15.3 C
Los Angeles
April 29, 2024
Sanjhi Khabar
Chandigarh Crime News Patiala

-ਪਟਿਆਲਾ ਪੁਲਿਸ ਨੇ ਦੋ ਕਤਲਾਂ ਦੀ ਗੁੱਥੀ ਸੁਲਝਾਈ, ਦੋਸ਼ੀ ਅਸਲਾ ਸਮੇਤ ਕਾਬੂ

Dhammi Sharma
Chandigarh/ Patiala- ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਮਿਤੀ 04-10-2021 ਨੂੰ ਸਨੌਰ ਤੋਂ ਬੋਸਰ ਕਲਾਂ ਰਾਹ ਵਿੱਚ ਪੈਂਦੀ ਬੀੜ ਵਿੱਚ ਇੱਕ ਵਿਅਕਤੀ ਵਰਿੰਦਰ ਸਿੰਘ ਉਰਫ ਬਾਣੀਆ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਬੌਸਰ ਕਲਾਂ ਦੇ ਹੋਏ ਅੰਨ੍ਹੇ ਕਤਲ ਦੀ ਗਧੀ ਨੂੰ ਸੁਲਝਾ ਲਿਆ ਹੈ।
ਵਰਿੰਦਰ ਸਿੰਘ ਉਰਫ ਬਾਣੀਆ ਅੰਨਾ ਕਤਲ ਕੇਸ ਐਸ.ਐਸ.ਪੀ. ਸ਼੍ਰੀ ਭੁੱਲਰ ਨੇ ਦੱਸਿਆ ਕਿ ਮਿਤੀ 04-10-2021 ਨੂੰ ਰਾਤ ਕਰੀਬ 09:00 ਪੀ.ਐਮ ਪਰ ਵਰਿੰਦਰ ਸਿੰਘ ਆਪਣੀ ਪਤਨੀ ਸੁਖਵਿੰਦਰ ਕੌਰ ਨਾਲ਼ ਇੰਡੀਕਾ ਗੱਡੀ ਨੰਬਰੀ HR161-0606 ਵਿੱਚ ਸਵਾਰ ਹੋ ਕੇ ਸਨੌਰ ਤੋਂ ਆਪਣੇ ਪਿੰਡ ਬੋਸਰ ਕਲਾਂ ਨੂੰ ਜਾ ਰਿਹਾ ਸੀ ਤਾਂ ਰਾਹ ਵਿੱਚ ਪੈਂਦੀ ਬੀੜ ਵਿਚਕਾਰ ਇੱਕ ਮੋਟਰਸਾਇਕਲ ਸਵਾਰ ਵਿਅਕਤੀ ਵੱਲੋਂ ਵਰਿੰਦਰ ਸਿੰਘ ਉਰਫ ਬਾਣੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜੋ ਇਸ ਸਬੰਧੀ ਮੁੱਕਦਮਾ ਨੰ 134 ਮਿਤੀ 05-10-2021 ਅ/ਧ 302 ਆਈ ਪੀ ਸੀ, 25, 27/54/59 ਅਸਲਾ ਐਕਟ ਥਾਣਾ ਸਨੌਰ ਜਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ।
ਜੋ ਇਸ ਕਤਲ ਦੀ ਤਫਤੀਸ਼ ਦੌਰਾਨ ਹੀ ਪੁਲਿਸ ਦੇ ਹੱਥ ਕੁੱਝ ਅਹਿਮ ਤੱਥ ਲੱਗੇ ਕਿ ਕਰੀਬ ਇੱਕ ਸਾਲ ਪਹਿਲਾਂ ਮਿਤੀ 12.10.2020 ਨੂੰ ਹਰਨੀਤ ਕੌਰ ਨਾਮ ਦੀ ਲੜਕੀ ਦਾ ਪਿੰਡ ਬੋਲੜ ਕਲਾਂ ਵਿਖੇ ਕਤਲ ਹੋਇਆ ਸੀ ਜੋ ਇਸ ਮੁਕੱਦਮਾ ਦੇ ਦੋਸ਼ੀ ਗੁਰਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਬੋਲੜ ਕਲਾਂ ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਕਰੀਬ ਇੱਕ ਸਾਲ ਤੋਂ ਗਾਇਬ ਚਲ ਰਿਹਾ ਸੀ ਜੋ ਇਹ ਕਤਲ ਗੁਰਿੰਦਰ ਸਿੰਘ ਨੇ ਆਪਣੀ ਚਾਚੇ ਦੀ ਲੜਕੀ ਹਰਨੀਤ ਕੌਰ ਦਾ ਮਿਤੀ 12.10.2020 ਨੂੰ ਕੀਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 118 ਮਿਤੀ 12.10.2020 ਅਧ 302 ਆਈ.ਪੀ.ਸੀ. 25, 27-54-59 ਅਸਲਾ ਐਕਟ ਥਾਣਾ ਸਨੌਰ ਦਰਜ ਰਜਿਸਟਰ ਹੋਇਆ ਸੀ। ਦੋਸ਼ੀ ਗੁਰਿੰਦਰ ਸਿੰਘ ਸ਼ੱਕ ਸੀ ਕਿ ਹਰਨੀਤ ਕੌਰ ਦੇ ਸਬੰਧ ਸਹਿਜਪ੍ਰੀਤ ਸਿੰਘ ਉਰਫ ਲਾਲੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਧੂੜ ਤਹਿਸੀਲ ਪਾਤੜਾਂ ਨਾਲ ਸਨ ਜੋ ਕਿ ਬੇਸਰ ਕਲਾਂ ਆਪਣੇ ਰਿਸ਼ਤੇਦਾਰੀ ਵਿੱਚ ਆਪਣੇ ਜੀਜੇ ਵਰਿੰਦਰ ਸਿੰਘ ਪਾਸ ਰਹਿੰਦਾ ਸੀ। ਹਰਨੀਤ ਕਰ ਦਾ ਵਿਆਹ ਮਿਤੀ 28.10.2020 ਨੂੰ ਹੋਣਾ ਨਿਸ਼ਚਿਤ ਹੋਇਆ ਸੀ ਜੋ ਹਰਨੀਤ ਕੌਰ ਦੇ ਕਤਲ ਤੋਂ ਬਾਅਦ ਦੋਸ਼ੀ ਗੁਰਿੰਦਰ ਸਿੰਘ ਵੱਲੋ ਇੱਕ ਆਤਮਹੱਤਿਆ ਦਾ ਡਰਾਮਾ ਕੀਤਾ ਗਿਆ।

ਦੋਸ਼ੀ ਗੁਰਿੰਦਰ ਸਿੰਘ ਵੱਲੋਂ ਪਹਿਲੇ ਕਤਲ (ਹਰਨੀਤ ਕੌਰ ਕਤਲ) ਤੋਂ ਬਾਅਦ ਆਤਮਹੱਤਿਆ ਦਾ ਡਰਾਮਾ ਅਤੇ ਨੋਟ – ਹਰਨੀਤ ਕੌਰ ਦੇ ਕਤਲ ਤੋਂ ਕਰੀਬ 10 ਦਿਨਾਂ ਬਾਅਦ ਮਿਤੀ 22.10,2020 ਨੂੰ ਦੋਸ਼ੀ ਗੁਰਿੰਦਰ ਸਿੰਘ ਨੇ ਮਾਲੋਮਾਜਰਾ ਵਾਲੀ ਨਹਿਰ ਤੇ ਜਾ ਕੇ ਸੁਸਾਈਡ ਕਰਨ ਦਾ ਝੂਠਾ ਡਰਾਮਾ ਕੀਤਾ ਸੀ ਜਿਸ ਸਬੰਧੀ ਆਪਣਾ ਝੂਠਾ ਸੁਸਾਈਡ ਨੋਟ ਵੀ ਲਿਖਿਆ ਸੀ ਅਤੇ ਸੁਸਾਈਡ ਨੋਟ ਵਿੱਚ ਆਪਣੀ ਚਚੇਰੀ ਭੈਣ ਦੇ ਸਹਿਜਪ੍ਰੀਤ ਸਿੰਘ ਉਰਫ ਲਾਲੀ ਨਾਲ ਸਬੰਧ ਅਤੇ ਆਪਣੇ ਪਰਿਵਾਰ ਦੀ ਬਦਨਾਮੀ ਬਾਰੇ ਲਿਖਿਆ ਅਤੇ ਇਸ ਨੋਟ ਵਿੱਚ ਆਪਣੇ ਜੀਵਨ ਨੂੰ ਖਤਮ ਕਰਨ ਬਾਰੇ ਵੀ ਲਿਖਿਆ।ਇਸ ਤਰ੍ਹਾਂ ਇਸਦਾ ਮੋਟਰਸਾਈਕਲ ਅਤੇ ਸੁਸਾਈਡ ਨੋਟ ਮਿਤੀ 23,10,2020 ਨੂੰ ਭਾਖੜਾ ਨਹਿਰ ਦੇ ਕੰਢੇ ਨੇੜੇ ਪਿੰਡ ਮਾਲੋਮਾਜਰਾਂ ਤੇ ਪੁਲਿਸ ਨੂੰ ਬਰਾਮਦ ਹੋਇਆ ਜੋ ਦੋਸ਼ੀ ਗੁਰਿੰਦਰ ਸਿੰਘ ਨੇ ਇਹ ਸਾਰਾ ਡਰਾਮਾ ਇਸ ਲਈ ਰਚਿਆ ਤਾਂ ਕਿ ਲੋਕਾਂ ਅਤੇ ਪੁਲਿਸ ਵਿੱਚ ਇਹ ਮੈਸੇਜ ਚਲਿਆ ਜਾਵੇ ਕਿ ਗੁਰਿੰਦਰ ਸਿੰਘ ਮਰ ਚੁੱਕਾ ਹੈ।ਇਸ ਦੇ ਪਿੰਡ ਅਤੇ ਇਲਾਕੇ ਵਿੱਚ ਵੀ ਇਸ ਗੱਲ ਦੀ ਚਰਚਾ ਸੀ ਕਿ ਹਰਿੰਦਰ ਸਿੰਘ ਨੇ ਆਤਮਹੱਤਿਆ ਕਰ ਲਈ ਹੈ।
ਸੀ.ਆਈ.ਏ. ਪਟਿਆਲਾ ਦੀ ਟੀਮ ਨੇ ਇਸ ਸਾਰੀ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਅਤੇ ਬੜੇ ਹੀ ਖੂਫੀਆ ਸਰਸਾਂ ਤੋਂ ਇਹ ਗੱਲ ਸਾਹਮਣੇ ਆਈ ਕਿ ਗੁਰਿੰਦਰ ਸਿੰਘ ਜਿਉਂਦਾ ਹੈ ਅਤੇ ਇਸ ਸਬੰਧੀ ਵੱਖ ਵੱਖ ਰਾਜਾਂ ਵਿੱਚ ਵੀ ਪੁਲਿਸ ਨੇ ਆਪਣੇ ਸੋਰਸ ਕਾਇਮ ਕੀਤੇ ਅਤੇ ਡੂੰਘਾਈ ਨਾਲ ਤਫਤੀਸ਼ ਕੀਤੀ ਤਾਂ ਇਹ ਗੱਲ ਸਾਬਤ ਹੋ ਚੁੱਕੀ ਸੀ ਕਿ ਗੁਰਿੰਦਰ ਸਿੰਘ ਜਿਊਂਦਾ ਹੈ ਅਤੇ ਫਿਰ ਪੁਲਿਸ ਵੱਲੋਂ ਗੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਜਿਸਦੇ ਤਹਿਤ ਹੀ ਮਿਤੀ 28,10,2021 ਨੂੰ ਗੁਰਿੰਦਰ ਸਿੰਘ ਨੂੰ ਇੰਸਪੈਕਟਰ ਸ਼ਮਿੰਦਰ ਸਿੰਘ ਸਮੇਤ ਸੀ.ਆਈ.ਏ. ਪਟਿਆਲਾ ਦੀ ਟੀਮ ਵੱਲੋਂ ਦੇਵੀਗੜ੍ਹ ਪਟਿਆਲਾ ਰੋਡ ਤੇ ਮੁਕੱਦਮਾ ਨੰਬਰ 118 ਮਿਤੀ 12.10.2020 ਅ/ਧ 302 IPC, 25, 27-54-59 Arms Act ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।ਗੁਰਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪਾਸ ਬਹੁਤ ਹੀ ਅਹਿਮ ਪੁਲਾਸੇ ਜੋ ਵਰਿੰਦਰ ਸਿੰਘ ਉਰਫ ਬਾਣੀਆਂ ਦਾ ਕਤਲ ਵੀ ਉਸਨੇ ਕਰਨਾ ਮੰਨਿਆ, ਇਸ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੁਰਿੰਦਰ ਸਿੰਘ ਦੇ ਹੋਰ ਕਤਲਾਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ। ਇਸ ਤਰ੍ਹਾਂ ਇੱਕ ਸਾਲ ਪਹਿਲਾਂ ਆਪਣੇ ਆਪ ਨੂੰ ਮਰਿਆ ਦਿਖਾ ਕੇ ਦੂਸਰੇ ਕਤਲ ਨੂੰ ਵੀ ਇਸ ਦੋਸ਼ੀ ਨੇ ਅੰਜਾਮ ਦੇ ਦਿੱਤਾ ਜੋ ਇਹਨਾਂ ਦੋਵਾਂ ਕਤਲਾਂ ਦੀ ਵਜ੍ਹਾ ਰੰਜਿਸ ਬਾਰੇ ਵੀ ਤੱਥ ਸਾਹਮਣੇ ਆਏ।
ਦੋਵੇਂ ਕਤਲਾਂ ਦੀ ਵਜ੍ਹਾ ਰੰਜਿਸ਼: – ਐਸ.ਐਸ.ਪੀ. ਸ਼੍ਰੀ ਭੁੱਲਰ ਨੇ ਦੱਸਿਆ ਕਿ ਇਸ ਮੁੱਕਦਮਾ ਦੀ ਡੂੰਘਾਈ ਨਾਲ ਤਫਤੀਸ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਸੀ। ਵਰਿੰਦਰ ਸਿੰਘ ਜੋ ਕਿ ਸਨੌਰ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਸੀ ਅਤੇ ਉਸਦਾ ਸਾਲਾ ਸਹਿਜਪ੍ਰੀਤ ਸਿੰਘ ਉਰਫ ਲਾਲੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਧੂੜ ਤਹਿਸੀਲ ਪਾਤੜਾਂ ਜਿਲ੍ਹਾ ਪਟਿਆਲਾ ਵੀ ਉਸਦੇ ਨਾਲ ਹੀ ਦੇ ਸਿਮ ਵੇਚਣ ਦਾ ਕੰਮ ਕਰਦਾ ਸੀ, ਜਿਸ ਦੇ ਪਿੰਡ ਬੋਲੜ ਕਲਾਂ ਦੀ ਰਹਿਣ ਵਾਲੀ ਹਰਨੀਤ ਕੌਰ ਨਾਲ ਪ੍ਰੇਮ ਸਬੰਧ ਬਣ ਗਏ ਸਨ ਜੋ ਕਿ ਗੁਰਿੰਦਰ ਸਿੰਘ ਦੀ ਚਾਚੇ ਦੀ ਸੀ।ਵਰਿੰਦਰ ਸਿੰਘ ਉਰਫ ਬਾਣੀਆ ਉਕਤ ਸਹਿਜਪ੍ਰੀਤ ਸਿੰਘ ਅਤੇ ਹਰਨੀਤ ਕੌਰ ਦਾ ਵਿਆਹ ਕਰਾਉਣਾ ਚਾਹੁੰਦਾ ਸੀ ਜਿਸ ਕਰਕੇ ਦੋਸ਼ੀ ਗੁਰਿੰਦਰ ਸਿੰਘ ਦੀ ਉਸ ਸਮੇਂ ਵਰਿੰਦਰ ਸਿੰਘ ਅਤੇ ਸਹਿਜਪ੍ਰੀਤ ਸਿੰਘ ਨਾਲ ਰੰਜਿਸ਼ ਚੱਲ ਰਹੀ ਸੀ। ਇਸ ਸਮੇਂ ਦੌਰਾਨ ਮਿਤੀ 12-10-2020 ਨੂੰ ਗੁਰਿੰਦਰ ਸਿੰਘ ਨੇ ਹਰਨੀਤ ਕੌਰ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ ਅਤੇ ਫਰਾਰ ਹੋ ਗਿਆ ਸੀ ਅਤੇ ਬਾਅਦ ਵਿੱਚ ਬੜੇ ਦਿਨਾਂ ਬਾਅਦ ਹੀ ਆਤਮਹੱਤਿਆ ਦਾ ਡਰਾਮਾ ਕਰ ਲਿਆ ਸੀ ਜੋ ਗੁਰਿੰਦਰ ਸਿੰਘ ਨੇ ਆਪਣੀ ਚਚੇਰੀ ਭੈਣ ਹਰਨੀਤ ਕੌਰ ਨਾਲ ਸਹਿਜਪ੍ਰੀਤ ਸਿੰਘ ਉਰਫ ਲਾਲੀ ਦੇ ਪ੍ਰੇਮ ਸਬੰਧਾਂ ਕਰਕੇ ਹਰਨੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਬੋਲੜ ਕਲ੍ਹਾਂ ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਅਤੇ ਵਰਿੰਦਰ ਸਿੰਘ ਉਰਫ ਬਾਣੀਆਂ ਪੁੱਤਰ ਭੇਂਟ ਕੁਲਵੰਤ ਸਿੰਘ ਵਾਸੀ ਪਿੰਡ ਬਸਰ ਕਲਾਂ ਥਾਣਾ ਚ ਜਿਲ੍ਹਾ ਪਟਿਆਲਾ ਦੋਵਾਂ ਦੇ ਕਤਲ ਕੀਤੇ।
ਦੋਸ਼ੀ ਪਾਸੋ 5 ਹਥਿਆਰਾਂ ਦੀ ਬ੍ਰਾਮਦਗੀ:- ਦੋਸ਼ੀ ਗੁਰਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਹੱਤਰ ਕਲਾਂ ਥਾਣਾ ਸਨੌਰ ਜਿਲ੍ਹਾ ਪਟਿਆਲਾ ਦੀ ਗ੍ਰਿਫਤਾਰੀ ਸਮੇਂ ਉਸ ਪਾਸੋਂ 32 ਬੋਰ ਪਿਸਟਲ ਅਤੇ 02 ਮੈਗਜ਼ੀਨ ਅਤੇ 4 ਕਾਰਤੂਸ ਬਾਅਦ ਗਏ | ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ 32 ਬੋਰ ਪਿਸਟਲ ਗੁਰਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਬ ਬ ਕਲਾਂ ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਨੇ ਆਪਣੀ ਸਾਥਣ ਮਨਜੀਤ ਕੌਰ ਪਤਨੀ ਲੇਟ ਕਸ਼ਮੀਰ ਸਿੰਘ ਵਾਸੀ ਮਕਾਨ ਨੰਬਰ 07 ਏ ਜਗਦੀਸ਼ ਆਸ਼ਰਮ ਰੋਡ, ਪਟਿਆਲਾ ਨਾਲ ਰਲਕੇ ਥਾਣਾ ਸਿਵਲ ਲਾਈਨ ਦੇ ਏਰੀਆ ਵਿੱਚ ਚੋਰੀ ਕੀਤਾ | ਹਰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 07 ਜਗਦੀਸ਼ ਆਸ਼ਰਮ ਰੋਡ ਪਟਿਆਲਾ ਨੇ ਬਿਆਨ ਕੀਤਾ ਸੀ ਕਿ ਉਸਦਾ ਲਾਇਸਸੀ ਪਿਸਟਲ 32 ਬੋਰ ਉਸਨੇ ਮਿਤੀ 06.10.2020 ਨੂੰ ਆਪਣੇ ਦਰਾਜ ਵਿੱਚ ਚੈੱਕ ਕੀਤਾ ਜੋ ਉੱਥੇ ਨਹੀਂ ਸੀ, ਜਿਸਨੂੰ ਕਿਸੇ ਵਿਅਕਤੀ ਨੇ ਚੋਰੀ ਕਰ ਲਿਆ ਹੈ ਜਿਸ ਸਬੰਧੀ ਮੁਕੱਦਮਾ ਨੰਬਰ 105 ਮਿਤੀ 03.11.2020 ਅ:ਧ 380 IPC ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਦਰਜ ਰਜਿਸਟਰ ਹੋਇਆ ਸੀ। ਜੌ ਦੋਸ਼ੀ ਗੁਰਿੰਦਰ ਸਿੰਘ ਦੀ ਸਾਥਣ ਮਨਜੀਤ ਕੌਰ ਉਕਤ ਹਰਦੀਪ ਸਿੰਘ ਨਾਮੀ ਬੰਦੇ ਦੇ ਘਰ ਵਿਚ ਕੰਮ ਕਰਦੀ ਸੀ ਜਿਸ ਦੇ ਘਰ ਵਿੱਚ ਹੀ ਇਹ ਅਸਲਾ ਦੋਵਾਂ ਨੇ ਸਾਜ ਬਾਜ ਹੋ ਕੇ ਚੋਰੀ ਕੀਤਾ ਸੀ ਜੋ ਮੁਕੱਦਮਾ ਨੰਬਰ 305/20 ਉਕਤ ਵਿਚ ਦੋਸ਼ਣ ਮਨਜੀਤ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਬਿਨ੍ਹਾਂ ਗੁਰਿੰਦਰ ਸਿੰਘ ਦੀ ਪੁੱਛਗਿੱਛ ਤੇ ਅਹਿਮ ਖੁਲਾਸੇ ਹੋਏ ਜਿਸ ਦੌਰਾਨ 4 ਕੱਟੇ 315 ਬੋਰ ਅਤੇ 16 ਕਾਰਤੂਸ 315 ਬੋਰ ਪਿੰਡ ਸੁਨਿਆਰਹੇੜੀ ਸੂਆ ਪੁਲੀ ਤੇ ਬ੍ਰਾਮਦ ਹੋਏ। ਜਿਸ ਬਾਬਤ ਵੱਖਰਾ ਮੁਕੱਦਮਾ ਨੰ 141 ਮਿਤੀ 29.10.2021 ਅ/ਧ 25/54/59 ਆਰਮਜ ਐਕਟ ਥਾਣਾ ਸਨੋਰ ਜਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ, ਜਿਸ ਦੇ ਵਿੱਚ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤਰ੍ਹਾਂ ਇਸ ਦੋਸ਼ੀ ਤੋਂ 01 ਪਿਸਤੌਲ 32 ਬੋਰ ਸਮੇਤ 4 ਰੌਂਦ 32 ਬੋਰ, 02 ਮੈਗਜ਼ੀਨ 32 ਬੋਰ, 04 ਦੇਸੀ ਪਿਸਤੌਲ 315 ਬੋਰ ਸਮੇਤ 16 ਰੋਂਦ 315 ਬੋਰ ਬਰਾਮਦ ਕੀਤੇ ਹਨ।
ਦੋਸ਼ੀ ਗੁਰਿੰਦਰ ਸਿੰਘ ਨੇ ਦੋਹਾਨੇ ਪੁੱਛਗਿੱਛ ਉਪਰੋਕਤ ਦੋਵੇਂ ਕਤਲਾ ਹਰਨੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਘੋਲੜ ਕਲਾਂ ਥਾਣਾ ਸਨੌਰ ਜਿਲ੍ਹਾ ਪਟਿਆਲਾ ਅਤੇ ਵਰਿੰਦਰ ਸਿੰਘ ਉਰਫ ਬਾਣੀਆ ਪੁੱਤਰ ਲੇਟ ਕੁਲਵੰਤ ਸਿੰਘ ਵਾਸੀ ਪਿੰਡ ਗੁਰ ਕਲਾਂ ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਨੂੰ ਕਰਨ ਦਾ ਇੰਕਸਾਫ ਕੀਤਾ ਹੈ। ਇਸ ਤਰ੍ਹਾਂ ਗੁਰਿੰਦਰ ਸਿੰਘ ਦੀ ਗ੍ਰਿਫਤਾਰੀ ਨਾਲ ਦੋਵੇਂ ਕਤਲ ਕੇਸਾਂ ਦੇ ਨਾਲ ਨਾਲ ਥਾਣਾ ਸਿਵਲ ਲਾਈਨ ਪਟਿਆਲਾ ਦੇ ਏਰੀਆ ਵਿੱਚ ਹੋਈ ਪਿਸਟਲ ਦੀ ਚੋਰੀ ਦਾ ਮੁਕੱਦਮਾ ਵੀ ਟਰੇਸ ਹੋ ਗਿਆ ਹੈ ਅਤੇ ਇਸ ਤੋਂ ਇਲਾਵਾ 04 ਹੋਰ ਅਸਲੇ ਬਰਾਮਦ ਹੋਏ ਹਨ ਜੋ ਇਸ ਦੀ ਸਾਥਣ ਮਨਜੀਤ ਕਰ ਉਕਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ।

Related posts

ਮੁਹਾਲੀ ਵਿਚ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ

Sanjhi Khabar

ਪ੍ਧਾਨ ਬਣਨ ਤੋਂ ਬਾਅਦ ਭੱਠਲ ਦੇ ਘਰ ਪਹੁੰਚੇ ਨਵਜੋਤ ਸਿੱਧੂ

Sanjhi Khabar

ਨੈਸ਼ਨਲ ਗਰੀਨ ਕਰੋਪਸ ਪ੍ਰੋਗਰਾਮ ਚਲਾਉਣ ਲਈ 2200 ਸਰਕਾਰੀ ਸਕੂਲਾਂ ਦੀ ਚੋਣ

Sanjhi Khabar

Leave a Comment