15.3 C
Los Angeles
May 17, 2024
Sanjhi Khabar
Bathinda

ਹਲਕਾ ਮੌੜ ਤੋਂ ਸੁਖਵੀਰ ਸਿੰਘ ਮਈਸਰਖੰਨਾ ਹੋਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ

ਬਠਿੰਡਾ 30 ਦਸੰਬਰ (ਵੀਰਪਾਲ ਕੌਰ ) ਆਮ ਆਦਮੀ ਪਾਰਟੀ ਵੱਲੋਂ 2022 ਵਿੱਚ ਅਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਆਪਣੇ ਉਮੀਦਵਾਰਾਂ ਦੀ ਅੱਜ ਛੇਵੀਂ ਲਿਸਟ ਜਾਰੀ ਕੀਤੀ ਗਈ ਜਿਸ ਵਿੱਚ ਹਲਕਾ ਮੌੜ ਤੋਂ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।ਇਸ ਮੌਕੇ ਸੁਖਵੀਰ ਸਿੰਘ ਮਾਈਸਰਖਾਨਾ  ਵੱਲੋਂ ਹਲਕਾ ਮੌੜ ਤੋਂ ਉਹਨਾ ਨੂੰ ਉਮੀਦਵਾਰ ਬਣਾਉਣ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਉਹਨਾ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਹਲਕਾ ਮੌੜ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਪਾਰਟੀ ਦੇ ਆਗੂਆ ਲੋਕ ਸਭਾ ਇੰਚਾਰਜ ਰਕੇਸ਼ ਪੁਰੀ, ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਨੀਲ ਗਰਗ, ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਜੰਟ ਸਿੰਘ ਸਿਵੀਆਂ,  ਸੂਬਾ ਮੀਤ ਪ੍ਰਧਾਨ ਮਹਿਲਾ ਵਿੰਗ ਬਲਜਿੰਦਰ ਕੌਰ, ਸੂਬਾ ਮੀਤ ਪ੍ਰਧਾਨ ਲੀਗਲ ਸੈੱਲ ਨਵਦੀਪ ਸਿੰਘ ਜੀਦਾ, ਸਟੇਟ ਕੋ ਪ੍ਰੈਜ਼ੀਡੈਂਟ ਅਨਿਲ ਠਾਕੁਰ,  ਜਿਲ੍ਹਾ ਡਿਪਟੀ ਪ੍ਰਧਾਨ ਅੰਮ੍ਰਿਤ ਅਗਰਵਾਲ, ਦਫ਼ਤਰ ਇੰਚਾਰਜ ਬਲਜਿੰਦਰ ਸਿੰਘ ਬਰਾੜ, ਜਿਲ੍ਹਾ ਕੈਸ਼ੀਅਰ ਐੱਮ ਐੱਲ ਜਿੰਦਲ, ਸ਼ੋਸ਼ਲ ਮੀਡੀਆ ਇੰਚਾਰਜ ਸੁਖਬੀਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਮਰਦੀਪ ਰਾਜਨ, ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਸਤਵੀਰ ਕੌਰ, ਜਿਲ੍ਹਾ ਪ੍ਰਧਾਨ ਟ੍ਰੇਡ ਵਿੰਗ ਰਕੇਸ਼ ਕੁਮਾਰ, ਜਿਲ੍ਹਾ ਪ੍ਰਧਾਨ ਵਿਉਪਾਰ ਮੰਡਲ ਵਿਨੋਦ ਕੁਮਾਰ,
ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਮਨਦੀਪ ਕੌਰ ਰਾਮਗੜ੍ਹੀਆ, ਜਿਲ੍ਹਾ ਪ੍ਰਧਾਨ ਐਸ ਸੀ ਵਿੰਗ ਮਨਜੀਤ ਸਿੰਘ, ਜਿਲ੍ਹਾ ਪ੍ਰਧਾਨ ਬੁੱਧੀਜੀਵੀ ਵਿੰਗ ਮਹਿੰਦਰ ਸਿੰਘ ਫੁੱਲੋ ਮਿੱਠੀ, ਜ਼ਿਲ੍ਹਾ ਪ੍ਰਧਾਨ ਲੀਗਲ ਸੈਲ ਗੁਰਪ੍ਰੀਤ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਐਕਸ ਇੰਪਲਾਈਜ ਵਿੰਗ ਬਲਦੇਵ ਸਿੰਘ, ਹਲਕਾ ਤਲਵੰਡੀ ਸਾਬੋ ਤੋਂ ਆਪਦੇ ਵਿਧਾਇਕ ਅਤੇ ਉਮੀਦਵਾਰ ਪ੍ਰੋ ਬਲਜਿੰਦਰ ਕੌਰ, ਹਲਕਾ ਭੁੱਚੋ ਤੋਂ ਉਮੀਦਵਾਰ ਮਾਸਟਰ ਜਗਸੀਰ ਸਿੰਘ, ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ,  ਹਲਕਾ ਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ, ਬਲਾਕ ਪ੍ਰਧਾਨ ਬਲਜੀਤ ਬੱਲੀ, ਯਾਦਵਿੰਦਰ ਤੁੰਗਵਾਲੀ, ਨਿਰਮਲ ਸਿੰਘ, ਰਜਨੀਸ਼ ਰਾਜੂ, ਬੂਟਾ ਸਿੰਘ ਅਤੇ ਵਲੰਟੀਅਰਜ ਵੱਲੋਂ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਵਧਾਈ ਦਿੱਤੀ ਗਈ।

Related posts

ਸਿਆਸਤ ਦੇ ‘ਬਾਬਾ ਬੋਹੜ’ ਦੇ ਸਿਆਸੀ ਪੈਂਤੜੇ ਨੇ ਛੇੜੀ ਚੁੰਝ ਚਰਚਾ

Sanjhi Khabar

ਕੋਆਡੀਨੇਟਰ ਅਲਕਾ ਹਾਂਡਾ ਅਤੇ ਡਾ ਜਗਤਾਰ ਗਿੱਲ ਦੀ ਅਗਵਾਈ ਵਿੱਚ ਸੈਕੜੇ ਨੋਜਵਾਨਾਂ ਨੇ ਫੜਿਆ ਆਪ ਦਾ ਪੱਲਾ । ਸਰਦਾਰ ਜਗਰੂਪ ਸਿੰਘ ਗਿੱਲ ਦਾ ਸਾਥ ਦੇਣ ਲਈ ਵਚਨਬੱਧ

Sanjhi Khabar

ਬਠਿੰਡਾ ਦੇ ਸਮਾਜ ਸੇਵੀ ਅਤੇ ਜੈਪੁਰ ਜਵੈਲਰਜ਼ ਦੇ ਐਮਡੀ ਮੁਕੇਸ ਗਰਗ ਅਤੇ ਉਨਾਂ ਦੀ ਪਤਨੀ ਆਸ਼ਾ ਗਰਗ ਕਰਵਾ ਚੌਥ ਦੀ ਤਿਆਰੀ ਕਰਦੇ ਹੋਏ।

Sanjhi Khabar

Leave a Comment