15.5 C
Los Angeles
May 11, 2024
Sanjhi Khabar
Bathinda Chandigarh New Delhi Politics Protest

ਮੋਹਿਤ ਗੁਪਤਾ ਦੀ ਬੋਲਬਾਣੀ: ਗੇਂਦ ਭਾਜਪਾ ਹਾਈਕਮਾਂਡ ਦੇ ਪਾਲੇ ’ਚ

ਅਸ਼ੋਕ ਵਰਮਾ
ਬਠਿੰਡਾ,20 ਜੁਲਾਈ 2021: ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਕਾਰਨ ਪੰਜਾਬ ’ਚ ਭਾਰਤੀ ਜੰਤਾ ਪਾਰਟੀ ਲਈ ਬਣੇ ਹਾਲਾਤਾਂ ਨੂੰ ਲੈਕੇ ਪਾਰਟੀ ਦੀ ਸੂਬਾ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਉਣ ਵਾਲੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਪਿੱਠ ’ਤ ਆਏ ਸੀਨੀਅਰ ਆਗੂ ਮੋਹਿਤ ਗੁਪਤਾ ਦਾ ਮਾਮਲਾ ਹੁਣ ਹਾਈਕਾਂਡ ਕੋਲ ਪੁੱਜ ਗਿਆ ਹੈ। ਅਨਿਲ ਜੋਸ਼ੀ ਨੂੰ ਪਾਰਟੀ ਵਿਚੋਂ ਕੱਢਣ ਵਾਲੀ ਸੂਬਾ ਲੀਡਰਸ਼ਿਪ ਹੁਣ ਇਸ ਮਾਮਲੇ ’ਚ ਕੀ ਰੁੱਖ ਅਖਤਿਆਰ ਕਰਦੀ ਹੈ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮੋਹਿਤ ਗੁਪਤਾ ਭਾਜਪਾ ਦੀ ਮੌਜੂਦਾ ਸੂਬਾ ਕਾਰਜਕਾਰਨੀ ਦੇ ਮੈਂਬਰ , ਯੁਵਾ ਮੋਰਚਾ ਪੰਜਾਬ ਅਤੇ ਬਠਿੰਡਾ ਜਿਲ੍ਹੇ ਦੇ ਸਾਬਕਾ ਪ੍ਰਧਾਨ ਹਨ। ਸ੍ਰੀ ਗੁਪਤਾ ਨੇ ਜੋਸ਼ੀ ਮਾਮਲੇ ’ਚ ਤਿੱਖੀ ਪ੍ਰਤੀਕਿਰਆ ਪ੍ਰਗਟ ਕਰਦਿਆਂ ਪਾਰਟੀ ਲੀਡਰਾਂ ਨੂੰ ਇਸ ਫੈਸਲੇ ਤੇ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਅਸਤੀਫਾ ਵੀ ਮੰਗਿਆ ਸੀ।
ਮੋਹਿਤ ਗੁਪਤਾ ਦੇ ਬਿਆਨ ਤੋਂ ਖਫਾ ਹੋਈ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਤਹਿਤ ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਸੀ। ਇਸ ਦੇ ਜਵਾਬ ’ਚ ਸ੍ਰੀ ਗੁਪਤਾ ਨੇ ਸੱਤ ਨੁਕਤਿਆਂ ਰਾਹੀਂ ਪਾਰਟੀ ਨੂੰ ਹੀ ਸਵਾਲ ਕਰ ਦਿੱਤੇ ਹਨ ਜਿੰਨ੍ਹਾਂ ਤੇ ਹੁਣ ਪਾਰਟੀ ਹਾਈਕਮਾਂਡ ਵੱਲੋਂ ਵਿਚਾਰ ਕੀਤਾ ਜਾਣਾ ਹੈ। ਹਾਲਾਂਕਿ ਪਾਰਟੀ ਲੀਡਰ ਮੋਹਿਤ ਗੁਪਤਾ ਮਾਮਲੇ ’ਚ ਵੀ ਅਨਿਲ ਜੋਸ਼ੀ ਵਰਗਾ ਸਖਤ ਕਦਮ ਚੁੱਕ ਸਕਦੇ ਹਨ ਪਰ ਭਾਜਪਾ ਦੇ ਅੰਦਰੂਨੀ ਹਲਕਿਆਂ ਦਾ ਦੱਸਣਾ ਹੈ ਕਿ ਇਸ ਤਰਾਂ ਕਰਨ ਨਾਲ ਬਗਾਵਤ ਦੀ ਚੰਗਿਆੜੀ ਹੋਰ ਭੜਕ ਸਕਦੀ ਹੈ। ਸੂਤਰ ਦੱਸਦੇ ਹਨ ਕਿ ਹਾਲ ਹੀ ਵਿੱਚ ਭਾਜਪਾ ਆਗੂ ਕੇ ਡੀ ਭੰਡਾਰੀ ਵੱਲੋਂ ਅਨਿਲ ਜੋਸ਼ੀ ਅਤੇ ਮੋਹਿਤ ਗੁਪਤਾ ਦੀ ‘ਪੈੜ ’ਚ ਪੈੜ ਰੱਖਣ’ ਕਾਰਨ ਸੂਬਾ ਲੀਡਰਸ਼ਿਪ ਕਾਹਲੀ ’ਚ ਕੋਈ ਵੀ ਫੈਸਲਾ ਲੈਣ ਦੇ ਰੌਂਅ ’ਚ ਦਿਖਾਈ ਨਹੀਂ ਦੇ ਰਹੀ ਹੈ।

ਇਹ ਹੈ ਕੇਡੀ ਭੰਡਾਰੀ ਮਾਮਲਾ
ਭਾਜਪਾ ਦੇ ਸੀਨੀਅਰ ਆਗੂ ਕੇ ਡੀ ਭੰਡਾਰੀ ਨੇ ਭਾਜਪਾ ਲੀਡਰਸ਼ਿਪ ਨੂੰ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢਣ ਦੇ ਮਾਮਲੇ ’ਤੇ ਨਜ਼ਰਸਾਨੀ ਕਰਨ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਮੁੱਦੇ ਨੂੰ ਸਭ ਤੋਂ ਪਹਿਲਾਂ ਪਾਰਟੀ ਕੋਲ ਹੀ ਉਠਾਇਆ ਸੀ। ਉਨ੍ਹਾਂ ਕਿਹਾ ਕਿ ਜੋਸ਼ੀ ਮੁਤਾਬਕ ਪੰਜਾਬ ’ਚ ਜੋ ਹਾਲਾਤ ਬਣੇ ਹੋਏ ਹਨ ਉਹ ਪਾਰਟੀ ਲਈ ਨੁਕਸਾਨਦਾਇਕ ਹਨ। ਸ੍ਰੀ ਭੰਡਾਰੀ ਨੇ ਦਾਅਵਾ ਕੀਤਾ ਕਿ ਅਨਿਲ ਜੋਸ਼ੀ ਨੇ ਕੇਂਦਰ ਸਰਕਾਰ ਦੇ ਫੈਸਲਿਆਂ ਖਿਲਾਫ ਕਦੇ ਵੀ ਕੋਈ ਬਿਆਨ ਨਹੀਂ ਦਿੱਤਾ ਤੇ ਨਾ ਹੀ ਖੇਤੀ ਕਾਨੂੰਨਾਂ ਵਿਰੁੱ ਬੋਲੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਇਹੋ ਕਿਹਾ ਸੀ ਸੀ ਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦਾ ਮਾਮਲਾ ਸੁਲਝਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਪੰਜਾਬ ਵਿੱਚ ਭਾਜਪਾ ਨੂੰ ਸਿਆਸੀ ਨੁਕਸਾਨ ਉਠਾਉਣਾ ਪੈ ਰਿਹਾ ਹੈ।

ਹਾਈਕਮਾਂਡ ਨੂੰ ਸੌਂਪਿਆ ਮਾਮਲਾ: ਜਿਲ੍ਹਾ ਪ੍ਰਧਾਨ
ਭਾਰਤੀ ਜੰਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੋਹਿਤ ਗੁਪਤਾ ਵੱਲੋਂ ਕਾਰਨ ਦੱਸੋ ਨੋਟਿਸ ਦੇ ਜਵਾਬ ’ਚ ਰੱਖਿਆ ਪੱਖ ਪਾਰਟੀ ਹਾਈਕਮਾਂਡ ਨੂੰ ਭੇਜ ਣਿੱਤਾ ਹੈ। ਉਨ੍ਹਾਂ ਆਖਿਆ ਕਿ ਕਿਉਂਕਿ ਪਾਰਟੀ ਲੀਡਰਸ਼ਿਪ ਦੇ ਆਦੇਸ਼ਾਂ ਤਹਿਤ ਨੋਟਿਸ ਦਿੱਤਾ ਸੀ ਇਸ ਲਈ ਜਵਾਬ ਦੇ ਸਬੰਧ ’ਚ ਅਗਲੀ ਕਾਰਵਾਈ ਵੀ ਸੀਨੀਅਰ ਆਗੂਆਂ ਵੱਲੋਂ ਵੀ ਕੀਤੀ ਜਾਣੀ ਹੈ। ਇੱਕ ਸਵਾਲ ਦੇ ਜਵਾਬ ’ਚ ਸ੍ਰੀ ਬਿੰਟਾ ਨੇ ਕਿਹਾ ਕਿ ਮੋਹਿਤ ਗੁਪਤਾ ਦਾ ਪੱਖ ਵਾਚਣ ਉਪਰੰਤ ਹਾਈਕਮਾਂਡ ਹੀ ਤੈਅ ਕਰੇਗੀ ਕਿ ਇਹ ਮਾਮਲਾ ਅਨੁਸ਼ਾਸ਼ਨਹੀਣਤਾ ਦਾ ਹੈ ਜਾਂ ਨਹੀਂ।

Related posts

5 ਕਿਲੋ 100 ਗ੍ਰਾਮ ਅਫੀਮ ਸਮੇਤ ਕੰਟੇਨਰ ਚਾਲਕ ਗ੍ਰਿਫਤਾਰ

Sanjhi Khabar

ਮਾਨਸਾ ਜ਼ਿਲ੍ਹੇ ਦੀਆਂ ਤਿੰਨਾਂ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕੀਤੀ ਜਿੱਤ ਪ੍ਰਾਪਤ

Sanjhi Khabar

16 ਮਾਰਚ ਨੂੰ ਖਟਕੜ ਕਲਾਂ `ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਭਗਵੰਤ ਮਾਨ

Sanjhi Khabar

Leave a Comment