15.8 C
Los Angeles
May 16, 2024
Sanjhi Khabar
Amritsar Crime News

ਅੰਮ੍ਰਿਤਸਰ: ਧੀ ਦੇ ਵਿਆਹ ਲਈ 10 ਲੱਖ ਰੁਪਏ ਦਾ ਕਰਜ਼ਾ ਲੈਣ ਵਾਲੇ ਡਾਕਟਰ ਨੇ ਕੀਤੀ ਖੁਦਕੁਸ਼ੀ

Agency
ਅੰਮ੍ਰਿਤਸਰ, 09 ਮਈ । ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਲੱਦੇਵਾਲ ਦੇ ਰਹਿਣ ਵਾਲੇ ਪ੍ਰੀਤਪਾਲ ਸਿੰਘ ਨੇ ਸਾਹੂਕਾਰਾਂ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੇ ਤਿੰਨ ਸਾਲ ਪਹਿਲਾਂ ਆਪਣੀ ਬੇਟੀ ਦੇ ਵਿਆਹ ‘ਤੇ ਖਰਚ ਕਰਨ ਲਈ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦਾ ਭੁਗਤਾਨ ਕਰਨ ਵਿੱਚ ਉਹ ਅਸਮਰੱਥ ਸਨ। ਫਿਲਹਾਲ ਪੁਲਿਸ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਮੁਲਾਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏ. ਐੱਸ. ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਿੰਡ ਲੱਦੇਵਾਲ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਘਰਿੰਡਾ ਦੀ ਪੁਲਿਸ ਨੇ ਜਗਦੀਪ ਸਿੰਘ ਵਾਸੀ ਪਿੰਡ ਜਠੋਲ, ਪੰਕਜ ਅਰੋੜਾ, ਸਵਾਮੀ ਮੈਡੀਕਲ ਦੇ ਮਾਲਕ ਪਰਵੇਜ਼, ਕੰਵਲਜੀਤ ਸਿੰਘ, ਖ਼ਾਸਾ ਵਾਸੀ ਸੁਖਰਾਜ ਸਿੰਘ, ਰਾਜਾਤਾਲ ਵਾਸੀ ਬਿੱਟੂ, ਗੁਰਦੇਵ ਸਿੰਘ ਨੂੰ ਨਾਮਜ਼ਦ ਕੀਤਾ ਹੈ। ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਭਰਾ ਪ੍ਰਿਤਪਾਲ ਸਿੰਘ (47) ਜਠੋਲ ਵਿਚ ਡਾਕਟਰ ਵਜੋਂ ਕਲੀਨਿਕ ਚਲਾ ਰਿਹਾ ਸੀ। ਉਨ੍ਹਾਂ ਦੇ ਦੋ ਪੁੱਤਰ ਅਤੇ ਇਕ ਬੇਟੀ ਹੈ। ਕਰੀਬ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਲੜਕੀ ਦਾ ਵਿਆਹ ਕੀਤਾ ਸੀ ਅਤੇ ਪੈਸਿਆਂ ਦੀ ਲੋੜ ਪੈਣ ’ਤੇ ਉਪਰੋਕਤ ਵਿਅਕਤੀਆਂ ਤੋਂ ਕੁੱਲ 10 ਲੱਖ ਰੁਪਏ ਵਿਆਜ ’ਤੇ ਲੈ ਲਏ। ਕੁਝ ਸਮੇਂ ਤੱਕ ਕਰਜ਼ੇ ਦੀ ਰਕਮ ਮੋੜ ਦਿੱਤੀ ਗਈ ਅਤੇ ਬਾਅਦ ਵਿਚ ਉਹ ਪੈਸੇ ਦੇਣ ਵਿਚ ਅਸਫਲ ਰਿਹਾ।

ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਹੁਣ ਪ੍ਰਿਤਪਾਲ ਸਿੰਘ ਨੂੰ ਪੈਸੇ ਦੇਣ ਲਈ ਤੰਗ ਪ੍ਰੇਸ਼ਾਨ ਕਰ ਰਹੇ ਸਨ। ਕੁੱਝ ਦਿਨ ਪਹਿਲਾਂ ਉਕਤ ਵਿਅਕਤੀਆਂ ਦਾ ਉਨ੍ਹਾਂ ਦੇ ਭਰਾ ਨਾਲ ਵੀ ਝਗੜਾ ਹੋਇਆ ਸੀ ਤੇ ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਉਹ ਉਸ (ਪ੍ਰਿਤਪਾਲ ਸਿੰਘ) ਖ਼ਿਲਾਫ਼ ਕੇਸ ਦਰਜ ਕਰ ਦੇਣਗੇ। ਇਸ ਨਾਲ ਉਨ੍ਹਾਂ ਦਾ ਭਰਾ ਬਹੁਤ ਪਰੇਸ਼ਾਨ ਰਹਿੰਦਾ ਸੀ। ਜਿਸਦੇ ਚਲਦਿਆਂ ਪ੍ਰੀਤਪਾਲ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

Related posts

ਰੂਪਨਗਰ: ਨਹਿਰ ‘ਚ ਡਿੱਗੀ ਕਾਰ ‘ਚੋਂ 5 ਲਾਸ਼ਾਂ ਮਿਲੀਆਂ, ਇੱਕ ਬੱਚੇ ਦੀ ਤਲਾਸ਼ ਜਾਰੀ

Sanjhi Khabar

ਦੋਹਰੇ ਸੰਵਿਧਾਨ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਅਦਾਲਤ ‘ਚ ਹੋਏ ਪੇਸ਼

Sanjhi Khabar

ਸੰਯੁਕਤ ਕਿਸਾਨ ਮੋਰਚੇ ਦੁਆਰਾ 22 ਜੁਲਾਈ ਤੋਂ ਦਿੱਲੀ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਤਿਆਰੀਆਂ ਮੁਕੰਮਲ, ਲਾਮਬੰਦੀਆਂ ‘ਚ ਵਾਧਾ

Sanjhi Khabar

Leave a Comment