15.3 C
Los Angeles
April 29, 2024
Sanjhi Khabar
Chandigarh Crime News Politics

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਖਿਲਾਫ FIR ਦਰਜ

PS Mitha
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ’ਤੇ ਉਨ੍ਹਾਂ ਵੱਲੋਂ ਇਕ ਚੋਣ ਜਲਸੇ ਵਿੱਚ ਦਿੱਤੀ ਗਈ ਇਕ ਵਿਵਾਦਿਤ ਤਕਰੀਰ ਨੂੰ ਲੈ ਕੇ ਐਫ.ਆਈ.ਆਰ.ਦਰਜ ਕਰ ਦਿੱਤੀ ਗਈ ਹੈ।
ਇਹ ਐਫ.ਆਈ.ਆਰ. ਥਾਣਾ ਸਿਟੀ ਮਲੇਰਕੋਟਲਾ ਵਿੱਚ ਐਤਵਾਰ ਨੂੂੰ ਧਾਰਾ 153-ਏ ਆਈ.ਪੀ.ਸੀ.ਅਤੇ ਰੀਪਰੈਸੈਂਟੇਸ਼ਨ ਆਫ਼ ਪੀਪਲ ਐਕਟ 1950, 1951, 1989 ਦੀ ਧਾਰਾ 125 ਤਹਿਤ ਦਰਜ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਮੁਸਤਫ਼ਾ ਵੱਲੋਂ ਦਿੱਤੀ ਗਈ ਇਕ ਤਕਰੀਰ ਨੂੰ ਇਕ ਫ਼ਿਰਕੇ ਦੇ ਖਿਲਾਫ਼ ਅਤੇ ਧਮਕੀ ਭਰਪੂਰ ਰਵੱਈਆ ਮੰਨਿਆ ਜਾ ਰਿਹਾ ਹੈ ਹਾਲਾਂਕਿ ਸ੍ਰੀ ਮੁਸਤਫ਼ਾ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਭਾਸ਼ਾ ਇਕ ਫ਼ਿਰਕੇ ਦੇ ਖਿਲਾਫ਼ ਨਹੀਂ ਸਗੋਂ ਮਾੜੇ ਅਨਸਰਾਂ ਦੇ ਖਿਲਾਫ਼ ਵਰਤੀ ਹੈ।
ਇਸ ਗੱਲ ਨੂੰ ਮੁੱਦਾ ਬਣਾ ਕੇ ਭਾਜਪਾ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਨਾ ਕੇਵਲ ਸਾਬਕਾ ਡੀ.ਜੀ.ਪੀੈ. ਨੂੰ ਸਗੋਂ ਕਾਂਗਰਸ ਪਾਰਟੀ ਨੂੰ ਵੀ ਵੱਡੇ ਪੱਧਰ ’ਤੇ ਘੇਰ ਰਹੀਆਂ ਹਨ।

Related posts

ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵਲੋਂ ਜਨਤਕ ਥਾਵਾਂ ’ਤੇ ਚਲਾਈ ਤਲਾਸ਼ੀ ਮੁਹਿੰਮ

Sanjhi Khabar

ਮਾਹਿਲਪੁਰ ‘ਚ ਦਰਦਨਾਕ ਹਾਦਸੇ ‘ਚ ਖਤਮ ਹੋਇਆ ਪਰਿਵਾਰ, ਪਤੀ-ਪਤਨੀ ਸਣੇ ਤਿੰਨ ਮਾਸੂਮਾਂ ਦੀ ਹੋਈ ਮੌਤ

Sanjhi Khabar

ਚਿੱਟਫੰਡ ਕੰਪਨੀ ਬੀਟੈਕਸ ਲੋਕਾਂ ਦੇ ਕਰੋੜਾਂ ਰੁਪਏ ਲੈਕੇ ਰਫੂ ਚੱਕਰ

Sanjhi Khabar

Leave a Comment