪਨੀ ਨੇ ਲੋਕਾਂ ਨੂੰ ਚੂਨਾ ਲਗਾਊਣਾ ਕੀਤਾ ਸੁਰੂ

Sanjhi Khabar

ਜਲੰਧਰ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

Sanjhi Khabar

ਥਾਣਾ ਦਿੜ੍ਹਬਾ, ਸੁਨਾਮ ਤੇ ਚੀਮਾ ਖੇਤਰ ‘ਚ ਨਕਲੀ ਸ਼ਰਾਬ ਵੇਚਣ ਵਾਲੇ ਗਿਰੋਹ ਦੇ ਹੁਣ ਤੱਕ 10 ਦੋਸ਼ੀ ਗ੍ਰਿਫਤਾਰ

Sanjhi Khabar

Leave a Comment