16.6 C
Los Angeles
May 4, 2024
Sanjhi Khabar
Chandigarh Politics ਪੰਜਾਬ

ਚੋਣ ਕਮਿਸ਼ਨ ਨੇ ਫੋਟੋ ਵੋਟਰ ਸੂਚੀ ‘ਚੋਂ ‘ਹਰਿਜਨ’ ਵਰਗੇ ਗੈਰ ਸੰਵਿਧਾਨਕ ਸ਼ਬਦਾਂ ਨੂੰ ਹਟਾਇਆ

AGENCY
ਚੰਡੀਗੜ੍ਹ,  ਮਾਰਚ: ਫ਼ੋਟੋ ਵੋਟਰ ਸੂਚੀ ਵਿੱਚ ‘ਹਰਿਜਨ’ ਅਤੇ ‘ਗਿਰੀਜਨ’ ਵਰਗੇ ਗੈਰ ਸੰਵਿਧਾਨਕ ਸ਼ਬਦ ਵਰਤੇ ਜਾਣ ਸਬੰਧੀ ਵੋਟਰ ਤੋਂ ਮਿਲੀ ਸ਼ਿਕਾਇਤ ‘ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਚੋਣ ਅਧਿਕਾਰੀ ਪੰਜਾਬ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸਾਰੇ 22 ਡਿਪਟੀ ਕਮਿਸ਼ਨਰਾਂ- ਕਮ – ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ 117 ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓ.) ਨੂੰ ਇਹਨਾਂ ਸ਼ਬਦਾਂ ਨੂੰ ਹਟਾਉਣ ਸਬੰਧੀ ਵਿਸ਼ੇਸ਼ ਸੋਧ ਕਰਨ ਦੇ ਨਿਰਦੇਸ਼ ਦਿੱਤੇ। ਡਾ. ਰਾਜੂ ਨੇ ਅੱਗੇ ਕਿਹਾ ਕਿ ਇਹ ਮਾਮਲਾ ਮੁੱਖ ਸਕੱਤਰ, ਪੰਜਾਬ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਜਿਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕਰਨ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਦੇ ਨਿਰਦੇਸ਼ ਜਾਰੀ ਕੀਤੇ।
ਉਹਨਾਂ ਕਿਹਾ ਕਿ ਇਸ ਲਈ ਗੈਰ ਸੰਵਿਧਾਨਕ ਸ਼ਬਦ ‘ਹਰਿਜਨ ਬਸਤੀ’ ਦੀ ਬਜਾਏ ਪਿੰਡ ਦਾ ਨਾਮ / ਸਥਾਨ ਦਾ ਨਾਮ ਲਿਖਿਆ ਜਾਣਾ ਚਾਹੀਦਾ ਹੈ ਅਤੇ ਇਸ ਦੀ ਥਾਂ ਨਵਾਂ ਨਾਮ ਹੀ ਲਿਖਿਆ ਹੋਣਾ ਚਾਹੀਦਾ ਹੈ।
ਇਸ ਸਬੰਧੀ ਵਿਸ਼ੇਸ਼ ਕਦਮ ਚੁੱਕਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ “ਹਰਿਜਨ ਕਲੋਨੀ” ਦੇ ਨਾਂ ਨੂੰ ” ਪਾਰਟ ਨੰ. 108, ਸੈਕਸ਼ਨ ਨੰ. 7, ਵਾਰਡ ਨੰ. 5, ਦੀਨਾਨਗਰ” ਵਿੱਚ ਤਬਦੀਲ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਨਾਭਾ ਦੇ ਪੋਲਿੰਗ ਸਟੇਸ਼ਨ “ਸਰਕਾਰੀ ਐਲੀਮੈਂਟਰੀ ਸਕੂਲ, ਹਰਿਜਨ ਬਸਤੀ” ਨੂੰ “ਸਰਕਾਰੀ ਐਲੀਮੈਂਟਰੀ ਸਕੂਲ, ਬੋਰਹਾ ਗੇਟ” ਵਜੋਂ ਤਬਦੀਲ ਕੀਤਾ ਗਿਆ। ਜਮਹੂਰੀਅਤ ਪ੍ਰਤੀ ਜਾਗਰੂਕ ਨਾਗਰਿਕਾਂ ਦੀ ਇਹ ਸੰਵਿਧਾਨ ਅਧਾਰਤ ਪਹੁੰਚ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਵਿਚ ਸਹਾਇਤਾ ਕਰੇਗੀ।
ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੀਤੀ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਸੀਈਓ ਡਾ. ਰਾਜੂ ਨੇ ਸਮੂਹ ਵੋਟਰਾਂ, ਸਿਆਸੀ ਪਾਰਟੀਆਂ, ਗੈਰ-ਸਰਕਾਰੀ ਸੰਗਠਨਾਂ, ਸਿਵਲ ਸੋਸਾਇਟੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਅਜਿਹਾ ਗੈਰ-ਸੰਵਿਧਾਨਕ ਨਾਂ ਲਿਖਿਆ ਮਿਲਦਾ ਹੈ ਤਾਂ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਹਨਾਂ ਅੱਗੇ ਕਿਹਾ ਕਿ ਸੀਈਓ ਦਫ਼ਤਰ ਵੱਲੋਂ ਤੁਰੰਤ ਸੁਧਾਰਾਤਮਕ ਉਪਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ।

Related posts

ਕੁਦਰਤੀ ਕਹਿਰ ਨਾਲ ਖਰਾਬ ਫਸਲਾ ਦਾ ਮੁਆਵਜ਼ਾ ਦੇਵੇ ਸਰਕਾਰ: ਮੋਹਿਤ ਗੁਪਤਾ

Sanjhi Khabar

ਐਨ.ਐਫ.ਐਲ ਪਲਾਂਟ ਦੇ ਏਰੀਏ ਨੂੰ ਨੋ ਡਰੌਨ ਜ਼ੋਨ ਘੋਸ਼ਿਤ

Sanjhi Khabar

ਜਥੇ. ਬਲਜੀਤ ਸਿੰਘ ਦਾਦੂਵਾਲ ਵਿਰੁੱਧ ਪਿੰਡ ਵਾਲਿਆਂ ਵੱਲੋਂ ਵੱਡੀ ਕਾਰਵਾਈ

Sanjhi Khabar

Leave a Comment