22.9 C
Los Angeles
April 30, 2024
Sanjhi Khabar
Crime News Dera Bassi Zirakpur

ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵਲੋਂ ਜਨਤਕ ਥਾਵਾਂ ’ਤੇ ਚਲਾਈ ਤਲਾਸ਼ੀ ਮੁਹਿੰਮ

  • ਡਾਗ ਸਕੁਆਇਡ ਦੇ ‘ਬੁਲੇਟ‘ ਨੇ ਕੀਤੀ ਮਾਲਾ ਵਿਚੋਂ ਜਾਂਚ
  • ਜ਼ੀਰਕਪੁਰ25 ਦਸੰਬਰ (ਮਨਦੀਪ ਵਰਮਾ/ਕੁਲਦੀਪ ਸਿੰਘ) ਅਗਾਮੀ 2022 ਵਿਧਾਨ ਸਭਾ ਚੋਣਾਂ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਸੂਬੇ ‘ਚ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਗੜਬੜੀ ਲੁੱਟ ਖੋਹ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਆਮ ਲੋਕਾਂ ‘ਚ ਸੁਰੱਖਿਅਤ ਦੀ ਭਾਵਨਾ ਕਾਇਮ ਰੱਖਣ ਦੇ ਮਨੋਰਥ ਨਾਲ ਅੱਜ ਐੱਸ ਐੱਸ ਪੀ ਮੋਹਾਲੀ ਨਵਜੋਤ ਸਿੰਘ ਮਾਹਿਲ ਦੇ ਦਿਸ਼ਾਂ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਜ਼ੀਰਕਪੁਰ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਮਾਲਾਂ, ਚੌਂਕਾਂ ਅਤੇ ਜਨਤਕ ਥਾਵਾਂ ’ਤੇ ਨਾਕਾਬੰਦੀ ਕਰਕੇ ਡੂੰਘਾਈ ਨਾਲ ਚੈਕਿੰਗ ਅਤੇ ਫਲੈਗ ਮਾਰਚ ਕੱਢਿਆ। ਇਸ ਮੌਕੇ ਬਾਜ਼ਾਰਾਂ ’ਚ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਡਾਗ ਸਕੁਆਇਡ ਨਾਲ ਜਾਂਚ ਕੀਤੀ ਗਈ ਜਿਸ ਵਿੱਚ ਡਾਗ ਬੁਲੇਟ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਸਬੰਧੀ ਜਾਣਕਾਰੀ ਦੇਂਦੇ ਜ਼ੀਰਕਪੁ ਥਾਣਾ ਮੁੱਖੀ ਇੰਸ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਐਸਐਸਪੀ ਮੋਹਾਲੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਪੀ ( ਇਨਵੈਸਟੀਗੇਸ਼ਨ)
    ਵਜ਼ੀਰ ਸਿੰਘ ਖਹਿਰਾ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਅਤੇ ਡੀਐਸਪੀ ਸਬ ਡਵੀਜ਼ਨ ਜ਼ੀਰਕਪੁਰ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਮਾਲਾਂ, ਹੋਟਲ, ਭੀੜ ਭਾੜ ਵਾਲੇ ਇਲਾਕਿਆਂ ਅਤੇ ਸੜਕ ਤੋਂ ਗੁਜ਼ਰਦੇ ਦੋ ਪਹੀਆ ਵਾਹਨ ਕਾਰਾਂ ਅਤੇ ਹੈਵੀ ਵਹੀਕਲਾਂ ਨੂੰ ਰੋਕ ਕੇ ਤਲਾਸ਼ੀ ਅਭਿਆਨ ਚਲਾਇਆ ਅਤੇ ਪੂਰੀ ਬਰੀਕੀ ਨਾਲ ਹਰੇਕ ਥਾਂ ਦੀ ਜਾਂਚ ਪਡਤਾਲ ਕੀਤੀ। ਹਾਲਾਂਕਿ ਤਲਾਸ਼ੀ ਦੌਰਾਨ ਪੁਲੀਸ ਨੂੰ ਅਜਿਹਾ ਕੁਝ ਵੀ ਨਹੀਂ ਮਿਲਿਆ ਪ੍ਰੰਤੂ ਪ੍ਰਬੰਧਕਾਂ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਕਿ੍ਰਸਮਿਸ ਦੇ ਤਿਉਹਾਰ ਅਤੇ ਨਵੇਂ ਸਾਲ ਨੂੰ ਸ਼ਹਿਰ ’ਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕੀ ਕਿ੍ਰਸਮਿਸ ਅਤੇ ਨਵਾਂ ਸਾਲ ਖੁਸ਼ੀਆਂ ਭਰਿਆ ਤਿਓਹਾਰ ਹੁੰਦਾ ਹੈ ਇਸ ਲਈ ਇਨ੍ਹਾਂ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਵਿੱਚ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦੁਕਾਨਾਂ ਤੋਂ ਬਾਹਰ ਰੱਖੇ ਸਮਾਨ ਨੂੰ ਅਪਣੀ ਦੁਕਾਨਾਂ ਅੰਦਰ ਹੀ ਰੱਖਣ ਤਾਂ ਜੋ ਟਰੈਫਿਕ ’ਚ ਵਿਘਨ ਨਾ ਪਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਅਜਿਹੇ ਅਨਸਰ ਤੇਜ਼ ਹੋ ਜਾਂਦੇ ਹਨ ਜਿਨ੍ਹਾਂ ਨੂੰ ਰੋਕਣਾ ਪੁਲੀਸ ਦਾ ਪਹਿਲਾ ਕੰਮ ਹੈ ਪ੍ਰੰਤੂ ਇਹ ਤਦ ਹੀ ਸੰਭਵ ਹੋ ਸਕਦਾ ਹੈ ਕਿ ਜੇ ਸਾਰੇ ਮਿਲ ਕੇ ਆਪਸ ਵਿੱਚ ਸਹਿਯੋਗ ਕਰੀਏ।ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਜੇ ਕੋਈ ਵੀ ਸ਼ੱਕੀ ਵਸਤੂ ਤੁਹਾਨੂੰ ਦਿਖਾਈ ਦੇਵੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਕਿਰਾਏ ਤੇ ਮਕਾਨ ਦੇਣ ਵਾਲੇ ਮਾਲਕਾਂ ਨੂੰ ਵੀ ਕਿਹਾ ਕਿ ਉਹ ਆਪਣੇ ਕਿਰਾਏਦਾਰ ਦਾ ਨਾਮ ਤੇ ਪਤਾ ਸਬੰਧਤ ਥਾਣੇ ਵਿਚ ਜ਼ਰੂਰ ਦਰਜ ਕਰਵਾਉਣ।

Related posts

ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦੀਆਂ ਦੇਣ ਵਾਲੇ ਯੋਧਿਆਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ-ਸੰਜੀਵ ਖੰਨਾ

Sanjhi Khabar

10 ਹਜ਼ਾਰ ਕਮਾਉਣ ਵਾਲੇ ਟੈਕਸੀ ਡਰਾਈਵਰ ਨੂੰ ਆਮਦਨ ਕਰ ਵਿਭਾਗ ਨੇ ਭੇਜਿਆ 5 ਕਰੋੜ ਦਾ ਨੋਟਿਸ

Sanjhi Khabar

ਲੁਧਿਆਣਾ ‘ਚ ਲੁੱਟ ਦੀ ਵੱਡੀ ਵਾਰਦਾਤ- ਤਿੰਨ ਲੁਟੇਰਿਆਂ ਨੇ ਗੈਸ ਕਟਰ ਨਾਲ ATM ਕੱਟ ਕੇ ਉਡਾਈ ਲੱਖਾਂ ਦੀ ਨਕਦੀ

Sanjhi Khabar

Leave a Comment