17.3 C
Los Angeles
April 27, 2024
Sanjhi Khabar
Crime News Hoshiarpur

ਮਾਹਿਲਪੁਰ ‘ਚ ਦਰਦਨਾਕ ਹਾਦਸੇ ‘ਚ ਖਤਮ ਹੋਇਆ ਪਰਿਵਾਰ, ਪਤੀ-ਪਤਨੀ ਸਣੇ ਤਿੰਨ ਮਾਸੂਮਾਂ ਦੀ ਹੋਈ ਮੌਤ

ਮਾਹਿਲਪੁਰ : ਅੱਜ ਬਅਦ ਦੁਪਹਿਰ ਢਾਈ ਵਜੇ ਦੇ ਕਰੀਬ ਮਾਹਿਲਪੁਰ-ਹੁਸ਼ਿਆਰਪੁਰ ਰੋਡ ‘ਤੇ ਪਿੰਡ ਜੈਤਪੁਰ ਦੇ ਅੱਡੇ ਵਿਚ ਇੱਕ ਦਰਦਨਾਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ | ਮ੍ਰਿਤਕਾਂ ਵਿਚ ਪਤੀ, ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਜੋ ਸਾਰੇ ਹੀ ਪੰਜ ਸਾਲ ਤੋਂ ਛੋਟੇ ਸਨ ਦੀ ਮੌਤ ਹੋ ਗਈ | ਮ੍ਰਿਤਕ ਪਰਿਵਾਰ ਲਾਗਲੇ ਪਿੰਡ ਨੰਗਲ ਚੋਰਾਂ ਦਾ ਸੀ। ਮਾਹਿਲਪੁਰ ਅਤੇ ਚੱਬੇਵਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਅੱਡਾ ਜੈਤਪੁਰ ਇੱਕ ਮੋਟਰ ਸਾਈਕਲ ਅਤੇ ਕਾਰ ਦੀ ਟੱਕਰ ‘ਚ ਇੱਕੋ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ | ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਰਾਜੇਸ਼ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਰਾਜਸਥਾਨ ਹਾਲ ਵਾਸੀ ਨੰਗਲ ਚੋਰਾਂ ਆਪਣੇ ਮੋਟਰਸਾਈਕਲ ਨੰਬਰ ਪੀਬੀ 07 ਬੀਟੀ 8434 ‘ਤੇ ਸਵਾਰ ਹੋ ਕੇ ਸਵੇਰ ਤੋਂ ਹੀ ਪਿੰਡ ਬਾੜੀਆਂ ਕਲਾਂ ਗਿਆ ਹੋਇਆ ਸੀ ਅਤੇ ਵਾਪਿਸ ਆਪਣੇ ਪਿੰਡ ਨੂੰ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ਜੈਤਪੁਰ ਦੇ ਬੱਸ ਅੱਡੇ ਵਿਚ ਪਹੁੰਚਿਆਂ ਤਾਂ ਇੱਕ ਟਰੈਕਟਰ-ਟਰਾਲੀ ਨੂੰ ਕਰਾਸ ਕਰਦਾ ਹੋਇਆ ਅੱਡੇ ਵਿੱਚੋਂ ਹੀ ਜਾਂਦੀ ਲਿੰਕ ਰੋਡ ਤੋਂ ਮੁੜਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੰਬਰ ਪੀਬੀ 07 ਏ ਡਬਲਯੂ 1818 ਨਾਲ ਟਕਰਾ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰ ਸਾਈਕਲ ਉੱਪਰ ਬੈਠਾ ਸਾਰਾ ਪਰਿਵਾਰ 15 ਫ਼ੁੱਟ ਉੱਚਾ ਉੱਲਰ ਕੇ ਹੇਠਾਂ ਡਿੱਗ ਪਿਆ ਜਿਸ ਕਾਰਨ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਨ੍ਹਾਂ ਦੀਆਂ ਤਿੰਨ ਧੀਆਂ ਅਨਿੰਨਿਆ (4), ਇਸ਼ਕਾ (3) ਅਤੇ ਰਿਸ਼ੂ (1) ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ। ਟੱਕਰ ਹੋਣ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਇੱਕ ਦਰਖ਼ਤ ਵਿਚ ਜਾ ਵੱਜੀ ਜਿਸ ਕਾਰਨ ਕਾਰ ਸਵਾਰ ਦੋਨੋਂ ਵਿਅਕਤੀ ਵੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਹਾਲਤ ਨੂੰ ਦੇਖ਼ਦੇ ਹੋਏ ਉਨ੍ਹਾਂ ਨੂੰ ਤੁੰਰਤ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦੋਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਚੱਬੇਵਾਲ ਅਤੇ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਇੰਨਾ ਭਿਆਨਕ ਹੋਇਆ ਕਿ ਦੋਹਾਂ ਵਾਹਨਾਂ ਦੇ ਪਰਖੱਚੇ ਉੱਡ ਗਏ |

Related posts

ਔਰਤ ਪਾਸੋਂ ਪਿਸਤੌੌਲ ਦੀ ਨੋਕ ਤੇ ਕਾਰ ਖੋਹਣ ਵਾਲੇ 03 ਦੋਸ਼ੀਆਂ ਨੂੰ 24 ਘੰਟਿਆਂ ‘ਚ ਪੁਲਿਸ ਨੇ ਕੀਤਾ ਕਾਬੂ

Sanjhi Khabar

चिट फंड कंपनी एक्लट ने क्रिप्टो करेंसी Gorkhdhande से लोगों को लूटना शुरू किया

Sanjhi Khabar

ਪ੍ਰਧਾਨ ਮੰਤਰੀ ਨੇ ਕੁੱਲੂ ਸੜਕ ਹਾਦਸੇ ‘ਤੇ ਜਤਾਇਆ ਦੁੱਖ, ਮੁਆਵਜ਼ੇ ਦਾ ਐਲਾਨ

Sanjhi Khabar

Leave a Comment