14.8 C
Los Angeles
May 16, 2024
Sanjhi Khabar
Chandigarh Crime News New Delhi

ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਤੰਜ,ਕਿਹਾ-ਮੰਤਰੀਆਂ ਦੀ ਗਿਣਤੀ ਵਧੀ ਹੈ, ਵੈਕਸੀਨ ਦੀ ਨਹੀਂ

Parmeet/ Sukhwinder
New Delhi  :  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੈਕਸੀਨ ਦੀ ਕਮੀ ਨੂੰ ਲੈ ਕੇ ਸਰਕਾਰ ‘ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ।ਉਨਾਂ੍ਹ ਨੇ ਹਾਲ ਹੀ ‘ਚ ਹੋਏ ਕੇਂਦਰੀ ਕੈਬਿਨੇਟ ਵਿਸਥਾਰ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਮੰਤਰੀਆਂ ਦੀ ਗਿਣਤੀ ਵਧੀ ਹੈ, ਵੈਕਸੀਨ ਦੀ ਨਹੀਂ ਵਧੀ ਹੈ।ਰਾਹੁਲ ਗਾਂਧੀ ਨੇ ਟਵੀਟ ਕੀਤਾ, ਮੰਤਰੀਆਂ ਦੀ ਗਿਣਤੀ ਵਧੀ ਹੈ, ਵੈਕਸੀਨ ਦੀ ਨਹੀਂ।ਇਸ ਟਵੀਟ ਦੇ ਨਾਲ ਉਨਾਂ੍ਹ ਨੇ ਸਵਾਲ ਕੀਤਾ ਕਿ ਵੈਕਸੀਨ ਕਿੱਥੇ ਹੈ?
ਉਨਾਂ੍ਹ ਨੇ ਹੈਸ਼ਟੈਗ ਵੇਅਰ ਆਰ ਵੈਕਸੀਨ ਭਾਵ ਵੈਕਸੀਨ ਕਿੱਥੇ ਹੈ ਲਿਖਿਆ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਹੁਲ ਗਾਂਧੀ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ‘ਤੇ ਉਹ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਇਸ ਤੋਂ ਪਹਿਲਾਂ ਉਨਾਂ੍ਹ ਨੇ ਕੇਂਦਰੀ ਸਿਹਤ ਮੰਤਰੀ ਦੇ ਅਹੁਦੇ ਤੋਂ ਡਾ. ਹਰਸ਼ਵਰਧਨ ਨੂੰ ਹਟਾਏ ਜਾਣ ਅਤੇ ਮਨਮੁਖ ਮੰਡਾਵੀਆ ਨੂੰ ਇਹ ਜਿੰਮੇਵਾਰੀ ਸੌਂਪੀ ਜਾਣ ਨੂੰ ਤੰਜ ਕਰਦੇ ਹੋਏ ਕਿਹਾ ਸੀ ਕਿ ਇਸਦਾ ਮਤਲਬ ਹੈ ਕਿ ਹੁਣ ਦੇਸ਼ ‘ਚ ਵੈਕਸੀਨ ਦੀ ਕਮੀ ਨਹੀਂ ਹੋਵੇਗੀ।ਉਨਾਂ੍ਹ ਨੇ ‘ਚੇਂਜ’ ਹੈਸ਼ਟੈਗ ਨਾਲ ਟਵੀਟ ਕੀਤਾ ਸੀ, ਇਸਦਾ ਮਤਲਬ ਹੈ ਕਿ ਹੁਣ ਟੀਕਿਆਂ ਦੀ ਹੋਰ ਕਮੀ ਨਹੀਂ ਹੋਵੇਗੀ।

Related posts

ਭਗਵੰਤ ਮਾਨ ਨੇ ਸੰਸਦੀ ਕਮੇਟੀ ਦੀ ਕਾਰਵਾਈ ਦੇ ਮਿੰਟ ਪੇਸ਼ ਕਰਦਿਆਂ ਹਰਸਿਮਰਤ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਲੇ ਕਾਨੂੰਨਾਂ ਦੀ ਕਮੇਟੀ ਦੇ ਮਿੰਟ ਜਨਤਕ ਕਰਨ ਦੀ ਦਿੱਤੀ ਚੁਣੌਤੀ

Sanjhi Khabar

ਵਿੱਤ ਮੰਤਰੀ ਨਿਰਮਲਾ ਸੀਤਾਰਮਨ 30 ਦਸੰਬਰ ਨੂੰ ਰਾਜਾਂ ਦੇ ਵਿੱਤ ਮੰਤਰੀਆਂ ਨਾਲ ਪ੍ਰੀ-ਬਜਟ ਮੀਟਿੰਗ ਕਰਨਗੇ

Sanjhi Khabar

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਕੋਵਿਡ ਬੰਦਿਸ਼ਾਂ 10 ਅਪਰੈਲ ਤੱਕ ਵਧਾਉਣ ਦੇ ਹੁਕਮ, ਭੀੜ ਵਾਲੇ ਇਲਾਕਿਆਂ ਵਿੱਚ ਮੋਬਾਈਲ ਟੀਕਾਕਰਨ ਦੇ ਆਦੇਸ਼

Sanjhi Khabar

Leave a Comment