18.2 C
Los Angeles
May 21, 2024
Sanjhi Khabar
Chandigarh

ਲਖੀਮਪੁਰ ਖੀਰੀ ਵਿਖੇ ਵਾਪਰੇ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਦਿੱਤੀ ਗਈ ਪੰਜਾਬ ਵਿਧਾਨ ਸਭਾ ਵਿੱਚ ਸ਼ਰਧਾਂਜਲੀ

PS MITHA

ਚੰਡੀਗੜ੍ਹ,8 ਨਵੰਬਰ- ਪੰਜਾਬ ਵਿਧਾਨ ਸਭਾ ਦੇ 16ਵੇਂ ਸੈਸ਼ਨ ਦੇ ਪਹਿਲੇ ਦਿਨ ਸ਼ੋਕ ਮਤਿਆਂ ਦੌਰਾਨ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਲਖੀਮਪੁਰ ਖੀਰੀ (ਉਤਰ ਪ੍ਰਦੇਸ਼) ਵਿਖੇ ਵਾਪਰੇ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਨਾਮ ਵੀ  ਸ਼ੋਕ ਮਤਿਆਂ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਸਪੀਕਰ ਰਾਣਾ ਕੇ ਪੀ ਸਿੰਘ ਨੇ ਇਹ ਨਾਮ ਸ਼ੋਕ ਮਤਿਆਂ ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ।

ਇਸ ਤੋਂ ਇਲਾਵਾ ਅੱਜ ਹੋਰਨਾਂ ਵਿਛੜੀਆਂ ਰੂਹਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਵਿੱਚ ਉੱਘੀਆਂ ਸਖਸ਼ੀਅਤਾਂ, ਸੁਤੰਤਰਤਾ ਸੈਨਾਨੀ, ਕਿਸਾਨ ਤੇ ਸ਼ਹੀਦ ਫ਼ੌਜੀ ਜਵਾਨ ਸ਼ਾਮਲ ਸਨ। ਸਦਨ ਵੱਲੋਂ ਦੋ ਮਿੰਟ ਦਾ ਮੋਨ ਵੀ ਰੱਖਿਆ ਗਿਆ।

Related posts

ਕੇਂਦਰ ਸਰਕਾਰ ਈ.ਐਸ.ਆਈ.ਸੀ. ਨੂੰ 18-45 ਸਾਲ ਦੇ ਰਜਿਸਟਰਡ ਪੁਰਾਣੇ ਲਾਭਪਾਤਰੀਆਂ ਦੇ ਮੁਫ਼ਤ ਟੀਕਾਕਰਨ ਲਈ ਨਿਰਦੇਸ਼ ਦੇਵੇ-ਮੁੱਖ ਮੰਤਰੀ

Sanjhi Khabar

ਬੇਅਦਬੀ ਮਾਮਲਾ : ਸ੍ਰੀ ਅਕਾਲ ਤਖ਼ਤ ਜਥੇਦਾਰ ਨੇ SIT ‘ਤੇ ਚੁੱਕੇ ਸਵਾਲ- ‘ਨਵੇਂ ਚਲਾਨ ‘ਚੋਂ ਕਿਉਂ ਹਟਾਇਆ ਡੇਰਾ ਮੁਖੀ ਦਾ ਨਾਂ?’

Sanjhi Khabar

ਪ੍ਰਧਾਨ ਮੰਤਰੀ ਨੇ ਸੰਤ ਰਵਿਦਾਸ ਮੰਦਰ ਵਿੱਚ ਲੋਕਾਂ ਦੀ ਭਲਾਈ ਲਈ ਕੀਤੀ ਪ੍ਰਾਰਥਨਾ

Sanjhi Khabar

Leave a Comment