15.4 C
Los Angeles
May 15, 2024
Sanjhi Khabar
ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਦੁਨੀਆ ਦੀ ਕਰੀਬ ਅੱਧੀ ਵ੍ਹਿਸਕੀ ਦੀ ਖਪਤ ਭਾਰਤ ‘ਚ, ਸਭ ਤੋਂ ਵਧ ਵਿਕਣ ਵਾਲੇ 10 ‘ਚੋਂ 7 ਬ੍ਰਾਂਡ ਭਾਰਤ ਦੇ

Agency
ਵਾਸ਼ਿੰਗਟਨ – ਦੁਨੀਆ ਭਰ ਵਿਚ ਬੀਅਰ ਅਤੇ ਵਾਈਨ ਦੀ ਖਪਤ ਦੀ ਗੱਲ ਕਰੀਏ ਤਾਂ ਭਾਰਤ ਲਿਸਟ ਵਿਚ ਕਿਤੇ ਨਹੀਂ ਹੈ ਪਰ ਵ੍ਹਿਸਕੀ ਪੀਣ ਵਾਲਿਆਂ ਵਿਚ ਭਾਰਤ ਨੰਬਰ-1 ‘ਤੇ ਹੈ। ਦੱਸ ਦਈਏ ਕਿ 48 ਫੀਸਦੀ ਵ੍ਹਿਸਕੀ ਭਾਰਤ ਦੇ ਲੋਕਾਂ ਵੱਲੋਂ ਪੀਤੀ ਜਾਂਦੀ ਹੈ। ਫੋਰਬਸ ਦੀ ਲਿਸਟ ਵਿਚ ਸ਼ਾਮਲ 25 ਵ੍ਹਿਸਕੀ ਬ੍ਰਾਂਡਸ ਵਿਚ 13 ਭਾਰਤ ਦੇ ਬ੍ਰਾਂਡ ਹਨ। ਸਭ ਤੋਂ ਜ਼ਿਆਦਾ ਵਿਕਣ ਵਾਲੀ ਵ੍ਹਿਸਕੀ ਵੀ ਭਾਰਤੀ ਕੰਪਨੀ ਬਣਾਉਂਦੀ ਹੈ।

ਭਾਰਤ ਤੋਂ ਇਲਾਵਾ ਵ੍ਹਿਸਕੀ ਦੀ ਖਪਤ ਵਿਚ ਅਮਰੀਕਾ ਦੂਜੇ ਨੰਬਰ ‘ਤੇ ਹੈ। ਇਥੇ 46.20 ਫੀਸਦੀ ਲੋਕ ਵ੍ਹਿਸਕੀ ਪੀਣਾ ਪਸੰਦ ਕਰਦੇ ਹਨ। ਇਸ ਤੋਂ ਬਾਅਦ ਫਰਾਂਸ (14.00), ਜਾਪਾਨ (10.90) ਅਤੇ ਯੂ. ਕੇ. (7.70) ਆਉਂਦੇ ਹਨ।

ਦੁਨੀਆ ਭਰ ਵਿਚ ਸਭ ਤੋਂ ਵਧ ਵਿਕਣ ਵਾਲੇ 10 ਵਿਚੋਂ 7 ਬ੍ਰਾਂਡ ਹਨ ਭਾਰਤੀ

1. ਮੈਕਡਾਵੇਲਸ (ਭਾਰਤੀ) – 27.63
2. ਆਫਿਸਰਸ ਚੁਆਇਸ (ਭਾਰਤੀ) – 27.54
3. ਇੰਮਪੀਰੀਅਲ ਬਲੂ (ਭਾਰਤੀ) – 23.97
4. ਰਾਇਲ ਸਟੈਗ (ਭਾਰਤੀ) – 19.80
5. ਜਾਨੀ ਵਾਕਰ (ਸਕਾਟਲੈਂਡ) – 16.56
6. ਜੈਕ ਡੇਨੀਅਲਸ (ਅਮਰੀਕੀ) – 12.06
7. ਓਰੀਜ਼ਿਨਲ ਚੁਆਇਸ (ਭਾਰਤੀ) – 11.43
8. ਜਿਮ ਬੀਮ (ਅਮਰੀਕੀ) – 9.36
9. ਹੇਵਡਰਸ ਫਾਈਨ (ਭਾਰਤੀ) – 8.64
10. 8 ਪੀ. ਐੱਮ. (ਭਾਰਤੀ) – 7.65

Related posts

ਅੰਨਦਾਤਾ ਤੇ ਦੇਸ਼ ਦੇ ਰਾਜੇ ਦਾ ਵਿਵਾਦ ਖਤਮ ਕਰਨ ਲਈ ਪ੍ਰਭੂ ਰਾਸਤੇ ਦਿਖਾਵੇ

Sanjhi Khabar

ਟਰਾਂਸਪੋਰਟ ਕਾਮਿਆ ਦੀ ਹੜਤਾਲ ਸ਼ੁਰੂ , 4 ਘੰਟੇ ਬੱਸ ਸਟੈਂਡ ਬੰਦ ਕਰਕੇ ਕੱਚੇ ਮੁਲਾਜ਼ਮਾਂ ਕੱਢੀ ਭੜਾਸ

Sanjhi Khabar

ਦੁਨੀਆ ਦੇ ਅਮੀਰਾਂ ਦੀ ਸੂਚੀ ‘ਚ ਅਡਾਨੀ ਚੌਥੇ ਸਥਾਨ ‘ਤੇ, ਅੰਬਾਨੀ 11ਵੇਂ ਸਥਾਨ ‘ਤੇ ਕਾਇਮ

Sanjhi Khabar

Leave a Comment