15.1 C
Los Angeles
May 17, 2024
Sanjhi Khabar
Chandigarh Crime News

ਦਿੱਲੀ ਮੋਰਚਾ ‘ਚ ਡਟੇ 2 ਕਿਸਾਨ ਲੀਡਰਾਂ ਦੀ ਮੌਤ

Agency
ਸਰਦੂਲਗੜ੍ਹ: ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ (Farmers Protest) ‘ਚ ਸ਼ਾਮਲ ਪਿੰਡ ਝੰਡੂਕੇ ਦੇ ਕਿਸਾਨ ਮਜ਼ਦੂਰ ਲੀਡਰ ਬਿੱਕਰ ਸਿੰਘ (Bikar Singh), ਪੁੱਤਰ ਕਰਨੈਲ ਸਿੰਘ ਦਿੱਲੀ ਤੋਂ ਘਰ ਪਰਤ ਰਹੇ ਸੀ, ਜਦ ਉਨ੍ਹਾਂ ਦੀ ਮੌਤ (Death) ਹੋ ਗਈ। ਜਦੋਂਕਿ ਦੂਜੇ ਪਾਸੇ ਦਿੱਲੀ ਕਿਸਾਨ ਮੋਰਚੇ ਵਿੱਚ ਡਟੇ ਕਿਸਾਨ ਲੁਧਿਆਣਾ ਵਾਸੀ ਸੋਹਣ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ (BKU Ugrahan) ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਜਟਾਣਾ ਨੇ ਦੱਸਿਆ ਕਿ ਬਿੱਕਰ ਸਿੰਘ ਕਿਸਾਨ ਅਤੇ ਮਜ਼ਦੂਰ ਅੰਦੋਲਨਾਂ ‘ਚ ਵੱਧ ਚੜ੍ਹ ਕੇ ਸ਼ਾਮਲ ਹੁੰਦਾ ਸੀ ਅਤੇ ਉਨ੍ਹਾਂ ਸੰਘਰਸ਼ ਦੇ ਚਲਦਿਆਂ ਕਈ ਵਾਰ ਜੇਲ੍ਹਾਂ ਵੀ ਕੱਟੀਆਂ ਸਨ। ਜਗਜੀਤ ਸਿੰਘ ਨੇ ਅਗੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਕਿਸਾਨ ਅੰਦੋਲਨ ‘ਚ ਗਏ ਸਨ, ਜਿਥੇ ਉਹ ਬਿਮਾਰ ਹੋਣ ਕਾਰਨ 8 ਜੁਲਾਈ ਨੂੰ ਪਿੰਡ ਵਾਪਸ ਮੁੜ ਆਏ। ਬੀਮਾਰੀ ਦੇ ਚਲਦਿਆਂ ਹੀ ਅੱਜ ਉਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕ ਕਿਸਾਨ ਆਪਣੇ ਪਿੱਛੇ 4 ਕੁੜੀਆਂ, 1 ਮੁੰਡਾ ਅਤੇ ਪਤਨੀ ਛੱਡ ਗਿਆ ਹੈ, ਜਿਨ੍ਹਾਂ ‘ਚੋਂ 2 ਕੁੜੀਆਂ ਅਤੇ ਮੁੰਡਾ ਅਜੇ ਕੁਆਰੇ ਹਨ। ਕਿਸਾਨ ਆਗੂਆਂ (Farmer Leaders) ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦੇ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ (Financial Help) ਦੇਣ ਦੇ ਨਾਲ-ਨਾਲ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।

ਦੂਜੇ ਪਾਸੇ ਕਿਸਾਨ ਮੋਰਚੇ ਵਿੱਚ ਡਟੇ ਕਿਸਾਨ ਸੋਹਣ ਸਿੰਘ ਜ਼ਿਲ੍ਹਾ ਲੁਧਿਆਣਾ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਣ ਦੀ ਵੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਹਣ ਸਿੰਘ 10 ਜੂਨ ਤੋਂ ਕਿਸਾਨ ਮੋਰਚੇ ਵਿੱਚ ਹਿੱਸਾ ਲੈ ਰਿਹਾ ਸੀ ਅਤੇ ਅੱਜ ਸਵੇਰੇ ਉਹਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।

Related posts

ਬਰਨਾਲਾ: ਸੜਕ ਹਾਦਸੇ ’ਚ ਪਤੀ-ਪਤਨੀ ਤੇ ਬੱਚੀ ਸਣੇ ਚਾਰ ਜਣਿਆਂ ਦੀ ਮੌਤ

Sanjhi Khabar

ਪ੍ਰਧਾਨ ਮੰਤਰੀ ਨੇ 1 ਅਪ੍ਰੈਲ ਨੂੰ ‘ਪਰੀਕਸ਼ਾ ਪੇ ਚਰਚਾ’ ਵਿੱਚ ਹਿੱਸਾ ਲੈਣ ਦਾ ਦਿੱਤਾ ਸੱਦਾ

Sanjhi Khabar

ਪੰਜਾਬੀ ਅਦਾਕਾਰ ਜਸਵਿੰਦਰ ਸਿੰਘ ਭੱਲਾ ਨੂੰ ਪੀ.ਏ.ਯੂ. ਵਲੋਂ ਨਿਯੁਕਤ ਕੀਤਾ ਗਿਆ ਨਵਾਂ ਬਰਾਂਡ ਅੰਬੈਸਡਰ

Sanjhi Khabar

Leave a Comment