17.4 C
Los Angeles
May 16, 2024
Sanjhi Khabar
Chandigarh Crime News New Delhi Politics ਰਾਸ਼ਟਰੀ ਅੰਤਰਰਾਸ਼ਟਰੀ

ਕਸ਼ਮੀਰ ਘਾਟੀ : ਕਸ਼ਮੀਰ ‘ਚ ਬੀਤੇ 24 ਘੰਟਿਆਂ ਦੌਰਾਨ 7 ਅੱਤਵਾਦੀ ਢੇਰ

ਸ੍ਰੀਨਗਰ, 09 ਅਪ੍ਰੈਲ । ਕਸ਼ਮੀਰ ਘਾਟੀ ਵਿਚ ਬੀਤੇ 24 ਘੰਟਿਆਂ ਦੌਰਾਨ 7 ਸੁਰੱਖਿਆ ਬਲਾਂ ਨੇ ਸੱਤ ਅੱਤਵਾਦੀਆਂ ਨੂੰ ਮਾਰ ਮੁਕਾਇਆ। ਜਦੋਂ ਕਿ ਸ਼ੁੱਕਰਵਾਰ ਸਵੇਰੇ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ ਤਰਾਲ ਦੇ ਅਧੀਨ ਨੌਬੁਗ ਵਿਚ ਸੁਰੱਖਿਆ ਬਲਾਂ ਦੁਆਰਾ ਦੋ ਅੱਤਵਾਦੀ ਮਾਰੇ ਗਏ ਸਨ। ਦੂਜੇ ਪਾਸੇ, ਵੀਰਵਾਰ ਸ਼ਾਮ ਨੂੰ ਸ਼ੋਪੀਆਂ ਜ਼ਿਲੇ ਦੇ ਜਾਨ ਮੁਹੱਲਾ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀ ਮਾਰ ਮੁਕਾਏ ਸਨ। ਇਸ ਦੌਰਾਨ ਸੈਨਾ ਦੇ ਇਕ ਅਧਿਕਾਰੀ ਸਮੇਤ ਚਾਰ ਜਵਾਨ ਜ਼ਖਮੀ ਵੀ ਹੋਏ ਹਨ। ਸਾਰੇ ਜ਼ਖਮੀਆਂ ਦਾ ਇਲਾਜ ਮਿਲਟਰੀ ਹਸਪਤਾਲ ਵਿੱਚ ਜਾਰੀ ਹੈ।

ਸ਼ੋਪੀਆਂ ਵਿੱਚ, ਅੰਸਾਰ ਗਜਵਤ-ਉਲ-ਹਿੰਦ (ਏਜੀਐਚ) ਦੇ ਕਮਾਂਡਰ ਇਮਤਿਆਜ਼ ਸਣੇ ਦੋ ਹੋਰ ਅੱਤਵਾਦੀ ਆਪਣੀ ਜਾਨ ਬਚਾਉਣ ਲਈ ਮਸਜਿਦ ਵਿੱਚ ਪਨਾਹ ਲਏ ਹੋਏ ਹਨ। ਧਾਰਮਿਕ ਸਥਾਨ ਨੂੰ  ਨੁਕਸਾਨ ਨਾ ਹੋਵੇ, ਇਸ ਕਰਕੇ ਸੁਰੱਖਿਆ ਬਲਾਂ ਨੇ ਮਸਜਿਦ ਦੇ ਇਮਾਮ ਅਤੇ ਅੱਤਵਾਦੀ ਦੇ ਭਰਾ ਨੂੰ ਮਸਜਿਦ ਭੇਜਿਆ, ਪਰ ਅੱਤਵਾਦੀਆਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ।  ਇਸ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ੋਪੀਆਂ ਵਿੱਚ ਮੋਬਾਈਲ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ।  ਸ਼ੁੱਕਰਵਾਰ ਸਵੇਰ ਹੁੰਦੇ ਹੀ ਮਸਜਿਦ ਵਿਚ ਲੁਕੇ ਅੱਤਵਾਦੀਆਂ ਨੇ ਇਕ ਵਾਰ ਫਿਰ ਤੋਂ ਸੁਰੱਖਿਆ ਬਲਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਮਸਜਿਦ ਤੋਂ ਬਾਹਰ ਕੱਢਣ ਲਈ ਅੱਥਰੂ ਗੈਸ ਦੇ ਗੋਲੇ ਚਲਾਈ। ਜਿਵੇਂ ਹੀ ਦੋਵੇਂ ਅੱਤਵਾਦੀ ਗੋਲੀਆਂ ਚਲਾਉਂਦੇ ਹੋਏ ਮਸਜਿਦ ਤੋਂ ਬਾਹਰ ਆਏ ਤਾਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਉਥੇ ਮਾਰ ਮੁਕਾਇਆ। ਮਾਰੇ ਗਏ ਅੱਤਵਾਦੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਸ਼ੋਪੀਆਂ ਮੁਕਾਬਲੇ ਵਿਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਇਸ਼ਤਿਆਕ, ਜਾਹਿਦ ਕੋਕਾ ਅਤੇ ਕਾਸ਼ੀਫ ਮੀਰ ਵਜੋਂ ਹੋਈ ਹੈ। ਹਾਲਾਂਕਿ, ਪਛਾਣ ਦੀ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਾਹਿਦ ਕੋਕਾ ਦਾ ਭਰਾ ਬੁਰਹਾਨ ਕੋਕਾ ਏਜੀਐਚ ਦਾ ਕਮਾਂਡਰ ਵੀ ਰਹਿ ਚੁੱਕਾ ਹੈ। ਉਹ ਪਿਛਲੇ ਸਾਲ ਹੀ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰਿਆ ਗਿਆ ਸੀ। ਕਾਸ਼ਿਫ ਮੀਰ ਪਿਛਲੇ ਮਹੀਨੇ ਅੱਤਵਾਦੀ ਬਣ ਗਿਆ ਸੀ। ਉਹ ਅੱਤਵਾਦੀ ਬੁਰਹਾਨ ਦਾ ਚਚੇਰਾ ਭਰਾ ਸੀ, ਜੋ ਹਿਜ਼ਬੁਲ ਮੁਜਾਹਿਦੀਨ ਦਾ ਪੋਸਟਰ ਬੁਆਏ ਸੀ।

ਇਸ ਦੌਰਾਨ ਸ਼ੁੱਕਰਵਾਰ ਸਵੇਰੇ ਅਵੰਤੀਪੋਰਾ ਤ੍ਰਾਲ ਦੇ ਨੌਬੁਗ ਖੇਤਰ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਫਿਲਹਾਲ ਇਲਾਕੇ ਵਿਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਮਾਰੇ ਗਏ ਦੋਵੇਂ ਅੱਤਵਾਦੀ ਸਥਾਨਕ ਦੱਸੇ ਜਾ ਰਹੇ ਹਨ।

Related posts

ਅਕਾਲੀ ਦਲ ‘ਚ ਜਾਣਾ ਮੇਰੀ ‘ਘਰ-ਵਾਪਸੀ’ ਨਹੀ ਬਲਕਿ ‘ਖੁਦਕੁਸ਼ੀ’ ਹੋਵੇਗੀ: ਬੱਬੀ ਬਾਦਲ

Sanjhi Khabar

ਸਸਤੀ ਜ਼ਮੀਨ, ਮਸ਼ੀਨ, ਵਾਹਨ ਖਰੀਦਣ ਦਾ ਮੌਕਾ, 5 ਮਾਰਚ ਨੂੰ SBI ਦੀ ਮੈਗਾ ਈ-ਨਿਲਾਮੀ

Sanjhi Khabar

ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਮੁੱਖ ਮੰਤਰੀ ਤੇ ਹਾਈ ਕਮਾਂਡ ਨਾਲੋਂ ਪ੍ਰਸ਼ਾਂਤ ਕਿਸ਼ੋਰ ’ਤੇ ਜ਼ਿਆਦਾ ਵਿਸ਼ਵਾਸ -ਐਨ ਕੇ ਸ਼ਰਮਾ

Sanjhi Khabar

Leave a Comment