15.7 C
Los Angeles
May 17, 2024
Sanjhi Khabar
Amritsar Chandigarh Crime News

BSF ਵੱਲੋਂ 42 ਕਰੋੜ ਰੁਪਏ ਕੀਮਤ ਦੀ ਹੈਰੋਇਨ ਡਰੋਨ ਸਮੇਤ ਜ਼ਬਤ

PS Mitha

ਅੰਮ੍ਰਿਤਸਰ, 8 ਅਕਤੂਬਰ, : ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪਾਕਿਸਤਾਨੀ ਸਮੱਗਲਰਾਂ ਵੱਲੋ ਨਸ਼ੀਲੇ ਪਦਾਰਥ ਭਾਰਤ ‘ਚ ਭੇਜਣ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਸਰਹੱਦ ਪਾਰ ਤੋਂ ਆਇਆ ਇੱਕ ਡਰੋਨ ਜ਼ਬਤ ਕੀਤਾ ਹੈ। ਡਰੋਨ ਨਾਲ ਬੰਨ੍ਹੀ 42 ਕਰੋੜ ਰੁਪਏ ਕੀਮਤ ਦੀ ਹੈਰੋਇਨ ਅਤੇ ਅਫੀਮ ਵੀ ਜ਼ਬਤ ਕੀਤੀ ਗਈ ਹੈ। ਫਿਲਹਾਲ ਡਰੋਨ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।ਬੀ.ਐੱਸ.ਐੱਫ. ਦੇ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਹਰਦੋ ਰਤਨ ਤੋਂ ਜ਼ਬਤ ਕੀਤਾ ਗਿਆ ਹੈ। ਬੀਐਸਐਫ ਵੱਲੋਂ ਸਰਹੱਦ ’ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਇਹ ਸਫ਼ਲਤਾ ਹਾਸਲ ਹੋਈ ਹੈ।ਬੀਐਸਐਫ ਨੂੰ ਡਰੋਨ ਦੇ ਭਾਰਤੀ ਸਰਹੱਦ ‘ਚ ਆਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਇੱਕ ਵੱਡਾ ਡਰੋਨ ਹੈ, ਜੋ ਕਿ ਸਰਹੱਦ ਪਾਰ ਤੋਂ ਭਾਰੀ ਖੇਪ ਨੂੰ ਵੀ ਲੈ ਜਾਣ ਦੇ ਸਮਰੱਥ ਹੈ।ਡਰੋਨ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਹੈਰੋਇਨ ਅਤੇ ਅਫੀਮ ਦੀ ਖੇਪ ਵੀ ਜ਼ਬਤ ਕੀਤੀ ਹੈ। ਡਰੋਨ ਨਾਲ 6.3 ਕਿਲੋ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ। ਜਿਸ ਦੀ ਅੰਤਰਰਾਸ਼ਟਰੀ ਕੀਮਤ 42 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਖੇਪ ਵਿੱਚ ਅਫੀਮ ਵੀ ਜ਼ਬਤ ਕੀਤੀ ਗਈ ਹੈ ਜਿਸਦਾ ਵਜ਼ਨ 60 ਗ੍ਰਾਮ ਸੀ।

Related posts

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਐਲਾਨ: ਹੁਣ 6 ਮਾਰਚ ਕਰਾਂਗੇ ਸੜਕਾਂ ਬੰਦ

Sanjhi Khabar

ਭਾਜਪਾ ਸੂਬਾ ਪ੍ਰਧਾਨ ਵੱਲੋਂ 33 ਜ਼ਿਲ੍ਹਾ ਇੰਚਾਰਜ, ਸੂਬਾ ਮੋਰਚਾ ਇੰਚਾਰਜ ਤੇ ਸਹਿ-ਇੰਚਾਰਜ ਤੇ ਸੂਬਾ ਸੈੱਲਾਂ ਦੇ ਇੰਚਾਰਜਾਂ ਦਾ ਐਲਾਨ

Sanjhi Khabar

ਦੁਨੀਆ ਦੇ ਅਮੀਰਾਂ ਦੀ ਸੂਚੀ ‘ਚ ਅਡਾਨੀ ਚੌਥੇ ਸਥਾਨ ‘ਤੇ, ਅੰਬਾਨੀ 11ਵੇਂ ਸਥਾਨ ‘ਤੇ ਕਾਇਮ

Sanjhi Khabar

Leave a Comment