18.6 C
Los Angeles
May 19, 2024
Sanjhi Khabar
Chandigarh

ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਨੂੰ ਵੇਖਦਿਆਂ ਪੰਜਾਬ ਸਰਕਾਰ ਹੋਈ ਚੌਕਸ

ਚੰਡੀਗੜ, 30 ਦਸੰਬਰ (ਸੁਖਵਿੰਦਰ ਬੰਟੀ) :

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਰੋਨਾ ਦਾ ਗ੍ਰਾਫ ਮੁੜ ਚੜ੍ਹਨਾ ਸ਼ੁਰੂ ਹੋ ਗਿਆ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਸਰਕਾਰ ਦਾ ਚਿੰਤਾ ਵਧਾ ਦਿੱਤੀ ਹੈ। ਬੇਸ਼ੱਕ ਪੰਜਾਬ ਦੇ ਹਾਲਾਤ ਅਜੇ ਠੀਕ ਹਨ ਪਰ ਵਿਦੇਸ਼ਾਂ ਵਿੱਚੋਂ ਲੋਕਾਂ ਦੀ ਆਵਾਜਾਈ ਖਤਰਾ ਵਧਾ ਸਕਦੀ ਹੈ। ਇਸ ਲਈ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਸਰਕਾਰ ਵੱਲੋਂ ਸੂਬੇ ਦੇ ਹਾਲਾਤ ਦਾ ਰੋਜ਼ ਜਾਇਜ਼ਾ ਲਿਆ ਜਾ ਰਿਹਾ ਹੈ। ਬੁੱਧਵਾਰ ਨੂੰ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਸੂਬੇ ’ਚ ਟੈਸਟਿੰਗ ਤੇ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਵਿੱਚ ਕੀਤੇ ਜਾ ਰਹੇ ਕਰੋਨਾ ਟੈਸਟਾਂ ਦੇ ਪੌਜ਼ੇਟਿਵ ਨਤੀਜੇ 0.3 ਫੀਸਦੀ ਹਨ। ਬੀਤੇ ਕੁਝ ਦਿਨਾਂ ਦੌਰਾਨ ਇਸ ਵਿੱਚ ਵਾਧਾ ਹੋਇਆ ਹੈ। ਅਧਿਕਾਰੀਆਂ ਅਨੁਸਾਰ ਸੂਬੇ ਵਿੱਚ ਹੁਣ ਤਕ ਸਿਰਫ ਇੱਕ ਓਮੀਕਰੋਨ ਦਾ ਮਾਮਲਾ ਸਾਹਮਣੇ ਆਇਆ ਸੀ। 13 ਦਿਨ ਬਾਅਦ ਉਸ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ‘ਹਰ ਘਰ ਦਸਤਕ’ ਮੁਹਿੰਮ ਤਹਿਤ 12,05,069 ਘਰਾਂ ਦਾ ਦੌਰਾ ਕੀਤਾ ਗਿਆ ਹੈ।

 

Related posts

ਚੰਡੀਗੜ੍ਹ ਨਗਰ ਨਿਗਮ ‘ਚ ਨੌਕਰੀ ਦਾ ਸੁਨਹਿਰਾ ਮੌਕਾ, 172 ਆਸਾਮੀਆਂ ਲਈ ਨਿਕਲੀ ਭਰਤੀ

Sanjhi Khabar

ਕਿਸਾਨਾਂ ਨੂੰ 14 ਮਈ ਨੂੰ ਮਿਲੇਗੀ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਦੀ ਅੱਠਵੀਂ ਕਿਸ਼ਤ

Sanjhi Khabar

ਚੋਣ ਕਮਿਸ਼ਨ ਨੇ ਫੋਟੋ ਵੋਟਰ ਸੂਚੀ ‘ਚੋਂ ‘ਹਰਿਜਨ’ ਵਰਗੇ ਗੈਰ ਸੰਵਿਧਾਨਕ ਸ਼ਬਦਾਂ ਨੂੰ ਹਟਾਇਆ

Sanjhi Khabar

Leave a Comment