14.9 C
Los Angeles
April 30, 2024
Sanjhi Khabar
Bathinda Chandigarh Protest

ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ਼ ਸਕੂਲ ਸੰਚਾਲਕਾਂ ਅਧਿਆਪਕ ਅਤੇ ਬੱਚਿਆਂ ਦੇ ਮਾਪੇ ਆਏ ਸੜਕਾਂ ’ਤੇ

Veer Pal Kaur
ਬਠਿੰਡਾ, 31 ਮਾਰਚ -ਸਕੂਲਾਂ ਨੂੰ ਜਲਦੀ ਤੋ ਜਲਦੀ ਖੋਲ੍ਹਣ ਦੀ ਮੰਗ ਨੂੰ ਲੈ ਕੇ ਫੈਡਰੇਸਨ ਆਫ ਪ੍ਰਾਈਵੇਟ ਸਕੂਲਜ ਐਂਡ ਐਸੋਸੀਏਸਨ ਦੇ ਸੱਦੇ ’ਤੇ ਨਿਜੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ, ਬੱਸ ਡਰਾਈਵਰਾਂ, ਕੰਡਕਟਰਾਂ, ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਦੇ ਕਰਮਚਾਰੀਆਂ ਭਰਵੀਂ ਰੋਸ ਰੈਲੀ ਕੀਤੀ ਗਈ। ਫੈਡਰੇਸਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਦੇ ਦਿਸਾ ਨਿਰਦੇਸਾਂ ਹੇਠ ਫੈਡਰੇਸਨ ਨਾਲ ਸਬੰਧਤ ਨਿਜੀ ਸਕੂਲਾਂ ਅਤੇ ਹੋਰ ਐਸੋਸੀਏਸਨਾਂ ਦੇ ਸਕੂਲਾਂ ਨੇ ਵੀ ਇਸ ਰੈਲੀ ’ਚ ਸ਼ਿਰਕਤ ਕੀਤੀ। ਇਹ ਰੋਸ ਰੈਲੀ ਪਾਵਰ ਹਾਊਸ ਰੋਡ ਤੋਂ ਸੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਸਹੀਦ ਨੰਦ ਸਿੰਘ ਚੌਂਕ, ਹਨੂੰਮਾਨ ਚੌਂਕ, ਬੱਸ ਅੱਡੇ ਕੋਲ ਦੀ ਹੁੰਦੀ ਹੋਈ ਮਿੰਨੀ ਸਕੱਤਰੇਤ ਵਿਖੇ ਸਮਾਪਤ ਕੀਤੀ ਗਈ, ਜਿੱਥੇ ਡਿਪਟੀ ਕਮਿਸਨਰ, ਬਠਿੰਡਾ ਨੂੰ ਮੰਗ ਪੱਤਰ ਸੌਂਪਿਆ। ਰੈਲੀ ’ਚ ਸਾਮਲ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਨੇ ਪੂਰੇ ਅਨੁਸਾਸਨ ਅਤੇ ਜਬਤ ’ਚ ਰਹਿੰਦੇ ਹੋਏ ਸਕੂਲਾਂ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਲਈ “ਕਰੋਨਾ ਤਾਂ ਇੱਕ ਬਹਾਨਾ ਹੈ, ਅਸਲੀ ਹੋਰ ਨਿਸਾਨਾ ਹੈ“ ਵਰਗੇ ਨਾਅਰਿਆਂ ਨਾਲ ਪੰਜਾਬ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ। ਇਸ ਮੌਕੇ ਫੈਡਰੇਸਨ ਦੇ ਜਿਲ੍ਹਾ ਪ੍ਰਤੀਨਿਧੀ ਸੁਖਚੈਨ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਜਦੋਂ ਸਾਰੇ ਕੰਮ ਕਾਰ ਨਿਰਵਿਘਨ ਚੱਲ ਰਹੇ ਹਨ ਤਾਂ ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਪਿਛਲੇ ਸਾਲ ਵੀ ਸਕੂਲ ਬੰਦ ਰਹਿਣ ਕਾਰਨ ਭਾਵੇਂ ਆਨਲਾਈਨ ਪੜ੍ਹਾਈ ਕਰਵਾਈ ਗਈ ਪਰ ਉਸ ਦੇ ਸਾਰਥਕ ਨਤੀਜੇ ਨਹੀਂ ਨਿੱਕਲੇ। ਉਨ੍ਹਾਂ ਅੱਗੇ ਕਿਹਾ ਕੀ ਭਾਵੇਂ ਕਰੋਨਾ ਵਾਈਰਸ ਇੱਕ ਖਤਰਨਾਕ ਵਾਇਰਸ ਹੈ, ਪਰ ਸਕੂਲ ਬੰਦ ਕਰਨਾ ਇਸ ਦਾ ਹੱਲ ਨਹੀਂ ਹੈ ਕਿਉਂਕਿ ਬੱਚੇ ਲਗਾਤਾਰ ਬਜਾਰਾਂ, ਖੁਸੀ-ਗਮੀ ਦੇ ਸਮਾਗਮਾਂ, ਰਿਸਤੇਦਾਰੀਆਂ ਆਦਿ ’ਚ ਵਿਚਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਕੁੱਝ ਸਮੇਂ ਲਈ ਸਕੂਲ ਬੰਦ ਕਰਕੇ ਇਸ ਵਾਇਰਸ ਦਾ ਇਲਾਜ ਹੋ ਜਾਵੇਗਾ ? ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਜਿਸ ਤਰ੍ਹਾਂ ਕੁੱਝ ਸਰਤਾਂ ਸਮੇਤ ਬਾਕੀ ਸਭ ਕੁੱਝ ਖ੍ਹੋਲਿਆ ਹੋਇਆ ਹੈ, ਉਸੇ ਤਰ੍ਹਾਂ ਕੋਵਿਡ 19 ਦੇ ਫੈਲਾਓ ਨੂੰ ਰੋਕਣ ਲਈ ਕੁੱਝ ਪਾਬੰਦੀਆਂ ਲਗਾ ਕੇ ਸਕੂਲ ਖੋਲ੍ਹਣ ਦੀ ਆਗਿਆ ਦੇਣੀ ਚਾਹੀਦੀ ਹੈ। ਇਸ ਮੌਕੇ ਤੇ ਰੈਲੀ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਵੀਨੂੰ ਗੋਇਲ ਨੇ ਕਿਹਾ ਕਿ ਬੱਚੇ ਦੇਸ ਦਾ ਭਵਿੱਖ ਹਨ। ਇਸ ਭਵਿੱਖ ਦੀ ਨੀਹ ਲਗਾਤਾਰ ਤਾਰ ਤਾਰ ਹੋ ਰਹੀ ਹੈ। ਸਕੂਲਾਂ ਦੇ ਬੰਦ ਹੋਣ ਕਰਕੇ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਸਕੂਲਾਂ ’ਚ ਬੜੇ ਸੁਚੱਜੇ ਤਰੀਕੇ ਨਾਲ ਪ੍ਰਬੰਧਕ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾ ਸਕਦੇ ਹਨ।

Related posts

ਵੱਖ ਵੱਖ ਪਾਰਟੀਆਂ ਚੋ ਆਏ ਆਪ ਵਿੱਚ ਸ਼ਾਮਿਲ ਬਣ ਸਕਦੇ ਨੇ ਸੋਚੀ ਸਮਝੀ ਸਾਜਿਸ਼ ਦਾ ਹਿੱਸਾ

Sanjhi Khabar

ਕਸ਼ਮੀਰ ਘਾਟੀ : ਕਸ਼ਮੀਰ ‘ਚ ਬੀਤੇ 24 ਘੰਟਿਆਂ ਦੌਰਾਨ 7 ਅੱਤਵਾਦੀ ਢੇਰ

Sanjhi Khabar

ਸਰਕਾਰੀ ਮੁਲਾਜ਼ਮ ਤੋਂ 1,50,000 ਰੁਪਏ ਦੀ ਜ਼ਬਰੀ ਵਸੂਲੀ ਕਰਨ ਵਾਲੇ ਤਿੰਨ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

Sanjhi Khabar

Leave a Comment