18.4 C
Los Angeles
April 29, 2024
Sanjhi Khabar
Bathinda Chandigarh Crime News

ਥਾਣੇਦਾਰ ਨੇ ਆਪਣੇ ਪੁੱਤ ਨੂੰ ਵਰਦੀ ਪੁਆਕੇ ਲੁੱਟਿਆ ਸੀ 42 ਲੱਖ ਰੁਪਿਆ

Yash Pal
ਬਠਿੰਡਾ, 18 ਅਪ੍ਰੈਲ । ਲੰਘੇ ਸ਼ਨੀਵਾਰ ਨੂੰ ਸਵੇਰੇ ਪੰਜ ਵਜੇ ਦੇ ਕਰੀਬ ਬਠਿੰਡਾ ਦੇ ਫਾਈਵ ਰਿਵਰਜ਼ ਹੋਟਲ ’ਚ ਦੋ ਨੌਜਵਾਨਾਂ ਨੂੰ ਅਗਵਾ ਕਰਕੇ 42 ਲੱਖ ਰੁਪਏ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ’ਚ ਨਕਲੀ ਨਹੀਂ ਬਲਕਿ ਪੰਜਾਬ ਪੁਲਿਸ ਦੇ ਅਸਲੀ ਥਾਣੇਦਾਰ ਦੀ ਭੂਮਿਕਾ ਸਾਹਮਣੇ ਆਈ ਹੈ।

ਅਧਿਕਾਰੀ ਇਸ ਮਾਮਲੇ ’ਚ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਅਹਿਮ ਸੂਤਰਾਂ ਮਤਾਬਕ ਪੁਲਿਸ ਇਸ ਲੁੱਟ ਤੋਂ ਪਰਦਾ ਚੁੱਕਣ ’ਚ ਸਫਲ ਹੋ ਗਈ ਹੈ ਸਿਰਫ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਹਨ। ਸੂਤਰਾਂ ਮੂਤਾਬਕ ਇਸ ਲੁੱਟ ਦੇ ਮਾਸਟਰਮਾਈਂਡ ਦੋ ਨੌਜਵਾਨਾਂ ਨੂੰ ਕੈਨੇਡਾ ਭੇਜਣ ਵਾਲੇ ਏਜੰਟ ਜਗਦੀਸ਼ ਲੱਕੀ ਅਤੇ ਨਿਸ਼ਾਨ ਸਿੰਘ ਹਨ, ਜਿਨ੍ਹਾਂ ਨੇ ਆਪਣੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਅੰਮ੍ਰਿਤਸਰ ’ਚ ਤਾਇਨਾਤ ਪੁਲਿਸ ਦੇ ਇੱਕ ਏਐਸਆਈ ਨੂੰ ਗੰਢ ਲਿਆ।

ਹਾਲਾਂਕਿ ਮੁਢਲੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਫਿਲਮੀ ਸਟਾਈਲ ’ਚ ਸੀਆਈਏ ਸਟਾਫ ਦੇ ਨਾਮ ਹੇਠ ਨਕਲੀ ਪੁਲਿਸ ਅਧਿਕਾਰੀ ਬਣਕੇ ਇਹ ਲੁੱਟ ਕੀਤੀ ਗਈ ਹੈ ਪਰ ਜਦੋਂ ਪੁਲਿਸ ਤਫਤੀਸ਼ ਅੱਗੇ ਵਧੀ ਤਾਂ ਭੇਦ ਖੁੱਲਿ੍ਹਆ ਕਿ ਅੰਮ੍ਰਿਤਸਰ ’ਚ ਤਾਇਨਾਤ ਇੱਕ ਏਐਸਆਈ ਨੇ ਆਪਣੇ ਪੁੱਤ ਨੂੰ ਪੁਲਿਸ ਦੀ ਵਰਦੀ ਪੁਆਕੇ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ ਇਹ ਪੈਸਾ ਲੁੱਟਿਆ ਹੈ।

ਸੂਤਰ ਦੱਸਦੇ ਹਨ ਕਿ ਪੁਲਿਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ ਜਿੰਨ੍ਹਾਂ ਦੇ ਅਧਾਰ ’ਤੇ ਕਈ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਹੈ ਅਤੇ ਪੁਲਿਸ ਟੀਮਾਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਰਵਾਨਾ ਹੋ ਗਈਆਂ ਹਨ। ਪਤਾ ਲੱਗਿਆ ਹੈ ਕਿ ਬਠਿੰਡਾ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਵਾਰਦਾਤ ’ਚ ਸ਼ਾਮਲ ਥਾਣੇਦਾਰ ਅਤੇ ਉਸ ਦੇ ਲੜਕੇ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇ ਮਾਰ ਰਹੀ ਹੈ ਜੋ ਪੁਲਿਸ ਦੀ ਵਰਦੀ ਪਾਕੇ ਲੁੱਟ ਦੀ ਵਾਰਦਾਤ ਸ਼ਾਮਲ ਹੋਇਆ ਸੀ। ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਥਾਣੇਦਾਰ ਅਤੇ ਉਸ ਦੇ ਪੁੱਤਰ ਨੂੰ ਕਾਬੂ ਕਰਨ ਤੋਂ ਬਾਅਦ ਹੋਰ ਵੀ ਭੇਦ ਖੁੱਲ੍ਹਣ ਦੀ ਸੰਭਾਵਨਾ ਹੈ।

Related posts

ਕਸ਼ਮੀਰ ਘਾਟੀ : ਕਸ਼ਮੀਰ ‘ਚ ਬੀਤੇ 24 ਘੰਟਿਆਂ ਦੌਰਾਨ 7 ਅੱਤਵਾਦੀ ਢੇਰ

Sanjhi Khabar

ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਪਰਿਵਾਰ ਦੇ 3 ਜੀਆਂ ਦੀ ਸੜਕ ਦੁਰਘਟਨਾ ‘ਚ ਮੌਤ

Sanjhi Khabar

ਮੁੱਖ ਚੋਣ ਅਧਿਕਾਰੀ ਡਾ. ਰਾਜੂ ਵੱਲੋਂ ਸਾਰੇ ਡੀ.ਈ.ਓਜ਼ ਨੂੰ ਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਦੇ ਅਪਰਾਧਕ ਪਿਛੋਕੜ ਦੇ ਪ੍ਰਚਾਰ ਸਬੰਧੀ ਮਾਮਲੇ ਵਿੱਚ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼

Sanjhi Khabar

Leave a Comment