15.3 C
Los Angeles
May 17, 2024
Sanjhi Khabar
Chandigarh Politics

ਭਾਜਪਾ ਸੂਬਾ ਪ੍ਰਧਾਨ ਵੱਲੋਂ 33 ਜ਼ਿਲ੍ਹਾ ਇੰਚਾਰਜ, ਸੂਬਾ ਮੋਰਚਾ ਇੰਚਾਰਜ ਤੇ ਸਹਿ-ਇੰਚਾਰਜ ਤੇ ਸੂਬਾ ਸੈੱਲਾਂ ਦੇ ਇੰਚਾਰਜਾਂ ਦਾ ਐਲਾਨ

Parmeet Mitha
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੇ ਸੂਬੇ ‘ਚ ਪਾਰਟੀ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਸ ਅਧੀਨ ਭਾਜਪਾ ਦੇ 33 ਜਿਲਿਆਂ ‘ਚ ਜ਼ਿਲ੍ਹਾ ਇੰਚਾਰਜ, ਸੂਬਾ ਮੋਰਚਾ ਇੰਚਾਰਜ ਅਤੇ ਸਹਿ-ਇੰਚਾਰਜ ਅਤੇ ਸੂਬਾ ਸੈਲ ਇੰਚਾਰਜਾਂ ਦੇ ਨਾਵਾਂ ਦੇ ਐਲਾਨ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪੰਜਾਬ ਵਿੱਚ ਸੰਗਠਨ ਨੂੰ ਹੋਰ ਮਜਬੂਤ ਬਣਾਉਣ ਲਈ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਅੰਮ੍ਰਿਤਸਰ ਦਿਹਾਤੀ ਵਿਖੇ ਸ਼ਿਵਬੀਰ ਸਿੰਘ ਰਾਜਨ, ਅੰਮ੍ਰਿਤਸਰ ਸ਼ਹਿਰੀ ਵਿਖੇ ਜੀਵਨ ਗੁਪਤਾ, ਬਰਨਾਲਾ ਵਿੱਚ ਗੁਰਤੇਜ ਸਿੰਘ ਢਿੱਲੋਂ, ਬਟਾਲਾ ਵਿੱਚ ਨਰਿੰਦਰ ਪਰਮਾਰ, ਬਠਿੰਡਾ ਦਿਹਾਤੀ ਵਿੱਚ ਦਰਸ਼ਨ ਸਿੰਘ ਨੈਨੀਵਾਲ, ਬਠਿੰਡਾ ਸ਼ਹਿਰੀ ਵਿੱਚ ਵਿਨੋਦ ਕੁਮਾਰ ਗੁਪਤਾ, ਫਰੀਦਕੋਟ ਵਿੱਚ ਸੁਖਵੰਤ ਸਿੰਘ ਧਨੌਲਾ, ਫਤਿਹਗੜ ਸਾਹਿਬ ਵਿੱਚ ਰਵਿੰਦਰ ਅਰੋੜਾ, ਫਾਜ਼ਿਲਕਾ ਵਿੱਚ ਦਿਆਲ ਸੋਢੀ, ਫਿਰੋਜ਼ਪੁਰ ਵਿੱਚ ਆਰ.ਪੀ. ਮਿੱਤਲ, ਗੁਰਦਾਸਪੁਰ ਵਿੱਚ ਨਰੇਸ਼ ਸ਼ਰਮਾ, ਹੁਸ਼ਿਆਰਪੁਰ ਵਿੱਚ ਵਿਨੋਦ ਸ਼ਰਮਾ, ਜਗਰਾਉਂ ਵਿੱਚ ਅਰੁਣ ਸ਼ਰਮਾ, ਜਲੰਧਰ ਦਿਹਾਤੀ ਨਾਰਥ ਵਿੱਚ ਉਮੇਸ਼ ਸ਼ਾਕਰ, ਜਲੰਧਰ ਦਿਹਾਤੀ ਦੱਖਣ ਵਿਚ ਪੁਰਸ਼ੋਤਮ ਪਾਸੀ, ਜਲੰਧਰ ਸ਼ਹਿਰੀ ਵਿਚ ਸੁਭਾਸ਼ ਸ਼ਰਮਾ, ਕਪੂਰਥਲਾ ਵਿਚ ਮੋਹਨ ਲਾਲ ਸੇਠੀ, ਖੰਨਾ ਵਿਚ ਰਾਕੇਸ਼ ਗੁਪਤਾ, ਲੁਧਿਆਣਾ ਸ਼ਹਿਰੀ ਵਿਚ ਰਾਕੇਸ਼ ਰਾਠੌਰ, ਮਾਨਸਾ ਵਿਚ ਵਿਜੇ ਸਿੰਗਲਾ, ਮੋਗਾ ਵਿਚ ਪਰਵੀਨ ਬਾਂਸਲ, ਮੁਹਾਲੀ ਵਿੱਚ ਅਰਵਿੰਦ ਮਿੱਤਲ, ਮੁਕਤਸਰ ਵਿੱਚ ਸੁਖਪਾਲ ਸਿੰਘ ਸਰਾਂ, ਮੁਕੇਰੀਆਂ ਵਿੱਚ ਵਿਪਨ ਮਹਾਜਨ, ਨਵਾਂਸ਼ਹਿਰ ਵਿੱਚ ਵਿਵੇਕ ਮੋਦਗਿਲ, ਪਠਾਨਕੋਟ ਵਿੱਚ ਰਾਜੇਸ਼ ਬਾਗਾ, ਪਟਿਆਲਾ ਦਿਹਾਤੀ ਨੋਰਥ ਵਿੱਚ ਭੁਪੇਸ਼ ਅਗਰਵਾਲ, ਪਟਿਆਲਾ ਦਿਹਾਤੀ ਦੱਖਣੀ ਵਿੱਚ ਸੁਖਵਿੰਦਰ ਕੌਰ ਨੌਲੱਖਾ, ਪਟਿਆਲਾ ਸ਼ਹਿਰੀ ਵਿੱਚ ਡਾ. ਸੁਭਾਸ਼ ਵਰਮਾ, ਰੋਪਦਾ ਵਿਚ ਅਨਿਲ ਸੱਚਰ, ਸੰਗਰੂਰ -1 ਵਿੱਚ ਸੁਨੀਤਾ ਗਰਗ, ਸੰਗਰੂਰ -2 ਵਿੱਚ ਗੁਰਮੀਤ ਸਿੰਘ ਹੰਡੀਆਲਾ ਅਤੇ ਤਰਨਤਾਰਨ ਵਿੱਚ ਰੀਨਾ ਜੇਤਲੀ ਨੂੰ ਜਿਲਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਸ਼੍ਰੀਮਤੀ ਵਰਿੰਦਰ ਕੌਰ ਥਾਂਦੀ ਨੂੰ ਸੂਬਾ ਮਹਿਲਾ ਮੋਰਚਾ ਦੀ ਇੰਚਾਰਜ ਅਤੇ ਅਰਚਨਾ ਦੱਤ ਨੂੰ ਸਹਿ-ਇੰਚਾਰਜ, ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸੂਬਾ ਕਿਸਾਨ ਮੋਰਚਾ ਦਾ ਇੰਚਾਰਜ ਅਤੇ ਗੁਰਵਿੰਦਰ ਸਿੰਘ ਭਾਈ ਭਗਤਾ ਨੂੰ ਸਹਿ-ਇੰਚਾਰਜ, ਰਾਕੇਸ਼ ਗਿੱਲ ਨੂੰ ਸੂਬਾ ਐਸ.ਸੀ. ਮੋਰਚਾ ਦਾ ਇੰਚਾਰਜ ਅਤੇ ਰਜਿੰਦਰ ਖੱਤਰੀ ਨੂੰ ਸਹਿ-ਇੰਚਾਰਜ, ਰਾਜੇਸ਼ ਹਨੀ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਦਾ ਇੰਚਾਰਜ, ਸ਼ਿਵਰਾਜ ਚੌਧਰੀ ਨੂੰ ਸੂਬਾ ਬੀ.ਸੀ. ਮੋਰਚਾ ਦਾ ਇੰਚਾਰਜ ਅਤੇ ਰਜਨੀਸ਼ ਧੀਮਾਨ ਨੂੰ ਸਹਿ-ਇੰਚਾਰਜ ਵਜੋਂ ਅਤੇ ਡੀ.ਪੀ. ਚੰਦਨ ਨੂੰ ਸੂਬਾ ਘੱਟ ਗਿਣਤੀ ਮੋਰਚਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਗਤ ਕਥੂਰੀਆ ਨੂੰ ਸੂਬਾ ਟਰੇਡ ਸੈੱਲ ਦਾ ਇੰਚਾਰਜ, ਦੀਵਾਨ ਅਮਿਤ ਅਰੋੜਾ ਨੂੰ ਸੂਬਾ ਬੁੱਧੀਜੀਵੀ ਸੈੱਲ ਦਾ ਇੰਚਾਰਜ, ਰਾਕੇਸ਼ ਜੈਨ ਨੂੰ ਸੂਬਾ ਆੜ੍ਹਤੀਆ ਸੈੱਲ ਦਾ ਇੰਚਾਰਜ, ਰਾਹੁਲ ਮਹੇਸ਼ਵਰੀ ਨੂੰ ਸੂਬਾ ਐਮਐਸਐਮਈ ਸੈਲ ਦਾ ਇੰਚਾਰਜ, ਅਨਿਲ ਰਾਮਪਾਲ ਨੂੰ ਸੂਬਾ ਲੋਕਲ ਬਾਡੀ ਸੈੱਲ ਦਾ ਇੰਚਾਰਜ, ਰਾਕੇਸ਼ ਢੀਂਗਰਾ ਨੂੰ ਸੂਬਾ ਸਵੱਛ ਭਾਰਤ ਸੈੱਲ ਦਾ ਇੰਚਾਰਜ, ਰਾਕੇਸ਼ ਜੋਤੀ ਸੂਬਾ ਐਨ.ਜੀ.ਓ. ਸੈੱਲ ਦਾ ਇੰਚਾਰਜ, ਐੱਸ. ਕੇ. ਦੇਵ ਨੂੰ ਸੂਬਾ ਸਪੋਰਟਸ ਸੈੱਲ ਦਾ ਇੰਚਾਰਜ, ਗੁਰਜੀਤ ਕੋਹਲੀ ਨੰ ਸੂਬਾ ਕਲਚਰਲ ਸੈੱਲ ਦਾ ਇੰਚਾਰਜ, ਰਵੀ ਮਹਿੰਦਰੂ ਨੂੰ ਸੂਬਾ ਕਾਉ ਪ੍ਰੋਟੈਕਸ਼ਨ ਸੈੱਲ ਦਾ ਇੰਚਾਰਜ ਅਤੇ ਮੇਜਰ ਸਿੰਘ ਦਾਤਵਾਲ ਨੂੰ ਸੂਬਾ ਕੋਆਪ੍ਰੇਟਿਵ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

Related posts

ਵੱਖ ਵੱਖ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਦੀ ਸੁਣੀਆ ਸਮੱਸਿਆਵਾਂ: ਕੁਲਜੀਤ ਸਿੰਘ ਰੰਧਾਵਾ

Sanjhi Khabar

ਆਖਰ ਮੌਸਮ ਨੇ ਲਈ ਕਰਵਟ, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬਾਰਸ਼ ਦੀ ਦਸਤਕ

Sanjhi Khabar

ਅਕਾਲੀ ਦਲ-ਬਸਪਾ ਨੇ 2022 ਚੋਣਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲੜਨ ਲਈ ਗਠਜੋੜ ਬਣਾਇਆ..

Sanjhi Khabar

Leave a Comment