20.5 C
Los Angeles
April 28, 2024
Sanjhi Khabar
Agriculture Bathinda Chandigarh Crime News New Delhi Politics Protest

ਸੰਯੁਕਤ ਕਿਸਾਨ ਮੋਰਚੇ ਦੁਆਰਾ 22 ਜੁਲਾਈ ਤੋਂ ਦਿੱਲੀ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਤਿਆਰੀਆਂ ਮੁਕੰਮਲ, ਲਾਮਬੰਦੀਆਂ ‘ਚ ਵਾਧਾ

Sukhwinder Bunty
ਚੰਡੀਗੜ੍ਹ 20 ਜੁਲਾਈ ਕਾਲੇ ਖੇਤੀ ਕਾਨੂੰਨ, ਬਿਜਲੀ (ਸੋਧ) ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਵਾਉਣ ਲਈ ਮੁਲਕ ਭਰ ਵਿੱਚ ਲੜੇ ਜਾ ਰਹੇ ਕਿਸਾਨ ਮੋਰਚੇ ਨੂੰ ਤੇਜ਼ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੁਆਰਾ 22 ਜੁਲਾਈ ਤੋਂ ਦਿੱਲੀ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਸ਼ੁਰੂ ਕਰਨ ਦਾ ਪ੍ਰੋਗਰਾਮ ਤਨਦੇਹੀ ਨਾਲ ਲਾਗੂ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਕਿਸਾਨ ਸੰਸਦ ਵਿੱਚ ਰੋਜ਼ਾਨਾ 200 ਕਿਸਾਨਾਂ ਦੇ ਸਾਂਝੇ ਕਾਫ਼ਲੇ ਵਿਚ ਜਾਣ ਵਾਲੇ ਸ੍ਵੈ-ਇੱਛਤ ਕਿਸਾਨਾਂ ਦੀ ਲੰਬੀ ਸੂਚੀ ਤਿਆਰ ਕੀਤੀ ਜਾ ਚੁੱਕੀ ਹੈ। ਭਾਰੀ ਮੀਂਹ ਦੀਆਂ ਦੁਸ਼ਵਾਰੀਆਂ ਨੂੰ ਸਿਦਕ ਸਿਰੜ ਨਾਲ ਝੱਲਦੇ ਹੋਏ ਪੰਜਾਬ ਅੰਦਰਲੇ ਮੋਰਚਿਆਂ ਸਮੇਤ ਟਿਕਰੀ ਬਾਰਡਰ ‘ਤੇ ਵੀ ਲਾਮਬੰਦੀ ਲਗਾਤਾਰ ਵਧਾਈ ਜਾ ਰਹੀ ਹੈ। ਹਰ ਕਿਸਮ ਦੀਆਂ ਸਰਕਾਰੀ ਚਾਲਾਂ ਨੂੰ ਪਹਿਲਾਂ ਵਾਂਗ ਹੀ ਚੌਕਸੀ ਤੇ ਦ੍ਰਿੜ੍ਹਤਾ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ।
ਦੂਜੇ ਪਾਸੇ ਇਸ ਇਤਿਹਾਸਕ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਅਤੇ ਵਿਸ਼ਾਲ ਕਰਨ ਲਈ ਪੇਂਡੂ ਖੇਤ ਮਜ਼ਦੂਰਾਂ ਨਾਲ ਸੰਘਰਸ਼ ਸਾਂਝ ਹੋਰ ਪੀਡੀ ਕੀਤੀ ਜਾ ਰਹੀ ਹੈ। ਜ਼ਾਤਪਾਤੀ ਵੱਟਾਂ ਬੰਨੇ ਢਾਹੁੰਦੇ ਹੋਏ 7 ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 9,10,11 ਅਗਸਤ ਨੂੰ ਪਟਿਆਲਾ ਵਿਖੇ ਲਾਏ ਜਾ ਰਹੇ ਦਿਨ ਰਾਤ ਦੇ ਧਰਨੇ ਵਿੱਚ ਖੇਤ ਮਜ਼ਦੂਰਾਂ ਦੀ ਲਾਮਬੰਦੀ ਨੂੰ ਜਰ੍ਹਬਾਂ ਦੇਣ ਅਤੇ ਕਿਸਾਨਾਂ ਦੀ ਸੰਕੇਤਕ ਹਮਾਇਤੀ ਸ਼ਮੂਲੀਅਤ ਲਈ ਪਿੰਡ ਪਿੰਡ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਕਾਲ਼ੇ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ 2020 ਰੱਦ ਕਰਨ ਦੀ ਮੰਗ ਪਹਿਲੇ ਨੰਬਰ’ਤੇ ਰੱਖ ਕੇ ਕਿਸਾਨ ਮਜ਼ਦੂਰ ਏਕਤਾ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਗਈ ਹੈ। ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਭਾਜਪਾ ਆਗੂਆਂ, ਟੌਲ ਪਲਾਜਿਆਂ, ਰਿਲਾਇੰਸ ਪੰਪਾਂ, ਸ਼ਾਪਿੰਗ ਮਾਲਜ਼,ਸੈਲੋ ਗੋਦਾਮਾਂ ਦੇ ਘਿਰਾਓ ਵੀ ਦਸ ਮਹੀਨਿਆਂ ਤੋਂ ਦਿਨ ਰਾਤ ਲਗਾਤਾਰ ਜਾਰੀ ਹਨ। ਮੌਜੂਦਾ ਲਾਮਬੰਦੀ ਮੁਹਿੰਮ ਵਿੱਚ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਹਰ ਵਰਗ ਦੇ ਕਿਰਤੀ ਕਾਰੋਬਾਰੀ ਲੋਕਾਂ ਅਤੇ ਮੁਲਾਜ਼ਮਾਂ, ਸਨਅਤੀ ਕਾਮਿਆਂ, ਬੇਰੁਜ਼ਗਾਰਾਂ, ਕੱਚੇ ਅਧਿਆਪਕਾਂ, ਠੇਕਾ ਕਾਮਿਆਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਸਭਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related posts

ਜਨਤਾ ਦੇ ਪ੍ਰਾਣ ਜਾਣ ਪਰ ਪ੍ਰਧਾਨ ਮੰਤਰੀ ਦੀ ਟੈਕਸ ਵਸੂਲੀ ਨਾ ਜਾਵੇ : ਰਾਹੁਲ ਗਾਂਧੀ

Sanjhi Khabar

ਬਠਿੰਡਾ ਪੁਲਿਸ ਵੱਲੋਂ ਠੱਗੀਆਂ ਮਾਰਨ ਵਾਲੀ ਜਾਅਲੀ ਜੱਜ ਪਤੀ ਸਮੇਤ ਗ੍ਰਿਫਤਾਰ

Sanjhi Khabar

ਭਾਜਪਾ ਨੇ ਅਨਿਲ ਜੋਸ਼ੀ ਨੂੰ ਪਾਰਟੀ ‘ਚੋਂ ਕੱਢਿਆ

Sanjhi Khabar

Leave a Comment