ਨਵੀਂ ਦਿੱਲੀ, 08 ਮਈ । ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕੋਰੋਨਾ ਟੀਕੇ’ ਤੇ ਵਸਤਾਂ ਅਤੇ ਸੇਵਾਵਾਂ ਕਰ (ਜੀ. ਐੱਸ. ਟੀ.) ‘ਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਭਾਵੇਂ ਹੀ ਚੱਲੀਆਂ ਜਾਣ, ਪਰ ਪ੍ਰਧਾਨ ਮੰਤਰੀ ਦੀ ਟੈਕਸ ਵਸੂਲੀ ਨਹੀਂ ਜਾਣੀ ਚਾਹੀਦੀ।
ਸ਼ਨੀਵਾਰ ਨੂੰ ਰਾਹੁਲ ਗਾਂਧੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਹੈਸ਼ਟੈਗ ਜੀਐਸਟੀ ਨਾਲ ਲਿਖਿਆ, “ਜ਼ਿੰਦਗੀਆਂ ਭਾਵੇਂ ਹੀ ਚੱਲੀਆਂ ਜਾਣ, ਪਰ ਪ੍ਰਧਾਨ ਮੰਤਰੀ ਦੀ ਟੈਕਸ ਵਸੂਲੀ ਨਹੀਂ ਜਾਣੀ ਚਾਹੀਦੀ!”
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਕੋਰੋਨਾ ਟੀਕੇ ‘ਤੇ ਲਗਾਈ ਜਾ ਰਹੀ ਜੀਐਸਟੀ‘ਤੇ ਸਵਾਲ ਉਠਾਉਂਦੇ ਹੋਏ ਟਵੀਟ ਕੀਤਾ, “ਲੁੱਟ, ਲੁੱਟ-ਅਤੇ ਲੁੱਟ – ਇਹ ਉਹੋ ਹੈ ਜੋ ਮੋਦੀ ਸਰਕਾਰ ਕਰ ਰਹੀ ਹੈ। ਕੀ “ਬਿਪਤਾ ਵਿੱਚ ਲੁੱਟ” ਇਸੇ ਤਰ੍ਹਾਂ ਜਾਰੀ ਰਹੇਗੀ? ਹੁਣ ਕੋਰੋਨਾ ਟੀਕੇ ‘ਤੇ ਵੀ 5 ਪ੍ਰਤੀਸ਼ਤ ਜੀਐਸਟੀ! ਥੋੜੀ ਦਇਆ ਕਰੋ ਮੋਦੀ ਜੀ, ਰੱਬ ਤੁਹਾਨੂੰ ਮਾਫ਼ ਨਹੀਂ ਕਰੇਗਾ!