16.1 C
Los Angeles
April 24, 2024
Sanjhi Khabar
Chandigarh Employment News

ਚੰਡੀਗੜ੍ਹ ਨਗਰ ਨਿਗਮ ‘ਚ ਨੌਕਰੀ ਦਾ ਸੁਨਹਿਰਾ ਮੌਕਾ, 172 ਆਸਾਮੀਆਂ ਲਈ ਨਿਕਲੀ ਭਰਤੀ

Parmeet Mitha
ਚੰਡੀਗੜ੍ਹ :: ਨਗਰ ਨਿਗਮ ਨੇ 172 ਆਸਾਮੀਆਂ ਲਈ ਭਰਤੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 8 ਅਪ੍ਰੈਲ ਤੋਂ ਕੋਈ ਵੀ ਇਸ ਲਈ ਅਪਲਾਈ ਕਰ ਸਕਦਾ ਹੈ। ਨਗਰ ਨਿਗਮ ਦੀ ਵੈਬਸਾਈਟ ’ਤੇ ਆਨਲਾਈਨ ਹੀ ਅਪਲਾਈ ਕਰਨਾ ਹੋਵੇਗਾ। ਪੰਜ ਮਈ ਤਕ ਅਪਲਾਈ ਕਰਨ ਦੀ ਆਖਰੀ ਤਰੀਕ ਤੈਅ ਕੀਤੀ ਗਈ ਹੈ। ਅਪਲਾਈ ਕਰਨ ਤੋਂ ਬਾਅਦ ਲਿਖਤ ਪ੍ਰੀਖਿਆ ਲਈ ਜਾਵੇਗੀ। ਜਿਨ੍ਹਾਂ 172 ਆਸਾਮੀਆਂ ਲਈ ਭਰਤੀ ਹੋਣੀ ਹੈ, ਉਸ ਵਿਚ 68 ਜਨਰਲ ਕੈਟਾਗਰੀ ਦੀਆਂ ਹਨ।ਪੰਜਾਬ ਯੂਨੀਵਰਸਿਟੀ ਹੀ ਮੁਲਾਜ਼ਮਾਂ ਦੀ ਭਰਤੀ ਦੀ ਪ੍ਰਕਿਰਿਆ ਕਰੇਗਾ। ਲੰਬੇ ਸਮੇ ਬਾਅਦ ਨਗਰ ਨਿਗਮ ਵਿਚ ਪੱਕੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ।

172 ਮੁਲਾਜ਼ਮਾਂ ਵਿਚ 41 ਕਲਰਕਾਂ ਦੀਆਂ ਅਸਾਮੀਆਂ ਹਨ। 81 ਫਾਇਰਮੈਨ ਦੀਆਂ ਆਸਾਮੀਆਂ ਹਨ ਜਦਕਿ ਬਾਕੀ ਜੇਈ, ਡਰਾਫਟਮੈਨ, ਜੂਨੀਅਰ ਡਰਾਫਟਮੈਨ, ਕਬਜ਼ਾ ਹਟਾਓ ਦਸਤੇ ਲਈ ਸਬਇੰਸਪੈਕਟਰ ਅਤੇ ਐਸਡੀਓ ਦੇ ਅਹੁਦੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਨਗਰ ਨਿਗਮ ਨੇ ਅਸਥਾਈ ਤੌਰ ’ਤੇ ਕੰਪਨੀ ਵਿਚ ਮੁਲਾਜ਼ਮਾਂ ਨੂੰ ਰੱਖਣ ਦੀ ਪਾਬੰਦੀ ਲਾਈ ਹੋਈ ਸੀ। ਪੀਯੂ ਇਨ੍ਹਾਂ 172 ਆਸਾਮੀਆਂ ਲਈ ਪ੍ਰੀਖਿਆ ਕਰਵਾਏਗਾ। ਇਨ੍ਹਾਂ ਆਸਾਮੀਆਂ ਨੂੰ ਭਰਨ ਲਈ ਪ੍ਰਸ਼ਾਸਨ ਦੇ ਲੋਕਲ ਬਾਡੀ ਸਕੱਤਰ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਸਮੇਂ ਕਈ ਵਿਭਾਗਾਂ ਵਿਚ ਮੁਲਾਜ਼ਮਾਂ ਦੀ ਭਾਰੀ ਕਮੀ ਹੈ। ਇਸ ਸਬੰਧ ਵਿਚ ਨਗਰ ਨਿਗਮ ਵੱਲੋਂ ਕਿਹਾ ਗਿਆ ਕਿ ਭਰਤੀਆਂ ਜ਼ਰੀਏ ਖਾਲੀ ਆਸਾਮੀਆਂ ਨੂੰ ਭਰਨ ਨਾਲ ਨਗਰ ਨਿਗਮ ਕੰਮਾਂ ਨੂੰ ਗਤੀ ਮਿਲੇਗੀ।

ਇਨ੍ਹਾਂ ਆਸਾਮੀਆਂ ਲਈ ਹੋਵੇਗੀ ਭਰਤੀ ਕੁਲ ਗਿਣਤੀ

ਐਸਡੀਓ ਸਿਵਲ 01

ਐਸਡੀਓ ਬਾਗਬਾਨੀ 02

ਅਕਾਉਂਟੈਂਟ 02

ਸਬ ਇੰਸਪੈਕਟਰ 06

ਜੇਈ ਸਿਵਲ 04

ਜੇਈ ਬਾਗਬਾਨੀ 02

ਜੇਈ ਜਨਸਿਹਤ 05

ਜੇਈ ਬਿਜਲੀ 02

ਡਰਾਫਟਮੈਨ 06

ਕਲਰਕ 41

ਸਟੈਨੋ ਟਾਈਪਿਸਟ 05

ਡਾਟਾ ਐਂਟਰੀ 02

ਪਟਵਾਰੀ 01

ਬਾਗਬਾਨੀ ਸੁਪਰਵਾਈਜ਼ਰ 02

ਜੂਨੀਅਰ ਡਰਾਫਟਮੈਨ 03

ਕੰਪਿਊਟਰ ਪ੍ਰੋਗਰਾਮਰ 01

ਲਾ ਅਧਿਕਾਰੀ 01

ਫਾਇਰਮੈਨ 81

ਚਾਲਕ 04

ਫਾਇਰ ਅਧਿਕਾਰੀ 01

Related posts

ਐਮ ਐਸ ਐਂਟਰਟੇਨਮੈਂਟ ਦਾ ਮਿਸ ਐਂਡ ਮਿਸਿਜ਼ ਇੰਡੀਆਜ਼ ਨੈਕਸਟ ਟਾਪ ਮਾਡਲ ਗਲੈਮਰ ਕੁਈਨ 2023 ਸੀਜ਼ਨ 19 – ਮਿਸ ਸ਼ਾਇਨਾ ਤੇ ਮਿਸਿਜ਼ ਬਲਬੀਰ ਕੌਰ ਨੇ ਖਿਤਾਬ ਜਿੱਤਿਆ

Sanjhi Khabar

ਚੋਣ ਜਿੱਤੇ ਤਾਂ ਸਾਰਿਆਂ ਨੂੰ 300 ਯੂਨਿਟ ਬਿਜਲੀ ਮੁਫ਼ਤ, ਬਕਾਇਆ ਬਿਲ ਮੁਆਫ਼ ਤੇ 24 ਘੰਟੇ ਸਪਲਾਈ: ਕੇਜਰੀਵਾਲ

Sanjhi Khabar

ਹੁਣ ਸੋਨੀਆ ਗਾਂਧੀ ਸੁਲਝਾਉਣਗੇ ਪੰਜਾਬ ਕਾਂਗਰਸ ਦਾ ਕਲੇਸ਼, ਕੈਪਟਨ-ਸਿੱਧੂ ਨੂੰ ਹਾਈਕਮਾਨ ਨੇ ਕੀਤਾ ਤਲਬ

Sanjhi Khabar

Leave a Comment