14.2 C
Los Angeles
May 2, 2024
Sanjhi Khabar
Chandigarh ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਸਸਤੀ ਜ਼ਮੀਨ, ਮਸ਼ੀਨ, ਵਾਹਨ ਖਰੀਦਣ ਦਾ ਮੌਕਾ, 5 ਮਾਰਚ ਨੂੰ SBI ਦੀ ਮੈਗਾ ਈ-ਨਿਲਾਮੀ

Agency
ਜੇਕਰ ਤੁਸੀਂ ਮੌਜੂਦਾ ਬਾਜ਼ਾਰ ਦਰਾਂ ਤੋਂ ਬਹੁਤ ਘੱਟ ਕੀਮਤ ‘ਤੇ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। ਆਮ ਜਨਤਾ ਨੂੰ ਐੱਸਬੀਆਈ ਇਕ ਬਿਹਤਰ ਮੌਕਾ ਦੇ ਰਿਹਾ ਹੈ ਜਿਸ ਵਿਚ ਘੱਟ ਕੀਮਤ ‘ਤੇ ਚੱਲ-ਅਚੱਲ ਜਾਇਦਾਦ ਪ੍ਰਾਪਤ ਕੀਤੀ ਜਾ ਸਕੇਗੀ। ਇਹ ਸੰਭਵ ਹੋ ਸਕੇਗਾ ਈ-ਨਿਲਾਮੀ ਰਾਹੀਂ, ਜੋ 5 ਮਾਰਚ ਨੂੰ ਹੋਣ ਜਾ ਰਹੀ ਹੈ। ਇਸ ਵਿਚ ਹਰ ਤਰ੍ਹਾਂ ਦੀ ਜਾਇਦਾਦ ਜਿਵੇਂ ਕਿ ਰਿਹਾਇਸ਼ੀ, ਕਮਰਸ਼ੀਅਲ, ਸਨਅਤ ਆਦਿ ਸ਼ਾਮਲ ਹਨ। ਐੱਸਬੀਆਈ ਨੇ ਇਕ ਟਵੀਟ ‘ਚ ਕਿਹਾ, ‘ਸਰਬੋਤਮ ਲਈ ਬੋਲੀ! ਇੱਥੇ ਸਸਤੀਆਂ ਰਿਹਾਇਸ਼ੀ ਤੇ ਕਮਰਸ਼ੀਅਲ ਜਾਇਦਾਦਾਂ, ਜ਼ਮੀਨ, ਪਲਾਂਟ ਤੇ ਮਸ਼ੀਨਰੀ, ਵਾਹਨ ਤੇ ਕਈ ਹੋਰ ਚੀਜ਼ਾਂ ਖਰੀਦਣ ਦਾ ਮੌਕਾ ਹੈ। ਐੱਸਬੀਆਈ ਮੈਗਾ ਈ-ਨਿਲਾਮੀ ‘ਚ ਹਿੱਸਾ ਲਓ ਤੇ ਆਪਣੀ ਸਰਬੋਤਮ ਬੋਲੀ ਲਗਾਓ’।

SBI 5 ਮਾਰਚ ਨੂੰ ਜ਼ਬਤ ਜਾਇਦਾਦਾਂ ਲਈ ਇਕ ਇਲੈਕਟ੍ਰਾਨਿਕ ਨਿਲਾਮੀ (ਈ-ਨਿਲਾਮੀ) ਕਰਵਾਉਣ ਜਾ ਰਿਹਾ ਹੈ। ਬੈਂਕ ਨੇ ਆਪਣੀ ਵੈੱਬਸਾਈਟ ‘ਤੇ ਜ਼ਿਕਰ ਕੀਤਾ ਹੈ ਕਿ ‘ਅਸੀਂ ਐੱਸਬੀਆਈ ‘ਚ ਬਹੁਤ ਹੀ ਪਾਰਦਰਸ਼ੀ ਹਾਂ, ਜਿਹੜੇ ਅਚੱਲ ਜਾਇਦਾਦਾਂ ਦੇਖਦੇ ਹਨ, ਬੈਂਕ ਕੋਲ ਗਿਰਵੀ ਰੱਖੇ ਜਾਂਦੇ ਹਨ / ਨਿਲਾਮੀ ਲਈ ਕੋਰਟ ਦੇ ਹੁਕਮ ਨਾਲ ਜੁੜੇ ਹੁੰਦੇ ਹਨ, ਹਰੇਕ ਡਿਟੇਲ ਮੁਹੱਈਆ ਕਰਵਾਉਂਦੇ ਹਨ, ਜੋ ਨਿਲਾਮੀ ‘ਚ ਹਿੱਸਾ ਲੈਣ ਲਈ ਬੋਲੀਦਾਤਿਆਂ ਲਈ ਇਕ ਆਕਰਸ਼ਕ ਪ੍ਰਸਤਾਵ ਬਣਾ ਸਕਦੇ ਹਨ। ਅਸੀਂ ਸਾਰੇ ਪ੍ਰਸੰਗਕ ਵੇਰਵਿਆਂ ਨੂੰ ਸ਼ਾਮਲ ਕਰਦੇ ਹਾਂ ਤੇ ਦੱਸਦੇ ਹਾਂ ਕਿ ਕੀ ਉੱਥੇ ਫ੍ਰੀਹੋਲਡ ਜਾਂ ਲੀਜ਼ਹੋਲਡ ਹੈ, ਇਸ ਦਾ ਮਾਪ, ਸਥਾਨ ਆਦਿ ਦੇ ਦਿਉ, ਨਿਲਾਮੀ ਲਈ ਜਾਰੀ ਕੀਤੇ ਗਏ ਜਨਤਕ ਨੋਟਿਸਾਂ ‘ਚ ਹੋਰ ਪ੍ਰਸੰਗਿਕ ਵੇਰਵੇ ਵੀ ਸ਼ਾਮਲ ਹਨ।

Related posts

ਪ੍ਰਾਈਵੇਟ ਬੱਸ ਚਾਲਕਾਂ ਨੇ ਬੀਮਾ ਕੰਪਨੀ ਦੇ ਦਫਤਰ ਦਾ ਕੀਤਾ ਘਿਰਾਓ

Sanjhi Khabar

ਪੰਜਾਬ-ਰਾਜਸਥਾਨ ‘ਚ ਪੈਟਰੋਲ-ਡੀਜ਼ਲ ਕੀਮਤਾਂ ‘ਚ ਵੱਡਾ ਬਦਲਾਅ

Sanjhi Khabar

Election of United Pb. and Haryana Journalist Association, PS Mitha became the chairman

Sanjhi Khabar

Leave a Comment