14.7 C
Los Angeles
May 5, 2024
Sanjhi Khabar
Bathinda Politics

ਮੁੱਖ ਮੰਤਰੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਾਂਗਰਸੀ ਵਿਕਾਸ ਦੇ ਪਹੀਏ ਨੂੰ ਜਾਰੀ ਰੱਖਣ ਦਾ ਸੱਦਾ

Ashok Verma
ਰਾਮਪੁਰਾ,30 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਸੁਰੂ ਕੀਤੇ ਵਿਕਾਸ ਦੇ ਪਹੀਏ ਨੂੰ ਜਾਰੀ ਰੱਖਣ ਦਾ ਸੱਦਾ ਦਿੰਦਿਆ ਅਜਿਹੀ ਸਰਕਾਰ ਦੇ ਨਾਲ ਖੜਨ ਲਈ ਕਿਹਾ ਹੈ ਜੋ ਕਥਨੀ ਅਤੇ ਕਰਨੀ ਪੱਖੋਂ ਪੂਰੀ ਤਰਾਂ ਨਾਲ ਲੋਕਾਂ ਨੂੰ ਸਮਰਪਿਤ ਹੋਵੇ।ਅੱਜ ਇੱਥੇ ਦਾਣਾ ਮੰਡੀ ਵਿਚ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਰਾਮਪੁਰਾ ਫੂਲ ਹਲਕੇ ਦੇ ਵਿਕਾਸ ਲਈ 10 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਤੇ ਇਲਾਕੇ ਦੀ ਲੰਬੇ ਸਮੇਂ ਤੋਂ ਬਕਾਇਆ ਮੰਗ ਨੂੰ ਪੂਰਾ ਕਰਦਿਆਂ ਰਾਮਪੁਰਾ ਦੇ ਸਿਵਲ ਹਸਪਤਾਲ ਨੂੰ 100 ਬੈਡ ਤੱਕ ਅਪਗ੍ਰੇਡ ਕਰਨ ਅਤੇ ਇੱਥੇ ਟਰੋਮਾ ਸੈਂਟਰ ਬਣਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਰਾਮਪੁਰਾ ਸਹਿਰ ਵਿਚ ਰੇਲਵੇ ਉਵਰ ਬਿ੍ਰਜ ਦਾ ਨੀਂਹ ਪੱਥਰ ਵੀ ਰੱਖਿਆ ਜਿਸ ਦੇ ਬਣਨ ਨਾਲ ਸਹਿਰ ਦੀ ਯਾਤਾਯਾਤ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ। ਇਹ ਰੇਲਵੇ ਓਵਰ ਬਿ੍ਰਜ ਰੇਲਵੇ ਸਟੇਸਨ ਅਤੇ ਗੀਤਾ ਭਵਨ ਰੋਡ ਤੇ ਬਣਾਇਆ ਜਾ ਰਿਹਾ ਹੈ ਅਤੇ ਇਸ ਤੇ 63.55 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਨੇ ਭਾਈ ਰੂਪਾ ਵਿਖੇ ਅੰਬੇਦਕਰ ਭਵਨ ਬਣਾਉਣ ਦਾ ਐਲਾਨ ਵੀ ਇਸ ਮੌਕੇ ਕੀਤਾ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਾਹਰੀ ਗਰਦਾਨਦਿਆਂ, ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਪੰਜਾਬ ਦੀ ਵਾਂਗਡੋਰ ਕੇਵਲ ਪੰਜਾਬੀਆਂ ਦੇ ਹੱਥ ਹੀ ਦੇਣੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਤੇ ਬਾਦਲ ਘਰਾਣੇ ਦਾ ਰਾਜ ਪਹਿਲਾਂ ਵੇਖ ਲਿਆ ਹੈ, ਪਰ ਹੁਣ ਸਮਾਂ ਹੈ ਜਦ ਰਾਜ ਵਿਚ ਅਮਨ, ਭਾਈਚਾਰਾ ਸਥਾਪਿਤ ਕਰਨ ਅਤੇ ਵਿਕਾਸ ਦੀ ਗੱਲ ਤੋਰਨ ਵਾਲੀ ਕਾਂਗਰਸ ਸਰਕਾਰ ਨੂੰ ਮੁੜ ਮੌਕਾ ਦਿੱਤਾ ਜਾਵੇ। ਇਸ ਮੌਕੇ ਬਲਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਵੱਲੋਂ 90 ਦਿਨ ਵਿਚ ਲੋਕ ਹਿੱਤ ਦੇ ਲਏ ਗਏ 99 ਫੈਸਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਲੋਕਾਂ ਦੀਆਂ ਮੁਸਕਿਲਾਂ ਨੂੰ ਸਮਝ ਕੇ ਲਗਾਤਾਰ ਹੱਲ ਕਰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਮਪੁਰਾ ਵਿਚ ਜਲਦ ਦੋ ਆਈ ਟੀ ਆਈ ਬਣਨਗੀਆਂ ਜਿੰਨ੍ਹਾਂ ਦਾ ਨੀਂਹ ਪੱਥਰ ਅੱਜ ਮੁੱਖ ਮੰਤਰੀ ਨੇ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੇ ਨਿਰਮਾਣ ਤੇ 6 ਕਰੋੜ ਰੁਪਏ ਦਾ ਖਰਚ ਆਵੇਗਾ ਜਦ ਕਿ ਇੰਨ੍ਹਾਂ ਵਿਚ 3.6 ਕਰੋੜ ਦਾ ਸਮਾਨ ਮੁਹਈਆ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਆਈ ਟੀ ਆਈ ਵਿਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਮੰਗ ਅਨੁਸਾਰ ਕੋਰਸ ਕਰਵਾਏ ਜਾਣਗੇ ਤਾਂ ਜੋ ਇੱਥੋਂ ਕੋਰਸ ਕਰਕੇ ਨੌਜਵਾਨ ਰੋਜਗਾਰ ਨਾਲ ਜੁੜ ਸਕਣ।ਸਾਬਕਾ ਮੰਤਰੀ ਅਤੇ ਰਾਮਪੁਰਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਆਮ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿਚ ਸਾਮਿਲ ਹੋਏ ਮੱਖਣ ਸਿੰਘ ਨੂੰ ਵੀ ਜੀ ਆਇਆਂ ਨੂੰ ਕਿਹਾ। ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਵੀ ਕੀਤਾ। ਇਸ ਦੌਰੇ ਦੌਰਾਨ ਮੁੱਖ ਮੰਤਰੀ ਨੇ ਰਾਮਪੁਰਾ ਵਿਚ 105 ਕਰੋੜ ਦੀ ਲਾਗਤ ਨਾਲ 67 ਏਕੜ ਵਿਚ ਬਣੇ ਵੈਟਰਨਰੀ ਸਾਇੰਸ ਕਾਲਜ ਨੂੰ ਵੀ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਸਾਂਸਦ ਮੁੰਹਮਦ ਸਦੀਕ ,ਵਿਧਾਇਕ ਰਮਿੰਦਰ ਆਵਲਾ, ਡਿਪਟੀ ਕਮਿਸਨਰ ਅਰਵਿੰਦ ਪਾਲ ਸਿੰਘ ਸੰਧੂ, ਆਈਜੀ ਜਸਕਰਨ ਸਿੰਘ, ਐਸਐਸਪੀ ਅਜੈ ਮਲੂਜਾ, ਐਸਡੀਐਮ ਨਵਦੀਪ ਕੁਮਾਰ ਤੇ ਨਰਿੰਦਰ ਭਲੇਰੀਆ ਤੋਂ ਇਲਾਵਾ ਕਾਂਗਰਸੀ ਆਗੂ ਹਾਜ਼ਰ ਸਨ।

 

Related posts

ਪੰਜਾਬ ‘ਚ ਰਜਿਸਟਰਡ ਫਾਰਮਾਸਿਸਟ ਹੁਣ ਸੋਧੀ ਨੀਤੀ ਤਹਿਤ ਕੈਮਿਸਟ ਦੁਕਾਨਾਂ ਖੋਲ੍ਹਣ ਲਈ ਕਰ ਸਕਣਗੇ ਅਪਲਾਈ : ਸਿਹਤ ਮੰਤਰੀ

Sanjhi Khabar

ਪੰਜਾਬ ਦੀਆਂ ਜੇਲ੍ਹਾਂ ‘ਚ ਸੁਰੱਖਿਆ ਪ੍ਰਬੰਧਾਂ ‘ਤੇ ਉਠੇ ਸਵਾਲ, 15 ਦਿਨਾਂ ‘ਚ ਬਰਾਮਦ ਹੋਏ 27 ਫੋਨ, 17 ਖਿਲਾਫ ਕੇਸ ਦਰਜ

Sanjhi Khabar

ਪੰਜਾਬ ਵਿਚ ਇਕ ਵਿਧਾਇਕ ਇਕ ਪੈਂਨਸ਼ਨ ਫਾਰਮੂਲਾ ਲਾਗੂ

Sanjhi Khabar

Leave a Comment