16 C
Los Angeles
May 18, 2024
Sanjhi Khabar
Chandigarh Politics ਪੰਜਾਬ

16 ਮਾਰਚ ਨੂੰ ਖਟਕੜ ਕਲਾਂ `ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਭਗਵੰਤ ਮਾਨ

PS Mitha
Chandigarh :ਪੰਜਾਬ `ਚ ਝਾੜੂ ਫੇਰ ਜਿੱਤ ਤੋਂ ਬਾਅਦ ਹੁਣ ਸਭ ਨੂੰ ਭਗਵੰਤ ਮਾਨ ਦੇ ਮੁੱਖ ਮੰਤਰੀ ਅਹੁਦੇ ਤੇ ਕਾਬਿਜ਼ ਹੋਣ ਦਾ ਇੰਤਜ਼ਾਰ ਹੈ। ਤੁਹਾਨੂੰ ਦਸ ਦਈਏ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਆਪਣੀ ਕੈਬਨਿਟ ਸਣੇ 16 ਮਾਰਚ ਨੂੰ ਸਹੁੰ ਚੁੱਕਣਗੇ। ਦਸ ਦਈਏ ਕਿ ਮਾਨ ਤੇ ਉਨ੍ਹਾਂ ਦੀ ਸਰਕਾਰ ਦੇ ਮੰਤਰੀ 16 ਮਾਰਚ ਨੂੰ ਖਟਕੜ ਕਲਾਂ `ਚ ਸਹੁੰ ਚੁੱਕਣਗੇ।
ਦੱਸ ਦਈਏ ਕਿ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਭਗਵੰਤ ਮਾਨ ਦਿੱਲੀ ਵਿਖੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਏ। ਜਿਥੇ ਮਾਨ ਨੇ ਕੇਜਰੀਵਾਲ ਨੂੰ ਖਟਕੜ ਕਲਾਂ ਸਹੁੰ ਚੁੱਕ ਸਮਾਗਮ `ਚ ਸ਼ਾਮਲ ਹੋਣ ਦਾ ਸੱਦਾ ਦਿਤਾ। ਇੱਥੇ ਇਹ ਵੀ ਦਸਣਯੋਗ ਹੈ ਕਿ ਸਮਾਗਮ ਤੋਂ ਪਹਿਲਾਂ 13 ਮਾਰਚ ਨੂੰ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕਰਕੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਅੱਜ ਯਾਨਿ ਸ਼ੁੱਕਰਵਾਰ ਦੀ ਸ਼ਾਮ ਨੂੰ ਭਗਵੰਤ ਮਾਨ ਦੀ ਅਗਵਈ ;`ਚ ਆਪ ਵਿਧਾਇਕਾਂ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿੱਥੇ ਮਾਨ ਨੂੰ ਵਿਧਾਇਕ ਦਲ; ਦਾ ਆਗੂ ਐਲਾਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਮਾਨ ਗਵਰਨਰ ਨਾਲ ਮੀਟਿੰਗ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।
ਕਾਬਿਲੇਗ਼ੌਰ ਹੈ ਕਿ ਵੀਰਵਾਰ ਨੂੰ ਆਪ ਨੇ ਪੰਜਾਬ `ਚ 92 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਸੀ। ਸੂਬੇ `ਚ ਆਪ ਦੀ ਅਜਿਹੀ ਹਨੇਰੀ ਚੱਲੀ ਕਿ ਲਗਭਗ ਸਾਰੀਆਂ ਵੱਡੀਆਂ ਪਾਰਟੀਆਂ ਦੇ ਦਿੱਗਜ ਆਗੂ ਇਸ ਹਨੇਰੀ `ਚ ਉੱਡ ਗਏ।

Related posts

ਆਮ ਆਦਮੀ ਪਾਰਟੀ ਨੇ ਢੀਂਡਸਾ ਗਰੁੱਪ ਨਾਲ ਗਠਬੰਧਨ ਦੀ ਸੰਭਾਵਨਾ ਤੋਂ ਕੀਤਾ ਇਨਕਾਰ

Sanjhi Khabar

ਸਾਬਕਾ PM ਨੇ ਮੋਦੀ ਸਰਕਾਰ ‘ਤੇ ਲੋਕਾਂ ਨੂੰ ਧਰਮ ਅਤੇ ਭਾਸ਼ਾ ਦੇ ਨਾਮ ‘ਤੇ ਵੰਡਣ ਦਾ ਲਾਇਆ ਦੋਸ਼,

Sanjhi Khabar

ਪੰਜਾਬ ਵਿੱਚੋਂ ਸਾਲ 2030 ਤਕ ਹੈਪੇਟਾਈਟਸ ਸੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ: ਬਲਬੀਰ ਸਿੰਘ ਸਿੱਧੂ

Sanjhi Khabar

Leave a Comment