14.8 C
Los Angeles
May 18, 2024
Sanjhi Khabar
Chandigarh Politics

ਪੰਜਾਬ ਵਿਚ ਇਕ ਵਿਧਾਇਕ ਇਕ ਪੈਂਨਸ਼ਨ ਫਾਰਮੂਲਾ ਲਾਗੂ

PS Mitha
ਚੰਡੀਗੜ੍ਹ, 25 ਮਾਰਚ .। ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕਾਂ ’ਤੇ ਸਿਕੰਜਾ ਕਸਦਿਆਂ ਇਕ ਵਿਧਾਇਕ, ਇਕ ਪੈਨਸ਼ਨ ਫਾਰਮੂਲਾ ਲਾਗੂ ਕਰ ਦਿੱਤਾ ਹੈ। ਪੰਜਾਬ ਵਿਚ ਇਕ ਤੋਂ ਵੱਧ ਵਾਰ ਵਿਧਾਇਕ ਬਣੇ ਐਮ. ਐਲ. ਏਜ਼ ਨੂੰ ਕੇਵਲ ਇਕ ਪੈਨਸ਼ਨ ਮਿਲੇਗੀ। ਇਹ ਯੋਜਨਾ ਇਕ ਅਪ੍ਰੈਲ ਤੋਂ ਲਾਗੂ ਹੋਣ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲਦਿਆਂ ਹੀ ਪੈਨਸ਼ਨ ਦਾ ਰੀਵਿਊ ਕਰਨ ਦੇ ਸੰਕੇਤ ਦਿੱਤੇ ਸਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਦੇ ਨਾਲ ਨਾਲ ਵਿੱਤੀ ਸੰਕਟ ਬਹੁਤ ਵੱਡਾ ਮੁੱਦਾ ਹੈ। ਪੰਜਾਬ ਵਿਚ ਜਦੋਂ ਤੱਕ ਚੁਣੇ ਗਏ ਵਿਧਾਇਕ ਹੀ ਆਪਣੇ ਪੈਨਸ਼ਨ ਦੇ ਜਰੀਏ ਸਰਕਾਰੀ ਖਜਾਨੇ ’ਤੇ ਬੋਝ ਪਾ ਰਹੇ ਹਨ। ਭਗਵੰਤ ਮਾਨ ਨੇ ਸਾਬਕਾ ਸੀ. ਐਮ. ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲਏ ਿਬਿਨ੍ਹਾਂ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁੱਝ ਲੋਕ ਰਾਜ ਨਹੀਂ ਸੇਵਾ ਕਹਿ ਕੇ ਵੋਟ ਮੰਗਦੇ ਹਨ ਅਤੇ ਕਈ ਕਈ ਵਾਰ ਦੀ ਪੈਨਸ਼ਨ ਲੈਂਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਬਹੁਤ ਸਾਰੇ ਸਾਬਕਾ ਵਿਧਾਇਕ ਹਨ ਜਿਨ੍ਹਾਂ ਦੀ ਦੋ ਲੱਖ ਤੋਂ ਲੈ ਕੇ ਪੰਜ ਲੱਖ ਰੁਪਏ ਤੱਕ ਮਹੀਨਾਵਾਰ ਪੈਨਸ਼ਨ ਹੈ। ਇਹੀ ਨਹੀਂ ਕਈ ਲੋਕ ਅਜਿਹੇ ਹਨ ਜੋ ਪਹਿਲਾਂ ਪੰਜਾਬ ਵਿਚ ਵਿਧਾਇਕ ਬਣ ਅਤੇ ਬਾਅਦ ਵਿਚ ਸੰਸਦ ਬਣੇ। ਮੌਜੂਦਾ ਸਮੇਂ ਕੁੱਝ ਨਹੀਂ ਹਨ ਅਤੇ ਘਰ ਬੈਠੇ ਹੋਏ ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦ ਦੀ ਪੈਨਸ਼ਨ ਲੈ ਰਹੇ ਹਨ। ਇਸ ਨਾਲ ਖਜਾਨੇ ’ਤੇ ਹਰ ਸਾਲ ਕਰੋੜਾਂ ਰੁਪਏ ਦਾ ਬੋਝ ਪੈ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਕਿਰਿਆ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਹੁਣ ਚਾਹੇ ਪੰਜ ਵਾਰ ਜਾਂ ਛੇ ਵਾਰ ਦਾ ਵਿਧਾਇਕ ਹੋਵੇ ਪਰ ਉਸਨੂੰ ਪੈਨਸ਼ਨ ਇਕ ਵਾਰ ਹੀ ਮਿਲੇਗੀ। ਮਾਨ ਨੇ ਕਿਹਾ ਕਿ ਫੈਮਲੀ ਪੈਨਸ਼ਨ ਅਤੇ ਭੱਤਿਆਂ ਦਾ ਵੀ ਰੀਵਿਊ ਕੀਤਾ ਜਾ ਰਿਹਾ ਹੈ। ਜਿਸ ਵਿਚ ਆਉਣ ਵਾਲੇ ਦਿਨਾਂ ਵਿਚ ਕਟੌਤੀ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਇਸ ਸਬੰਧੀ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜੋ ਇਸ ਵਾਰ ਵਿਚ ਡਰਾਫਟ ਤਿਆਰ ਕਰ ਰਹੇ ਹਨ। ਬਹੁਤ ਜਲਦ ਨਵੀਆਂ ਪਾਲਸੀ ਨੂੰ ਲਾਗੂ ਕਰ ਦਿੱਤਾ ਜਾਵੇਗਾ।

ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸਰਕਾਰ ਦਾ ਚੰਗਾ ਫੈਸਲਾ ਹੈ। ਇਸ ਨਾਲ ਖਜਾਨੇ ਨੂੰ ਲਾਭ ਹੋਵੇਗਾ। ਅਕਾਲੀ ਦਲ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਖਜਾਨਾ ਬਚਾਉਣ ਲਈ ਫੈਸਲਾ ਚੰਗਾ ਹੈ ਪਰ ਬਿਹਤਰ ਹੁੰਦਾ ਜੇਕਰ ਸਰਕਾਰ ਇਸਨੂੰ ਲਾਗੂ ਕਰਨ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਕਰਦੀ ਕਿਉਂਕਿ ਮੌਜੂਦਾ ਸਮੇਂ ਵਿਚ ਬਹੁਤ ਸਾਰੇ ਸਾਬਕਾ ਵਿਧਾਇਕ ਅਜਿਹੇ ਹਨ ਜੋ ਪੁਰਾਣੇ ਸਮੇਂ ਵਿਚ ਵਿਧਾਇਕ ਬਣੇ ਅਤੇ ਮੌਜੂਦਾ ਸਮੇਂ ਵਿਚ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਰਾਜਨੀਤੀ ਵਿਚ ਨਹੀਂ ਹੈ। ਅਜਿਹੇ ਸਾਬਕਾ ਵਿਧਾਇਕਾਂ ਦਾ ਗੁਜਾਰਾ ਕੇਵਲ ਪੈਨਸ਼ਨ ਨਾਲ ਹੋ ਰਿਹਾ ਹੈ। ਇਸ ਲਈ ਇਸਦੇ ਲਈ ਕੋਈ ਮਾਪਦੰਡ ਤੈਅ ਹੋਣਾ ਜਰੂਰੀ ਹੈ।

Related posts

ਭਿ੍ਰਸ਼ਟਾਚਾਰ ਕਹਿਣ ਨਾਲ ਖਤਮ ਨਹੀਂ ਹੋਣਾ, ਕੈਪਟਨ ਨੇ ਵੀ ਵਾਅਦਾ ਕੀਤਾ ਸੀ : ਪ੍ਰਕਾਸ ਸਿੰਘ ਬਾਦਲ

Sanjhi Khabar

ਪ੍ਰਧਾਨ ਮੰਤਰੀ ਨੇ 1 ਅਪ੍ਰੈਲ ਨੂੰ ‘ਪਰੀਕਸ਼ਾ ਪੇ ਚਰਚਾ’ ਵਿੱਚ ਹਿੱਸਾ ਲੈਣ ਦਾ ਦਿੱਤਾ ਸੱਦਾ

Sanjhi Khabar

ਡਿਊਟੀ ‘ਤੇ ਸ਼ਹੀਦ ਹੋਣ ਵਾਲੇ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਿਲੇਗੀ ਇਕ ਕਰੋੜ ਦੀ ਰਾਹਤ ਰਾਸ਼ੀ

Sanjhi Khabar

Leave a Comment