22.9 C
Los Angeles
April 30, 2024
Sanjhi Khabar
Chandigarh Politics

ਭਾਜਪਾ ਨੇ ਅਨਿਲ ਜੋਸ਼ੀ ਨੂੰ ਪਾਰਟੀ ‘ਚੋਂ ਕੱਢਿਆ

Parmeet Mitha
ਚੰਡੀਗੜ੍ਹ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨ ਵਾਲੇ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਅੱਜ ਭਾਜਪਾ ਵੱਲੋਂ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਇੱਕ ਜਾਰੀ ਬਿਆਨ ਵਿੱਚ ਕਿਹਾ ਕਿ, ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਅਨਿਲ ਜੋਸ਼ੀ ਨੂੰ ਭਾਜਪਾ ਵਿੱਚੋਂ ਕੱਢਿਆ ਗਿਆ ਹੈ।

ਦੂਜੇ ਪਾਸੇ, ਅਨਿਲ ਜੋਸ਼ੀ ਨੇ ਆਪਣੇ ਜਾਰੀ ਬਿਆਨ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਗਾਉਂਦਿਆਂ ਹੋਇਆ ਕਿਹਾ ਹੈ ਕਿ, ਉਸ ਨੂੰ ਪਾਰਟੀ ਵਿੱਚੋਂ ਕੱਢਣ ਨਾਲ ਸਚਾਈ ਨਹੀਂ ਬਦਲ ਜਾਣੀ।

ਉਨ੍ਹਾਂ ਨੇ ਕਿਹਾ ਕਿ, ਜੇਕਰ ਭਾਜਪਾ ਕਿਸਾਨਾਂ ਦੀਆਂ ਮੰਗਾਂ ਦਾ ਛੇਤੀ ਹੱਲ ਕਰਦੀ ਹੈ ਤਾਂ, ਪੰਜਾਬ ਵਿੱਚ ਉਹਨੂੰ ਇੱਕ ਅੱਧੀ ਸੀਟ ਮਿਲ ਸਕਦੀ ਹੈ, ਨਹੀਂ ਤਾਂ ਮੁਕੰਮਲ ਤੌਰ ਤੇ ਪੰਜਾਬ ਵਿੱਚੋਂ ਭਾਜਪਾ ਦਾ ਸਫ਼ਾਇਆ ਹੋ ਚੁੱਕਿਆ ਹੈ। ਜੋਸ਼ੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ, ਜਿਹੜੀ ਪਾਰਟੀ ਪੰਜਾਬ ਦੇ ਬਾਰੇ ਨਹੀਂ ਸੋਚਦੀ, ਮੈਂ ਵੀ ਉਸ ਵਿੱਚ ਰਹਿਣਾ ਪਾਸੰਦ ਨਹੀਂ ਕਰਦਾ।

Related posts

ਅਸਾਮ  ਚੋਣਾਂ : ਦੂਜੇ ਪੜਾਅ ਲਈ ਕਾਂਗਰਸ ਨੇ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

Sanjhi Khabar

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕੈਪਟਨ ਅਮਰਿੰਦਰ ਨੂੰ ਲਲਕਾਰਿਆ

Sanjhi Khabar

ਦੁਨੀਆ ਦੇ ਅਮੀਰਾਂ ਦੀ ਸੂਚੀ ‘ਚ ਅਡਾਨੀ ਚੌਥੇ ਸਥਾਨ ‘ਤੇ, ਅੰਬਾਨੀ 11ਵੇਂ ਸਥਾਨ ‘ਤੇ ਕਾਇਮ

Sanjhi Khabar

Leave a Comment