14.7 C
Los Angeles
May 15, 2024
Sanjhi Khabar
Chandigarh Crime News

ਰੂਪਨਗਰ: ਨਹਿਰ ‘ਚ ਡਿੱਗੀ ਕਾਰ ‘ਚੋਂ 5 ਲਾਸ਼ਾਂ ਮਿਲੀਆਂ, ਇੱਕ ਬੱਚੇ ਦੀ ਤਲਾਸ਼ ਜਾਰੀ

Sandeep Singh
ਰੂਪਨਗਰ, 18 ਅਪ੍ਰੈਲ । ਰੂਪਗਨਰ ਦੇ ਨੇੜੇ ਪਿੰਡ ਮਲਿਕਪੁਰ ਦੇ ਕੋਲ ਲੰਘਦੀ ਭਾਖੜਾ ਨਹਿਰ ਵਿਚ ਡਿੱਗੀ ਕਾਰ ’ਚੋਂ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ ਇੱਕ ਬੱਚੇ ਦੀ ਤਲਾਸ਼ ਜਾਰੀ ਹੈ। ਲਾਸ਼ਾਂ ਵਿਚੋਂ 2 ਲਾਸ਼ਾਂ ਔਰਤਾਂ ਅਤੇ ਦੋ ਲਾਸ਼ਾਂ ਪੁਰਸ਼ਾਂ ਅਤੇ ਇੱਕ ਲਾਸ਼ ਬੱਚੇ ਦੀ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਗੱਡੀ ਵਿੱਚ ਦੋ ਬੱਚੇ ਸਨ। ਜਿਸ ਕਰਕੇ ਗੋਤਾਖੋਰ ਇੱਕ ਬੱਚੇ ਦੀ ਭਾਲ ਕਰ ਰਹੇ ਹਨ।

ਇਹ ਹਾਦਸਾ ਸੋਮਵਾਰ ਨੂੰ ਉਸ ਸਮੇਂ ਹੋਇਆ ਸੀ ਜਦੋਂ ਨਹਿਰ ਦੇ ਪੁਲ ਤੋਂ ਇਕ ਪ੍ਰਾਈਵੇਟ ਬੱਸ ਦੀ ਟੱਕਰ ਲੱਗਣ ਨਾਲ ਕਾਰ ਨਹਿਰ ਵਿਚ ਡਿੱਗ ਗਈ ਸੀ। ਨਹਿਰ ਵਿਚ ਡਿੱਗੀ ਕਾਰ ਰਾਜਸਥਾਨ ਦੀ ਦੱਸੀ ਜਾ ਰਹੀ ਹੈ। ਜਿਕਰਯੋਗ ਹੈ ਕਿ ਉਕਤ ਸਾਰਾ ਪਰਿਵਾਰ ਰਾਜਸਥਾਨ ਦੇ ਸੀਕਰ ਜ਼ਿਲੇ ਦੇ ਪਿੰਡ ਬੋਰੀਆ ਦਾ ਰਹਿਣ ਵਾਲਾ ਹੈ, ਜਿਨ੍ਹਾਂ ਵਿਚੋ ਇਕ ਮਹਿਲਾ ਸਰੀਤਾ ਪੂਨੀਆ ਪਤਨੀ ਸਤੀਸ਼ ਕੁਮਾਰ ਪੂਨੀਆ ਦੀ ਪਛਾਣ ਹੋ ਚੁੱਕੀ ਹੈ ਅਤੇ ਬਾਕੀ ਵੀ ਉਸਦੇ ਪਰਿਵਾਰਕ ਮੈਂਬਰ ਹੀ ਹਨ।

Related posts

ਕੇਜਰੀਵਾਲ ਸਰਕਾਰ ਦੀ ਤਰਜ਼ ’ਤੇ ਕੋਰੋਨਾ ਕਾਰਨ ਕਮਾਉਣ ਵਾਲੇ ਦੀ ਮੌਤ ਹੋਣ ’ਤੇ ਪਰਿਵਾਰ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਵੇ ਕੈਪਟਨ ਸਰਕਾਰ : ਆਪ

Sanjhi Khabar

ਅੰਦੋਲਨਕਾਰੀ ਅਧਿਆਪਕ ਮੁੱਖ ਮੰਤਰੀ ਦੇ ਸਿਸਵਾ ਫਾਰਮ ਨੇੜਿਓਂ ਗਿਰਫ਼ਤਾਰ 

Sanjhi Khabar

ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ

Sanjhi Khabar

Leave a Comment