17.4 C
Los Angeles
May 16, 2024
Sanjhi Khabar
Bathinda Crime News

ਰਿਸ਼ਵਤ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਵਾਲਾ ਪੰਜਾਬ ਪੁਲਿਸ ਅਫ਼ਸਰ ਗ੍ਰਿਫਤਾਰ

PS Mitha
ਬਠਿੰਡਾ : ਸਪੈਸ਼ਲ ਟਾਸਕ ਫੋਰਸ ਵੱਲੋਂ ਰਿਸ਼ਵਤ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਸਪੈਸ਼ਲ ਸਟਾਫ਼ ਦੇ ਏਐੱਸਆਈ ਜਰਨੈਲ ਸਿੰਘ ਨੂੰ ਕਾਬੂ ਕਰ ਲਿਆ ਹੈ। ਐੱਸਟੀਐੱਫ ਨੇ ਕਥਿਤ ਦੋਸ਼ੀ ਏਐੱਸਆਈ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਐੱਸਟੀਐੱਫ ਦੇ ਡੀਐੱਸਪੀ ਸਰਬਜੀਤ ਸਿੰਘ ਨੇ ਕੀਤੀ ਹੈ।

ਡੀਐੱਸਪੀ ਨੇ ਦਾਅਵਾ ਕੀਤਾ ਹੈ ਕਿ ਹੁਣ ਉਪਰੋਕਤ ਕੇਸ ਵਿਚ ਨਾਮਜ਼ਦ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਵੀ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ। ਐੱਸਟੀਐੱਫ ਦੇ ਡੀਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਸਟਾਫ਼ ਦੇ ਇੰਸਪੈਕਟਰ ਰਜਿੰਦਰ ਕੁਮਾਰ ਤੇ ਏਐੱਸਆਈ ਜਰਨੈਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਨਾਂ੍ਹ ਦੀ ਗਿ੍ਫ਼ਤਾਰੀ ਲਈ ਮੁਹਿੰਮ ਚਲਾਈ ਗਈ ਸੀ।

ਇਸ ਦੌਰਾਨ ਸੂਚਨਾ ਮਿਲੀ ਕਿ ਏਐੱਸਆਈ ਜਰਨੈਲ ਸਿੰਘ ਬਠਿੰਡਾ ਫਰੀਦਕੋਟ ਰੋਡ ‘ਤੇ ਹੈ, ਜਿਸ ਦੇ ਆਧਾਰ ‘ਤੇ ਐੱਸਟੀਐੱਫ ਦੀ ਟੀਮ ਨੇ ਏਐੱਸਆਈ ਜਰਨੈਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ। ਉਨਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਡੀਐੱਸਪੀ ਨੇ ਦੱਸਿਆ ਕਿ ਫੜੇ ਗਏ ਏਐੱਸਆਈ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਐੱਸਟੀਐੱਫ ਜਲਦ ਹੀ ਉਕਤ ਮਾਮਲੇ ਵਿਚ ਮੁੱਖ ਮੁਲਜ਼ਮ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਗਿ੍ਫ਼ਤਾਰ ਕਰ ਲਵੇਗੀ। ਡੀਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਇੰਸਪੈਦੱਸ ਦੇਈਏ ਕਿ ਸਾਲ 2021 ਦੇ ਅਕਤੂਬਰ ਮਹੀਨੇ ਦੀ ਸ਼ੁਰੂਆਤ ਵਿਚ ਸਪੈਸ਼ਲ ਸਟਾਫ ਵਿੰਗ ਦੇ ਇੰਸਪੈਕਟਰ ਰਜਿੰਦਰ ਕੁਮਾਰ ਤੇ ਏਐੱਸਆਈ ਜਰਨੈਲ ਸਿੰਘ ਨੇ ਜੋਰਾ ਸਿੰਘ ਨੂੰ ਚਿੱਟੇ ਸਮੇਤ ਨਸ਼ਾ ਤਸਕਰੀ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਕਤ ਸਟਾਫ਼ ਦੇ ਇੰਸਪੈਕਟਰ ਅਤੇ ਏਐਸਆਈ ਨੇ ਨਸ਼ਾ ਤਸਕਰ ਤੋਂ ਮੋਟੀ ਰਿਸ਼ਵਤ ਲੈਂਦਿਆਂ ਉਸਨੂੰ ਛੱਡ ਦਿੱਤਾ।

ਜਿਵੇਂ ਹੀ ਇਸ ਮਾਮਲੇ ਬਾਰੇ ਐੱਸਟੀਐੱਫ ਨੂੰ ਪਤਾ ਲੱਗਾ ਤਾਂ ਉਨਾਂ ਤੁਰੰਤ ਕਾਰਵਾਈ ਕਰਦਿਆਂ 14 ਅਕਤੂਬਰ 2021 ਨੂੰ ਮੁਹਾਲੀ ਦੇ ਐੱਸਟੀਐੱਫ ਥਾਣੇ ਵਿਚ ਇੰਸਪੈਕਟਰ ਰਜਿੰਦਰ ਕੁਮਾਰ, ਏਐੱਸਆਈ ਜਰਨੈਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ, ਜਿਸ ਤੋਂ ਬਾਅਦ ਕਥਿਤ ਦੋਸ਼ੀ ਫਰਾਰ ਹੋ ਗਏ ਸਨ।

ਦੱਸਣਾ ਬਣਦਾ ਹੈ ਕਿ ਉਕਤ ਮਾਮਲੇ ਨੂੰ ਲੈ ਕੇ ਇੰਸਪੈਕਟਰ ਰਜਿੰਦਰ ਕੁਮਾਰ ਨੇ ਜ਼ਿਲ੍ਹਾ ਅਦਾਲਤ ਸਮੇਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਚ ਆਪਣੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।ਕਟਰ ਰਜਿੰਦਰ ਕੁਮਾਰ ਤੇ ਏਐੱਸਆਈ ਜਰਨੈਲ ਸਿੰਘ ਨੇ ਨਸ਼ਾ ਤਸਕਰ ਜੋਰਾ ਸਿੰਘ ਤੋਂ ਰਿਸ਼ਵਤ ਲੈ ਕੇ ਉਸ ਨੂੰ ਛੱਡ ਦਿੱਤਾ ਸੀ।

Related posts

ਕਰੋਨਾ ਦੀਆਂ ਨਕਲੀ ਦਵਾਈਆਂ ਅਤੇ ਟੀਕੇ ਵੇਚਣ ਵਾਲਾ ਗਿਰੋਹ ਕਾਬੂ

Sanjhi Khabar

ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਮੌਕੇ ਜਰੂਰਤਮੰਦ ਕਰੋਨਾ ਪੀੜਿਤਾਂ ਨੂੰ ਵੰਡੀਆਂ 228 ਕਰੋਨਾ ਪ੍ਰੀਵੈਂਸ਼ਨ ਕਿੱਟਾਂ

Sanjhi Khabar

ਮੈਰੀਟੋਰੀਅਸ ਸਕੂਲ ਵਿੱਚ ਖਾਣਾ ਖਾਣ ਤੋਂ ਬਾਅਦ ਅਚਾਨਕ ਵਿਗੜੀ ਬੱਚਿਆਂ ਦੀ ਤਬੀਅਤ,

Sanjhi Khabar

Leave a Comment