15.3 C
Los Angeles
May 16, 2024
Sanjhi Khabar
Chandigarh Politics Protest Punjab

CM ਭਗਵੰਤ ਮਾਨ ਨੇ ਸਾਰੇ ਸਿਆਸੀ ਵਿਰੋਧੀਆਂ ਨੂੰ ਦਿੱਤੀ Live ਬਹਿਸ ਦੀ ਚੁਣੌਤੀ

PS Mitha

ਚੰਡੀਗੜ੍ਹ, 8 ਅਕਤੂਬਰ,  ਸਿਆਸੀ ਵਿਰੋਧੀਆਂ ਦੇ ਨਿੱਤ ਦੇ ਮਿਹਣਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਸਾਰੇ ਆਗੂਆਂ ਨੂੰ ਇੱਕ ਮੰਚ ‘ਤੇ ਆ ਕੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਇੰਨਾ ਹੀ ਨਹੀਂ ਸੀਐਮ ਭਗਵੰਤ ਮਾਨ ਨੇ ਇਸ ਲਈ ਦਿਨ ਵੀ ਤੈਅ ਕਰ ਲਿਆ ਹੈ।

ਮੁੱਖ ਮੰਤਰੀ ਨੇ 1 ਨਵੰਬਰ, ਪੰਜਾਬ ਦਿਵਸ ਵਾਲੇ ਦਿਨ ਸਾਰਿਆਂ ਨੂੰ ਬਹਿਸ ਲਈ ਬੁਲਾਇਆ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੂੰ ਮੇਰਾ ਖੁੱਲ੍ਹਾ ਚੈਲਿੰਜ ਹੈ। ਉਹ ਨਿੱਤ ਦੀਆਂ ਘਿਸੀਆਂ-ਪਿੱਟੀਆਂ ਗੱਲਾਂ ਦੀ ਬਜਾਏ ਪੰਜਾਬੀ ਲੋਕਾਂ ਅਤੇ ਮੀਡੀਆ ਦੇ ਸਾਹਮਣੇ ਬੈਠ ਕੇ ਦੱਸਣ ਕਿ ਪੰਜਾਬ ਨੂੰ ਕਿਵੇਂ ਲੁੱਟਿਆ।ਭਾਈ-ਭਤੀਜੇ,ਸਾਲ਼ੇ, ਦੋਸਤ, ਗੁਆਂਢੀ,ਮੁਲਾਹਜ਼ੇ, ਨੌਜਵਾਨ ਕਿਸਾਨ, ਵਪਾਰੀ ਤੇ ਦੁਕਾਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ ਆਦਿ ਸਾਰੇ ਮੁੱਦਿਆਂ ‘ਤੇ ਲਾਈਵ ਬਹਿਸ ਕਰਨ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੁਸੀਂ ਆਪਣੇ ਨਾਲ ਕਾਗਜ਼ ਲਿਆ ਸਕਦੇ ਹੋ ਪਰ ਮੈਂ ਮੂੰਹ ਜੁਬਾਨੀ ਬੋਲਾਂਗਾ। 1 ਨਵੰਬਰ ‘ਪੰਜਾਬ ਦਿਵਸ’ ਚੰਗਾ ਦਿਨ ਹੋਵੇਗਾ। ਤੁਹਾਨੂੰ ਤਿਆਰੀ ਲਈ ਵੀ ਸਮਾਂ ਮਿਲੇਗਾ। ਮੈਂ ਪੂਰੀ ਤਰ੍ਹਾਂ ਤਿਆਰ ਹਾਂ ਕਿਉਂਕਿ ਸੱਚ ਬੋਲਣ ਲਈ ਯਾਦ ਰੱਖਣ ਦੀ ਲੋੜ ਨਹੀਂ ਹੈ।

Related posts

ਕੇਜਰੀਵਾਲ ਨੇ ਸੀਐਮ ਮਾਨ ਕੀਤੀ ਤਰੀਫ਼,ਭਗਵੰਤ ਮਾਨ ਨੂੰ ਹੁਣ ਤੱਕ ਦਾ ਸਭ ਤੋਂ ਕਾਬਲ ਤੇ ਬਿਹਤਰ ਮੁੱਖ ਮੰਤਰੀ ਦੱਸਿਆ

Sanjhi Khabar

ਪੰਜਾਬ ਵਿਧਾਨ ਸਭਾ ਚੋਣਾਂ 2022-ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸੌਂਪੀ ਪੰਜਾਬ ਦੀ ਵਾਗਡੋਰ

Sanjhi Khabar

ਅਕਾਲੀ ਜਥੇਦਾਰ ਕੋਲਿਆਂਵਾਲੀ ਨਹੀਂ ਰਹੇ ….

Sanjhi Khabar

Leave a Comment