18.6 C
Los Angeles
May 19, 2024
Sanjhi Khabar
Chandigarh Crime News Mohali

ਕਰੋਨਾ ਦੀਆਂ ਨਕਲੀ ਦਵਾਈਆਂ ਅਤੇ ਟੀਕੇ ਵੇਚਣ ਵਾਲਾ ਗਿਰੋਹ ਕਾਬੂ

Gurwinder Singh Mohali

ਮੋਹਾਲੀ: ਮੋਹਾਲੀ ਪੁਲਿਸ ਟਰੈਫਿਕ ਤੇ ਸਾਈਬਰ ਕਰਾਇਮ ਕਰੋਨਾ ਮਹਾਮਾਰੀ ਦੇ ਚਲਦਿਆ ਕਰੋਨਾ ਅਤੇ ਬਲੈਕ ਫੰਗਸ ਦੇ ਇਲਾਜ ਲਈ ਇਸਤੇਮਾਲ ਕੀਤੇ ਜਾਂਦੇ ਇੰਜੇਕਸ਼ਨ Remadesivir ਅਤੇ Amphonex ਦੀ ਸਪਲਾਈ ਮੁਹਇਆ ਕਰਵਾਉਣ ਦੇ ਨਾਮ ਤੇ ਲੋੜਵੰਦ ਮਰੀਜਾਂ ਨਾਲ ਲੱਖਾਂ ਰੁਪਏ ਦੀ ਧੋਖਾ ਧੜੀ ਕਰਨ ਵਾਲੇ ਗਿਰੋਹ ਸਬੰਧੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਦ ਟੀਮ ਵਲੋਂ ਰੇਡ ਕਰਕੇ ਮੁੱਕਦਮਾ ਦੇ ਦੋਸ਼ੀ ਅਮੀਤ ਕੁਮਾਰ ਵਾਸੀ ਸ਼ਿਵਾਲਿਕ ਵਿਹਾਰ , ਜੀਰਕਪੁਰ , ਐਸ.ਏ.ਐਸ ਨਗਰ , ਮਨਦੀਪ ਸਿੰਘ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਇਸ਼ਾਕ ਥਾਣਾ ਭੈਵਾ ਸਦਰ , ਕੁਰੂਕਸ਼ੇਤਰਾ ਹਰਿਆਣਾ ਅਤੇ ਕੁਲਵਿੰਦਰ ਕੁਮਾਰ ਪੁੱਤਰ ਪ੍ਰਮਜੀਤ ਕੁਮਾਰ ਵਾਸੀ ਟੀਕਰੀ ਕਰੂਕਸ਼ੇਤਰਾ , ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ।ਦੋਸ਼ੀ , ਲੋੜਵੰਦ ਪੀੜਤ ਲੋਕਾਂ ਨਾਲ ਕਰੋ ਮਹਾਮਾਰੀ ਅਤੇ ਬਲੈਕ ਫੰਗਸ ਦੇ ਇਲਾਜ ਲਈ ਵਰਤੇ ਜਾਂਦੇ ਇੰਜੇਕਸ਼ਨ Remdesivir ਅਤੇ Amphonex ਦੀ ਸਪਲਾਈ ਕਰਨ ਦੇ ਬਹਾਨੇ ਉਨ੍ਹਾਂ ਪਾਸੇ ਮੋਟੀ ਰਕਮ ਆਪਣੇ ਬੈਂਕ ਖਾਤਿਆਂ ਵਿੱਚ ਪਵਾ ਲੈਂਦੇ ਸਨ ਅਤੇ ਬਾਦ ਵਿੱਚ ਉਨ੍ਹਾਂ ਨੂੰ ਇੰਜੇਕਸ਼ਨ ਵੀ ਸਪਲਾਈ ਨਹੀਂ ਕਰਦੇ ਸੀ । ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋ Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਦੇ ਬਹਾਨੇ ਪੀੜਤਾ ਪਾਸੇ ਠੱਗੀ ਮਾਰੇ 14 ਲੱਖ ਰੁਪਏ ਦੀ farud ਕੀਤੀ ਗਈ ਹੈ|

ਵਾਰਦਾਤ ਦਾ ਤਰੀਕਾ : ਦੋਸ਼ੀ ਕੁਲਵਿੰਦਰ ਕੁਮਾਰ ਵਲੋਂ ਆਪਣਾ ਮੋਬਾਇਲ ਨੰਬਰ ਵੱਖ ਵੱਖ ਵੱਟਸਐਪ ਗਰੁਪ ਵਿੱਚ ਪਾ ਕੇ Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਕਰਨ ਸਬੰਧੀ ਐਡ ਪਾਈ ਜਾਂਦੀ ਸੀ , ਜਿਸਤੇ ਲੋੜਵੰਦ ਲੋਕੀ ਕੁਲਵਿੰਦਰ ਕੁਮਾਰ ਨੂੰ ਵੱਟਸਐਪ ਪਰ ਸੰਪਰਕ ਕਰਦੇ ਸਨ ਅਤੇ ਦੋਸ਼ੀ ਕੁਲਵਿੰਦਰ ਸਿੰਘ ਉਨ੍ਹਾਂ ਪਾਸੋ ਇੰਜੇਕਸ਼ਨ ਸਬੰਧੀ ਅਦਾਇਗੀ ਦੋਸ਼ੀ ਅਮੀਤ ਕੁਮਾਰ ਦੇ ਬੈਂਕ ਖਾਤਿਆਂ ਵਿੱਚ ਕਰਵਾ ਲੈਂਦਾ ਸੀ ਜੋ ਬਾਦ ਵਿੱਚ ਦੋਸ਼ੀ ਮਨਦੀਪ ਸਿੰਘ , ਅਮਿਤ ਕੁਮਾਰ ਦੇ ਬੈਂਕ ਖਾਤਿਆਂ ਵਿੱਚ ਆਏ ਪੈਸਿਆ ਨੂੰ ਵੱਖ ਵੱਖ ਜਗ੍ਹਾ ਤੋਂ ਨਿਕਲਵਾਉਣ ਦਾ ਕੰਮ ਕਰਦਾ ਸੀ ।

Related posts

ਯੋਗੀ ਆਦਿਤਿਆਨਾਥ ਦੇ ਮਾਲੇਰਕੋਟਲਾ ਵਾਲੇ ਟਵੀਟ ‘ਤੇ ਭੜਕੇ ਕੈਪਟਨ, ਪੰਜਾਬ ਨੂੰ ਛੱਡ ਆਪਣੇ ਸੂਬੇ ਵੱਲ ਧਿਆਨ ਦੇਣ ਦੀ ਦਿੱਤੀ ਸਲਾਹ

Sanjhi Khabar

ਮੋਹਾਲੀ ‘ਚ ਦਿਨ-ਦਿਹਾੜੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ

Sanjhi Khabar

ਥਾਣਾ ਦਿੜ੍ਹਬਾ, ਸੁਨਾਮ ਤੇ ਚੀਮਾ ਖੇਤਰ ‘ਚ ਨਕਲੀ ਸ਼ਰਾਬ ਵੇਚਣ ਵਾਲੇ ਗਿਰੋਹ ਦੇ ਹੁਣ ਤੱਕ 10 ਦੋਸ਼ੀ ਗ੍ਰਿਫਤਾਰ

Sanjhi Khabar

Leave a Comment