14.9 C
Los Angeles
April 29, 2024
Sanjhi Khabar
Crime News Hoshiarpur

ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, 3 ਦੀ ਹੋਈ ਮੌਤ

Agency
ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਪਿੰਡ ਡਵਿੱਡਾ ਅਰਿਹਾਣਾ ਨੇੜੇ ਹੋਏ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨੀਸ਼ ਮਿੱਤਲ ਪੁੱਤਰ ਰਾਮ ਸਰੂਪ ਵਾਸੀ ਜਨਤਾ ਨਗਰ ਲੁਧਿਆਣਾ ਜੋ ਕਿ ਆਪਣੀ ਆਲਟੋ ਕਾਰ ਨੰਬਰ ਪੀ ਬੀ 91ਜੇ 8203 ਆਲਟੋ ‘ਤੇ ਸਵਾਰ ਹੋ ਕੇ ਲੁਧਿਆਣਾ ਨੂੰ ਜਾ ਰਹੇ ਸੀ।
ਇਸੇ ਦੌਰਾਨ ਜਦੋਂ ਅੱਡਾ ਡਵਿਡਾ ਅਰਿਹਾਣਾ ਵਿਖੇ ਪਹੁੰਚੇ ਤਾਂ ਤਾਂ ਇੱਕ ਅਣਪਛਾਤਾ ਪ੍ਰਵਾਸੀ ਮਜ਼ਦੂਰ ਸੜਕ ਪਾਰ ਕਰ ਰਿਹਾ ਸੀ ਜਿਸ ਨੂੰ ਬਚਾਉਂਦੇ-ਬਚਾਉਂਦੇ ਕਾਰ ਦਾ ਕੰਟ੍ਰੋਲ ਵਿਗੜਨ ਕਾਰਨ ਕਾਰ ਸੜਕ ਦੇ ਸਾਈਡ ‘ਤੇ ਖੜ੍ਹੀ ਲੂਣ ਦੀ ਟਰਾਲੀ ‘ਚ ਜਾ ਟਕਰਾਈ ਜਿਸ ਕਾਰਨ ਸੜਕ ਪਾਰ ਕਰ ਰਹੇ ਪ੍ਰਵਾਸੀ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਸੜਕ ਹਾਦਸੇ ਦੌਰਾਨ ਸੁਨੇਹਾ ਪੁੱਤਰੀ ਗੁਡੀਆਂ ਵਾਸੀ ਲੁਧਿਆਣਾ ਦੀ ਮੌਕੇ ਮੌਤ ਹੋ ਗਈ ਅਤੇ ਕਾਰ ਵਿਚ ਸਵਾਰ ਜੋਤੀ ਪਤਨੀ ਮਨੀਸ਼, ਮਨੀਸ਼ ਮਿੱਤਲ ਪੁੱਤਰ ਰਾਮ ਸਰੂਪ ਅਤੇ ਉਨ੍ਹਾਂ ਦੀ ਬੇਟੀ ਪਲਕ ਅਤੇ ਭਾਵਨਾ ਅਤੇ ਕਾਰ ਵਿੱਚ ਬੈਠੀ ਨੌਕਰਾਣੀ ਅਤੇ ਗੁਡੀਆਂ ਦੀ ਲੜਕੀ ਸੁਨੋਮ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਥਾਣਾ ਮੇਹਟੀਆਣਾ ਦੀ ਪੁਲਸ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ। ਇਸ ਹੋਏ ਸੜਕ ਹਾਦਸੇ ਦੌਰਾਨ ਜੇਰੇ ਇਲਾਜ ਜੋਤੀ ਪਤਨੀ ਮਨੀਸ਼ ਦੀ ਵੀ ਮੌਤ ਹੋ ਗਈ।

Related posts

ਕੈਬਨਿਟ ਮੰਤਰੀ ਚੰਨੀ ਵਲੋਂ ਨੌਜਵਾਨ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Sanjhi Khabar

ਜਲੰਧਰ ਕਮਿਸ਼ਨਰੇਟ ਪੁਲਿਸ ਨੇ 24 ਘੰਟਿਆਂ ‘ਚ ਅੰਨ੍ਹੇ ਕਤਲ ਦਾ ਮਾਮਲਾ ਸੁਲਝਾਇਆ

Sanjhi Khabar

ਅੰਮ੍ਰਿਤਸਰ: ਧੀ ਦੇ ਵਿਆਹ ਲਈ 10 ਲੱਖ ਰੁਪਏ ਦਾ ਕਰਜ਼ਾ ਲੈਣ ਵਾਲੇ ਡਾਕਟਰ ਨੇ ਕੀਤੀ ਖੁਦਕੁਸ਼ੀ

Sanjhi Khabar

Leave a Comment