15.3 C
Los Angeles
May 17, 2024
Sanjhi Khabar
Chandigarh Crime News

ਚੰਡੀਗੜ੍ਹ ਦੇ ਜਿਊਲਰੀ ਸ਼ੋ ਰੂਮ ‘ਚ, ਦੁਕਾਨ ‘ਤੇ ਕੰਮ ਕਰਨ ਵਾਲੇ ਕਾਰੀਗਰ ਨੇ ਸਵਾ ਕਰੋੜ ਦੇ ਗਹਿਣੇ ਕੀਤੇ ਚੋਰੀ

Sukhwinder Bunty
ਚੰਡੀਗੜ੍ਹ : ਚੰਡੀਗੜ੍ਹ ‘ਚ ਇਕ ਵਾਰ ਫਿਰ ਵੱਡੀ ਚੋਰੀ ਦੀ ਘਟਨਾ ਹੋਈ ਹੈ। ਸੈਕਟਰ-23 ਸਥਿਤ ਇਕ ਜਿਊਲਰੀ ਸ਼ੋਅਰੂਮ (Jewelery Showroom) ਚ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮ ਸ਼ੋਅਰੂਮ ਦੀ ਤਿਜੌਰੀ ਕੱਟ ਕੇ ਕਰੀਬ ਸਵਾ ਕਰੋੜ ਰੁਪਏ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਸੈਕਟਰ-23 ਸਥਿਤ ਇਹ ਸ਼ੋਅਰੂਮ ਬੰਗਾਲੀ ਕਾਰੀਗਰ ਦਾ ਹੈ ਜਿਸ ਵਿਚ ਇਹ ਘਟਨਾ ਹੋਈ ਹੈ। ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਐੱਸਪੀ, ਡੀਐੱਸਪੀ, ਐੱਸਐੱਚਓ ਸਮੇਤ ਪੂਰੀ ਪੁਲਿਸ ਟੀਮ ਵੀ ਪਹੁੰਚੀ ਹੈ। ਫੌਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਆਸ-ਪਾਸ ਦੇ ਇਲਾਕੇ ‘ਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਚੰਡੀਗੜ੍ਹ ਸਮੇਤ ਪੂਰੀ ਟ੍ਰਾਈਸਿਟੀ ‘ਚ ਅਲਰਟ ਜਾਰੀ ਕਰ ਦਿੱਤਾ ਹੈ।

ਸੈਕਟਰ-23 ਦੇ ਐੱਸਸੀਓ ਨੰਬਰ 45 ਸਥਿਤ ਮਹਾਲਕਸ਼ਮੀ ਡਾਇਮੰਡ ਜਿਊਲਰਜ਼ ‘ਚ ਸਵਾ ਕਰੋੜ ਦੇ ਗਹਿਣਿਆਂ ਦੀ ਚੋਰੀ ਹੋਈ ਹੈ। ਵੱਡੀ ਗੱਲ ਇਹ ਹੈ ਕਿ ਦੁਕਾਨ ਮਾਲਕ ਅਨੂਪ ਕੋਹਲੀ ਨੇ ਦੱਸਿਆ ਕਿ ਜਿਸ ਕਾਰੀਗਰ ਨੇ ਤਿਜੌਰੀ ਤੋੜ ਕੇ ਸਵਾ ਕਰੋੜ ਰੁਪਏ ਦੇ ਗਹਿਣਿਆਂ ਦੀ ਚੋਰੀ ਕੀਤੀ ਹੈ, ਉਸ ਦਾ ਕੱਲ੍ਹ ਜਨਮਦਿਨ ਸੀ। ਦੁਕਾਨ ‘ਚ ਦੇਰ ਰਾਤ ਉਸ ਕਾਰੀਗਰ ਨੇ ਆਪਣੇ ਬਾਕੀ ਸਾਥੀ ਕਾਰੀਗਰਾਂ ਨੂੰ ਬਰਥਡੇ ਪਾਰਟੀ ਦਿੱਤੀ। ਇਸ ਬਰਥਡੇ ਪਾਰਟੀ ‘ਚ ਮੁਲਜ਼ਮ ਕਾਰੀਗਰ ‘ਚ ਬਾਕੀ ਕਾਰਗੀਰ ਸਾਥੀਆਂ ਨੂੰ ਕੋਕ ‘ਚ ਨਸ਼ੀਲਾ ਪਦਾਰਥ ਪਿਆ ਦਿੱਤਾ ਜਿਸ ਨਾਲ ਸਾਰੇ ਕਾਰੀਗਰ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਮੁਲਜ਼ਮ ਕਾਰੀਗਰ ਕਰੀਬ 50 ਕਿੱਲੋ ਵਜ਼ਨੀ ਤਿਜੌਰੀ ਨੂੰ ਕਟਰ ਨਾਲ ਕੱਟ ਕੇ ਉਸ ਵਿਚ ਰੱਖੇ ਸਵਾ ਕਰੋੜ ਦੇ ਗਹਿਣੇ ਤੇ ਡਾਇਮੰਡ ਚੋਰੀ ਕਰਕੇ ਫ਼ਰਾਰ ਹੋ ਗਿਆ।

ਕੋਲਕਾਤਾ ਦਾ ਰਹਿਣ ਵਾਲਾ ਹੈ ਮੁਲਜ਼ਮ ਕਾਰੀਗਰ

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜਾ ਮੁਲਜ਼ਮ ਕਾਰੀਗਰ ਸਵਾ ਕਰੋੜ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋਇਆ ਹੈ, ਉਹ ਮੂਲ ਰੂਪ ‘ਚ ਕੋਲਕਾਤਾ ਦਾ ਰਹਿਣ ਵਾਲਾ ਹੈ। ਮੁਲਜ਼ਮ ਦਾ ਨਾਂ ਅਕਾਸ਼ ਹੈ ਜੋ ਕਿ ਮੂਲ ਰੂਪ ‘ਚ ਕੋਲਕਾਤਾ ਦੇ ਜ਼ਿਲ੍ਹਾ ਹੁਗਲੀ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਸਵਾ ਕਿੱਲੋ ਗੋਲਡ, ਤਿੰਨ ਲੱਖ ਦੇ ਕੈਸ਼ ਤੇ 40 ਕੈਰੇਟ ਹੀਰੇ ਚੋਰੀ ਕੀਤੇ ਹਨ।

ਦੇਰ ਰਾਤ 3 ਵਜੇ ਤਕ ਚੱਲੀ ਸੀ ਪਾਰਟੀ

ਦੁਕਾਨ ਮਾਲਕ ਅਨੂਪ ਕੋਹਲੀ ਨੇ ਦੱਸਿਆ ਕਿ ਮੁਲਜ਼ਮ ਅਕਾਸ਼ ਨੇ ਆਪਣੇ ਬਾਕੀ ਕਾਰੀਗਰ ਸਾਥੀਆਂ ਸਮੇਤ ਦੇਰ ਰਾਤ 3.00 ਵਜੇ ਤਕ ਬਰਥਡੇ ਪਾਰਟੀ ਕੀਤੀ। ਇਸ ਤੋਂ ਬਾਅਦ ਸਭ ਨੂੰ ਕੋਲਡ੍ਰਿੰਕ ‘ਚ ਨਸ਼ੀਲਾ ਪਦਾਰਥ ਪਿਆ ਕੇ ਬੇਹੋਸ਼ ਕਰ ਦਿੱਤਾ। ਤਿਜੌਰੀ ਨੂੰ ਬਾਥਰੂਮ ‘ਚ ਲੈ ਜਾ ਕੇ ਕਟਰ ਨਾਲ ਕੱਟ ਕੇ ਉਸ ਵਿਚੋਂ ਸਵਾ ਕਰੋੜ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਿਆ। ਇਸ ਤੋਂ ਇਲਾਵਾ ਮੁਲਜ਼ਮ ਦੂਸਰੇ ਕਾਰੀਗਰ ਦੀ ਮੋਟਰਸਾਈਕਲ ਲੈ ਕੇ ਫ਼ਰਾਰ ਹੋਇਆ ਹੈ। ਬਾਈਕ ਦਾ ਨੰਬਰ ਪੀਬੀ 65ਈ9761 ਹੈ।

Related posts

BSF ਵੱਲੋਂ 42 ਕਰੋੜ ਰੁਪਏ ਕੀਮਤ ਦੀ ਹੈਰੋਇਨ ਡਰੋਨ ਸਮੇਤ ਜ਼ਬਤ

Sanjhi Khabar

ਮੈਕਮਾ ਐਕਸਪੋ 2023 ਦਾ 9ਵਾਂ ਐਡੀਸ਼ਨ ਚੰਡੀਗੜ੍ਹ ਵਿੱਚ ਸ਼ੁਰੂ

Sanjhi Khabar

ਭਗਵੰਤ ਮਾਨ ਨੇ ਸੰਸਦੀ ਕਮੇਟੀ ਦੀ ਕਾਰਵਾਈ ਦੇ ਮਿੰਟ ਪੇਸ਼ ਕਰਦਿਆਂ ਹਰਸਿਮਰਤ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਲੇ ਕਾਨੂੰਨਾਂ ਦੀ ਕਮੇਟੀ ਦੇ ਮਿੰਟ ਜਨਤਕ ਕਰਨ ਦੀ ਦਿੱਤੀ ਚੁਣੌਤੀ

Sanjhi Khabar

Leave a Comment