15.8 C
Los Angeles
May 16, 2024
Sanjhi Khabar
Chandigarh Crime News ਵਪਾਰ

ਅੰਦੋਲਨਕਾਰੀ ਅਧਿਆਪਕ ਮੁੱਖ ਮੰਤਰੀ ਦੇ ਸਿਸਵਾ ਫਾਰਮ ਨੇੜਿਓਂ ਗਿਰਫ਼ਤਾਰ 

Sukhwinder Bunty

ਚੰਡੀਗੜ੍ਹ , 28 ਜੂਨ  ਆਪਣੀਆਂ ਮੰਗਾਂ ਨੇ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਸਥਿਤ ਫਾਰਮ ਹਾਊਸ ‘ਤੇ ਪ੍ਰਦਰਸ਼ਨ ਕਰਨ ਗਏ ਬੇਰੋਜ਼ਗਾਰ ਅਧਿਆਪਕਾਂ  ਗਿਰਫ਼ਤਾਰ ਕਰ ਲਿਆ ਗਿਆ ਹੈ। ਅਧਿਆਪਕ ਸਿਸਵਾਂ ਫਾਰਮ ਹਾਊਸ ‘ਤੇ ਪੁੱਜੇ ਅਤੇ ਉੱਥੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।  ਇਸੇ ਦੌਰਾਨ ਅਚਾਨਕ ਸਿਸਵਾ ਫਾਰਮ ਪੁੱਜੇ ਈ ਟੀ ਟੀ ਟੈਟ ਪਾਸ ਅਧਿਆਪਕਾਂ ਦੇ ਪੁੱਜਣ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਲਈ ਸੰਕਟ ਜਿਹੀ ਸਥਿਤੀ ਬਣ ਗਈ। ਅੰਦੋਲਨਕਾਰੀ ਅਧਿਆਪਕਾਂ ਨੂੰ ਫਾਰਮ ਹਾਊਸ ਦੇ ਨੇੜੇ ਹੀ ਰੋਕ ਲਿਆ ਗਿਆ ਅਤੇ ਉਨ੍ਹਾਂ ਨੂੰ ਉਥੇ ਹੀ ਬੈਠਣ ਲਈ ਮਜਬੂਰ ਕੀਤਾ ਗਿਆ।  ਪਰ ਜਦ ਅਧਿਆਪਕ ਨਹੀਂ ਮੰਨੇ ਤਾਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।   ਜ਼ਿਕਰਯੋਗ ਹੈ ਕਿ ਪਿਛਲੇ 100 ਦਿਨ ਤੋਂ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਇਕ ਬੇਰੁਜ਼ਗਾਰ ਅਧਿਆਪਕ ਪਟਿਆਲਾ ਵਿਚ ਟਾਵਰ ਉੱਤੇ ਚੜ੍ਹਿਆਂ ਹੋਇਆ ਹੈ। ਜਿਸ ਦੀ ਹਾਲਤ ਦਿਨੋਂ ਦਿਨ ਵਿਗੜੀ ਜਾ ਰਹੀ ਹੈ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਪਿਛਲੇ ਸਾਢੇ 4 ਸਾਲਾਂ ਤੋਂ ਅਸੀਂ ਉਡੀਕ ਕਰ ਰਹੇ ਹਾਂ, ਪਰ ਮੁੱਖ ਮੰਤਰੀ ਨੇ ਕਦੇ ਕਿਸੇ ਦੀ ਗੱਲ ਨਹੀਂ ਸੁਣੀ।

Related posts

ਦੇਸ਼ ਦੇ ਕਿਸੇ ਵੀ ਕੋਨੇ ‘ਚ ਲੈ ਸਕੋਗੇ ਰਾਸ਼ਨ, 17 ਰਾਜਾਂ ਨੇ ‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਪ੍ਰਣਾਲੀ ਕੀਤੀ ਲਾਗੂ

Sanjhi Khabar

ਐਸਸੀ/ਐਸਟੀ ਰਾਖਵਾਂਕਰਨ ਦੇ ਮੁੱਦੇ ‘ਤੇ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਵਿੱਚੋਂ ਕੀਤਾ ਵਾਕਆਊਟ

Sanjhi Khabar

-ਪਟਿਆਲਾ ਪੁਲਿਸ ਨੇ ਦੋ ਕਤਲਾਂ ਦੀ ਗੁੱਥੀ ਸੁਲਝਾਈ, ਦੋਸ਼ੀ ਅਸਲਾ ਸਮੇਤ ਕਾਬੂ

Sanjhi Khabar

Leave a Comment