21.3 C
Los Angeles
May 13, 2024
Sanjhi Khabar
Bathinda

ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਮੌਕੇ ਜਰੂਰਤਮੰਦ ਕਰੋਨਾ ਪੀੜਿਤਾਂ ਨੂੰ ਵੰਡੀਆਂ 228 ਕਰੋਨਾ ਪ੍ਰੀਵੈਂਸ਼ਨ ਕਿੱਟਾਂ

ਬਠਿੰਡਾ, 29 ਅਪ੍ਰੈਲ  ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਵਧਦੇ ਪ੍ਰਕੋਪ ਨੂੰ ਧਿਆਨ ’ਚ ਰੱਖਦਿਆਂ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਮੌਕੇ ਕਰੋਨਾ ਪੀੜਿਤਾਂ ਦੀ ਸਹਾਇਤਾ ਲਈ ਕਰੋਨਾ ਪ੍ਰੀਵੈਂਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਸੇਵਾਦਾਰਾਂ ਵੱਲੋਂ ਸੁਵਿਧਾ ਅਨੁਸਾਰ ਇਹ ਕਿੱਟਾਂ ਕਰੋਨਾ ਪੀੜਿਤਾਂ ਦੀ ਦਹਿਲੀਜ ਤੱਕ ਪਹੁੰਚਾਈਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਨੈਸ਼ਨਲ 45 ਮੈਂਬਰ ਭੈਣ ਊਸ਼ਾ ਇੰਸਾਂ ਨੇ ਦੱਸਿਆ ਕਿ ਬਲਾਕ ਬਠਿੰਡਾ ਵੱਲੋਂ 29 ਜਰੂਰਤਮੰਦ ਕਰੋਨਾ ਪੀੜਿਤਾਂ ਇਹ ਕਿੱਟਾਂ ਉਪਲੱਬਧ ਕਰਵਾਈਆਂ ਗਈਆਂ ਹਨ, ਜਿਸ ’ਚ ਆਕਸੀਮੀਟਰ, ਥਰਮਾ ਮੀਟਰ, ਸਟੀਮਰ, ਕਾੜਾ ਤੋਂ ਇਲਾਵਾ ਹੋਰ ਸਮਾਨ ਪਾਇਆ ਗਿਆ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਕਰੋਨਾ ਯੋਧਿਆਂ (ਡਾਕਟਰ, ਨਰਸਾਂ, ਪੁਲਿਸ ਅਤੇ ਐਂਬੂਲੈਸ ਦੇ ਡਰਾਈਵਰਾਂ) ਨੂੰ ਫਲਾਂ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਹਸਪਤਾਲ ਦੇ ਈ.ਐਮ.ਓ. ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦਿਨ-ਬ-ਦਿਨ ਖਤਰਨਾਕ ਰੂਪ ਧਾਰ ਰਹੀ ਹੈ ਜੋ ਸਾਧ ਸੰਗਤ ਵੱਲੋਂ ਕਰੋਨਾ ਯੋਧਿਆਂ ਦੀ ਇਹ ਹੌਂਸਲਾ ਅਫਜਾਈ ਕੀਤੀ ਗਈ ਹੈ ਨਿਸ਼ਚੇ ਹੀ ਉਨਾਂ ਦਾ ਮਨੋਬਲ ਵਧਾਏਗੀ। ਏ ਐਸ ਆਈ ਰਜਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਆਈ ਕਰੋਨਾ ਦੀ ਲਹਿਰ ਨਾਲੋਂ ਇਹ ਲਹਿਰ ਜਿਆਦਾ ਭਿਆਨਕ ਹੈ, ਸੋ ਲੋਕਾਂ ਨੂੰ ਸਰਕਾਰ ਅਤੇ ਪ੍ਰਸਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ । ਇਸ ਮੌਕੇ ਐਂਬੂਲੈਂਸ ਡਰਾਈਵਰਾਂ ਨੇ ਕਿਹਾ ਕਿ ਸਾਧ ਸੰਗਤ ਨੇ ਜੋ ਇਹ ਮਾਣ ਬਖ਼ਸ਼ਿਆ ਹੈ ਕਾਬਿਲ-ਏ-ਤਾਰੀਫ ਹੈ ਅਤੇ ਇਸ ਨਾਲ ਸਾਡਾ ਮਨੋਬਲ ਵਧਿਆ ਹੈ। ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਵਿਚ ਕੁੱਲ 228 ਕਿੱਟਾਂ ਵੰਡੀਆਂ ਗਈਆਂ ਹਨ। ਉਨਾਂ ਕਿਹਾ ਕਿ ਅਸੀਂ ਕਰੋਨਾ ਯੋਧਿਆਂ ਨੂੰ ਵੀ ਸਲਾਮ ਕਰਦੇ ਹਾਂ ਜੋ ਦਿਨ ਰਾਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅਨਮੋਲ ਜਿੰਦਗੀਆਂ ਨੂੰ ਬਚਾਅ ਰਹੇ ਹਨ। ਇਸ ਮੌਕੇ 45 ਮੈਂਬਰ ਭੈਣ ਮਾਧਵੀ ਇੰਸਾਂ, ਮੀਨੂੰ ਕਸ਼ਿਅਪ ਇੰਸਾਂ, 15 ਮੈਂਬਰ ਮਨੋਜ ਇੰਸਾਂ, ਗਗਨ ਇੰਸਾਂ, ਸੁਜਾਨ ਭੈਣ ਰੇਖਾ ਇੰਸਾਂ, ਨੀਸ਼ਾ ਇੰਸਾਂ, ਭੰਗੀਦਾਸ ਮੇਘ ਰਾਜ ਇੰਸਾਂ, ਵਿੱਕੀ ਇੰਸਾਂ, ਗੁਰਦੀਪ ਇੰਸਾਂ ਆਦਿ ਮੌਜ਼ੂਦ ਸਨ।

 

Related posts

ਕੇਜਰੀਵਾਲ ਨੇ ਦਿੱਤੇ ਸੰਕੇਤ- ਇਕੱਲੇ ਹੀ ਲੜਾਂਗੇ ਪੰਜਾਬ ਦੀਆਂ 13 ਸੀਟਾਂ ‘ਤੇ ਲੋਕ ਸਭਾ ਚੋਣਾਂ ?

Sanjhi Khabar

ਪਿਓ ਨੇ ਗੋਲੀ ਮਾਰ ਕੇ ਕਰ ‘ਤਾ ਪੁੱਤ ਦਾ ਕਤਲ, ਪੁੱਤ ਨੇ 10 ਦਸੰਬਰ ਨੂੰ ਜਾਣਾ ਸੀ ਕੈਨੇਡਾ

Sanjhi Khabar

ਮੈਂ ਭਗਤ ਸਿੰਘ ਦਾ ਚੇਲਾ ਹਾਂ – ਅਰਵਿੰਦ ਕੇਜਰੀਵਾਲ

Sanjhi Khabar

Leave a Comment