15.7 C
Los Angeles
May 17, 2024
Sanjhi Khabar
Chandigarh Crime News Dera Bassi

ਨਾਜਾਇਜ਼ ਮਾਈਨਿੰਗ ਕਰਨ ਕਾਰਨ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਨੁਕਸਾਨ, ਮਾਮਲਾ ਦਰਜ

ਡੇਰਾਬੱਸੀ 25 ਦਸੰਬਰ (ਮਨਦੀਪ ਵਰਮਾ/ਕੁਲਦੀਪ ਸਿੰਘ) ਜੰਗਲਾਤ ਵਿਭਾਗ ਦੀ ਸ਼ਿਕਾਇਤ ‘ਤੇ ਡੇਰਾਬੱਸੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਕਾਰਨ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਖਤਰਾ ਪਹੁੰਚਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੰਗਲਾਤ ਵਿਭਾਗ ਦੇ ਵਣ ਰੇਂਜ ਅਫ਼ਸਰ ਡੇਰਾਬੱਸੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਛੱਤਬੀੜ ਨੇੜੇ ਪਿੰਡ ਪਰਾਗਪੁਰ ਅਤੇ ਇਬਰਾਹੀਮਪੁਰ ਵਿਚੋਂ ਅਣਪਛਾਤੇ ਲੋਕ ਘੱਗਰ ਦਰਿਆ ਅਤੇ ਲੋਕਾਂ ਦੀਆਂ ਪ੍ਰਾਈਵੇਟ ਜ਼ਮੀਨਾਂ ਅਤੇ ਸ਼ਾਮਲਾਤ ਜ਼ਮੀਨ ਵਿੱਚ ਨਜਾਇਜ਼ ਤੌਰ ਤੇ ਰੇਤਾ ਚੁੱਕ ਕੇ ਛੱਤ ਬੀੜ ਨਾਲ ਲੱਗਦੇ ਜੰਗਲ ਵਿੱਚ ਵੇਲੇ ਕੁਵੇਲੇ ਰੇਤਾ ਚੁੱਕਿਆ ਜਾ ਰਿਹਾ ਹੈ ਜਿਸ ਨਾਲ ਸਰਕਾਰੀ ਜ਼ਮੀਨ ਬੀੜ ਛੱਤ ਦਾ ਰਕਬਾ ਰੁੜ੍ਹਨ ਦਾ ਖਤਰਾ ਬਣਿਆ ਹੋਇਆ ਹੈ। ਜਿਸ ਦੀ ਉਨ੍ਹਾਂ ਨੇ ਵਿਸਥਾਰ ਰਿਪੋਰਟ ਬਣਾ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਸੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਦੀ ਸ਼ਿਕਾਇਤ ‘ਤੇ ਡੇਰਾਬੱਸੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ, ਪੜਤਾਲੀਆ ਅਫ਼ਸਰ  ਐਸ.ਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਵਣ ਰੇਂਜ ਅਫ਼ਸਰ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਪਿੰਡ ਪਰਾਗਪੁਰ ਅਤੇ ਪਿੰਡ ਇਬ੍ਰਾਹਿਮਪੁਰ ਖੇਤਰ ਵਿੱਚ ਕੁੱਝ ਨਾ ਮਾਲੂਮ ਵਿਅਕਤੀਆਂ ਵੱਲੋਂ ਨਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ ਜਿਸ ਕਰਕੇ ਬੀੜ ਛੱਤ ਨੂੰ ਨੁਕਸਾਨ ਪਹੁੰਚਣ ਦਾ ਖਦਸਾ ਹੈ।

Related posts

ਕਿਸਾਨਾਂ ਨੂੰ 14 ਮਈ ਨੂੰ ਮਿਲੇਗੀ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਦੀ ਅੱਠਵੀਂ ਕਿਸ਼ਤ

Sanjhi Khabar

ਕੋਰੋਨਾ ਪਾਜ਼ੀਟਿਵ ਸੁਖਬੀਰ ਬਾਦਲ ਨੂੰ ਇਲਾਜ ਲਈ ਦਿੱਲੀ ਹਸਪਤਾਲ ਕੀਤਾ ਤਬਦੀਲ

Sanjhi Khabar

ਮੁੱਖ ਮੰਤਰੀ ਵੱਲੋਂ ਉੱਘੇ ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਦੇ ਫੌਤ ਹੋ ਜਾਣ ’ਤੇ ਦੁੱਖ ਦਾ ਪ੍ਰਗਟਾਵਾ

Sanjhi Khabar

Leave a Comment