21.3 C
Los Angeles
May 13, 2024
Sanjhi Khabar
Chandigarh

ਮਜੀਠੀਆ ਦੀ ਜਮਾਨਤ ਮਗਰੋਂ ਭਗਵੰਤ ਮਾਨ ਦਾ ਵੱਡਾ ਦਾਅਵਾ, ਮੁੱਖ ਮੰਤਰੀ ਚੰਨੀ ਨੇ ਖੁਦ ਬਚਾਇਆ

ਚੰਡੀਗੜ, 11 ਜਨਵਰੀ (ਸੰਦੀਪ ਸਿੰਘ) :

ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਹਾਈਕੋਰਟ ਨੇ ਸ਼ਰਤਾਂ ਤਹਿਤ ਜਮਾਨਤ ਦੇ ਦਿੱਤੀ ਹੈ। ਮਜੀਠੀਆ ਦੀ ਜਮਾਨਤ ਮਗਰੋਂ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਇੱਕ ਦੂਜੇ ‘ਤੇ ਬਿਆਨਬਾਜੀ ਤੇ ਇਲਜਾਮਾਂ ਦਾ ਦੌਰ ਜਾਰੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕੋਰਟ ਦੇ ਫੈਸਲੇ ਮਗਰੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਘੇਰਿਆ ਹੈ। ਭਗਵੰਤ ਮਾਨ ਮਜੀਠੀਆ ਦੀ ਗਿ੍ਰਫਤਾਰੀ ਨਾ ਹੋਣ ਪਿੱਛੇ ਚੰਨੀ ਨੂੰ ਜਿੰਮੇਵਾਰ ਦੱਸਿਆ ਹੈ। ਚਰਨਜੀਤ ਚੰਨੀ ‘ਤੇ ਇਲਜਾਮ ਲਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ, “ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੀ ਜਮਾਨਤ ਰੱਦ ਹੋ ਗਈ ਹੋਵੇ ਤੇ ਪੁਲਿਸ ਉਸ ਨੂੰ ਲੱਭ ਨਾ ਸਕੀ ਹੋਵੇ। ਦਰਅਸਲ, ਲੁਧਿਆਣਾ ਕੇਸ ‘ਚ ਮਜੀਠੀਆ ਨੇ ਚੰਨੀ ਦੇ ਭਰਾ ਨੂੰ ਬਚਾਇਆ ਸੀ। ਉਦੋਂ ਜੋ ਕੰਮ ਮਜੀਠੀਆ ਨੇ ਚੰਨੀ ਲਈ ਕੀਤਾ, ਹੁਣ ਅੱਜ ਮਜੀਠੀਆ ਲਈ ਉਹੀ ਕੰਮ ਚੰਨੀ ਨੇ ਕੀਤਾ ਹੈ।“ਇਸ ਦੇ ਨਾਲ ਹੀ ਰਾਜਾ ਵੜਿੰਗ ਨੂੰ ਆੜੇ ਹੱਥੀਂ ਲੈਂਦੇ ਹੋਏ ਭਗਵੰਤ ਮਾਨ ਨੇ ਕਿਹਾ ,“ਅਜਿਹਾ ਹੀ ਵੜਿੰਗ ਨੇ ਕੀਤਾ, ਕਿਸੇ ਉਪਰ ਵੀ ਪੱਕੇ ਸਬੂਤਾਂ ਨਾਲ ਕਾਰਵਾਈ ਨਹੀਂ ਕੀਤੀ। ਇਸ ਲਈ ਹੀ ਅੱਜ ਕੋਈ ਵੀ ਬੱਸ ਅੰਦਰ ਨਹੀਂ। ਪੰਜਾਬ ਪੁਲਿਸ ਦੇ ਬਦਲ ਦਿੱਤੇ, ਬਦਲ ਗਏ ਪਰ ਕੰਮ ਕੁਝ ਨਹੀਂ ਹੋਇਆ।“ ਕਾਂਗਰਸ ‘ਤੇ ਤਨਜ ਕੱਸਦੇ ਹੋਏ ਮਾਨ ਨੇ ਕਿਹਾ ਕਿ, “ਚੰਨੀ ਸਰਕਾਰ ਮੁਹੱਲੇ ਦੀ ਕਿ੍ਰਕਟ ਟੀਮ ਵਰਗੀ ਹੈ, ਜਿਸ ਨੂੰ ਕੋਈ ਅਨੁਸ਼ਾਸਨ ਨਹੀਂ ਹੈ। ਰਾਹੁਲ ਗਾਂਧੀ ਤੇ ਸੁਨੀਲ ਜਾਖੜ ਦੋਨੋਂ ਹੀ ਵਿਦੇਸ਼ ਦੌਰੇ ‘ਤੇ ਹਨ। ਕਾਂਗਰਸ ਜਾਣਦੀ ਹੈ ਕਿ ਉਨਾਂ ਦੇ ਪੱਲੇ ਕੁਝ ਨਹੀਂ ਹੈ। ਜਿੱਥੇ ਕਿਸੇ ਕੋਲੋਂ 5 ਗ੍ਰਾਮ ਵੀ ਨਸ਼ਾ ਫੜਿਆ ਜਾਵੇ ਤਾਂ ਉਸ ਨੂੰ 5-10 ਸਾਲ ਦੀ ਸਜਾ ਹੋ ਜਾਂਦੀ ਹੈ ਤੇ ਮਜੀਠੀਆ ਨੂੰ ਵੱਡੇ ਕੇਸ ‘ਚ ਜਮਾਨਤ ਮਿਲ ਗਈ। ਇਸ ਤੋਂ ਸਾਫ ਹੈ ਕਿ ਕਾਂਗਰਸ ‘ਤੇ ਅਕਾਲੀ ਮਿਲੇ ਹੋਏ ਹਨ।“

Related posts

ਵਿਸਾਖੀ ਦੇ ਦਿਹਾੜੇ ਤੇ ਸੰਗਤਾਂ ਹੋਈਆ  ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਚ’ ਨਤਮਸਤਕ, ਪਵਿੱਤਰ ਸਰੋਵਰ ਚ ਕੀਤਾ ਇਸ਼ਨਾਨ   

Sanjhi Khabar

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਖਿਲਾਫ FIR ਦਰਜ

Sanjhi Khabar

ਭ੍ਰਿਸ਼ਟ ਮੰਤਰੀਆਂ ਨੂੰ ਬਰਖ਼ਾਸਤ ਕਰਨ ਲਈ ‘ਆਪ’ ਵੱਲੋਂ ਰਾਜਪਾਲ ਨੂੰ ਮੰਗ ਪੱਤਰ

Sanjhi Khabar

Leave a Comment