14.8 C
Los Angeles
May 21, 2024
Sanjhi Khabar
Amritsar Chandigarh Religious

ਵਿਸਾਖੀ ਦੇ ਦਿਹਾੜੇ ਤੇ ਸੰਗਤਾਂ ਹੋਈਆ  ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਚ’ ਨਤਮਸਤਕ, ਪਵਿੱਤਰ ਸਰੋਵਰ ਚ ਕੀਤਾ ਇਸ਼ਨਾਨ   

ਅੰਮ੍ਰਿਤਸਰ ( ਸਵਿੰਦਰ ਸਿੰਘ ) ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਸੰਗਤਾਂ ਸਾਰੇ ਸੰਸਾਰ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਵੀ ਸੰਗਤਾਂ ਸਵੇਰ ਤੜਕਸਾਰ ਹੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਤੇ ਪਹੁੰਚ ਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਨੂੰ ਸਰਵਣ ਕੀਤਾ ਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਵੱਡਭਾਗਾ ਮੰਨਦੇ ਹੋਏ ਆਪਣਾ ਸੀਸ਼ ਨਿਵਾ ਕੇ ਸਰਬਤ ਦੇ ਭਲੇ ਦੇ ਲਈ ਅਰਦਾਸ ਕੀਤੀ ! 
 
 ਸ਼੍ਰੀ ਹਰਿਮੰਦਿਰ ਸਾਹਿਬ ਆਇਆ ਸੰਗਤਾਂ ਨੇ ਦੱਸਿਆ ਕੇ ਅੱਜ ਅਸੀਂ ਵਿਸ਼ਾਖੀ ਦਾ ਪਵਿੱਤਰ ਦਿਹਾੜਾ ਉਸ ਗੁਰੂ ਜੇ ਦੇ ਅਸ਼ੀਰਵਾਦ ਨਾਲ ਮਨਾਂ ਰਹੇ ਹਾਂ ਭਾਵੇ ਕੋਵਿਡ19 ਦਾ ਕਹਿਰ ਦੁਨੀਆਂ ਦੇ ਵਿਚ ਚੱਲ ਰਿਹਾ ਹੈ ਪਰ ਅਸੀਂ ਆਪਣੇ ਘਰਾਂ ਤੋਂ ਚੱਲ ਕੇ ਇਥੋਂ ਤੱਕ ਪੂਰਾ ਪ੍ਰਕਾਸ਼ਨ ਲਿਆ ਹੈ ਤੇ ਇਸ ਤੋਂ ਬਾਅਦ ਅਸੀਂ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੀਆ ਪਰਿਕਰਮਾ ਚ ਆਏ ਤਾ ਕੁਝ ਸਮਾਂ ਅਸੀਂ ਉਸ ਸਤਿਗੁਰੂ ਜੀ ਦੇ ਲੇਖੇ ਲਾ ਦਿੱਤਾ ਹੈ ਕੇ ਇਸ ਭਿਆਨਿਕ ਬਿਮਾਰੀ ਨੂੰ ਸ਼੍ਰੀ ਗੁਰੂ ਰਾਮ ਦਾਸ ਜੀ ਆਪੇ ਹੀ ਖਤਮ ਕਰਨਗੇ ! ਇਸ ਸਾਲ ਲੋਕ  ਵਿਸਾਖੀ ਅਤੇ  ਅਤੇ ਖ਼ਾਲਸੇ ਦੇ ਸਥਾਪਨਾ  ਦਿਵਸ ਮੌਕੇ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਹਨ ਉਥੇ ਹੀ ਸਿੱਖ ਸੰਗਤ ਦਾ ਕਹਿਣਾ ਸੀ ਕਿ   ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਮਨੁੱਖਤਾ ਨੂੰ ਗ਼ੁਲਾਮੀ ਤੋਂ ਮੁਕਤ ਕਰਾ ਕੇ ਸਵੈ-ਮਾਣ ਨਾਲ ਜਿਊਣ ਦਾ ਮਾਰਗ ਦਰਸਾਇਆ। ਗੁਰੂ ਸਾਹਿਬ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਚ ਖ਼ਾਲਸਾ ਪੰਥ ਦੀ ਸਾਜਣਾ ਨਾਲ ਦੁਨੀਆ ਦੇ ਇਤਿਹਾਸ ਵਿਚ ਨਿਵੇਕਲਾ ਅਧਿਆਏ ਜੋੜਿਆ ਸੀ । ਖ਼ਾਲਸਾ ਪੰਥ ਦੀ ਸਾਜਣਾ ਨਾਲ ਮਨੁੱਖੀ ਅਜ਼ਾਦੀ, ਸਮਾਜਿਕ ਨੂੰ ਬਰਾਬਰੀ ਅਤੇ ਜਬਰ-ਜ਼ੁਲਮ ਦੇ ਖ਼ਿਲਾਫ਼ ਲਾ-ਸਾਨੀ ਇਨਕਲਾਬ ਸਿਰਜਿਆ । ਦੇਸ਼ਾਂ ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ ਨੇ ਕਿਹਾ ਕੇ ਪੰਜਾਬ ਦੀ ਵਿਸ਼ਾਖੀ ਜਿੱਥੇ ਸੰਸਾਰ ਭਰ ਦੇ ਵਿੱਚ ਮਸ਼ਹੂਰ ਹੈ ਇਸ ਹੀ ਦਿਨ ਕਿਸਾਨ ਅਰਦਾਸ ਕਰਕੇ ਆਪਣੀ ਕਣਕ ਦੀ ਫਸਲ ਦੀ ਕਟਾਈ ਦੀ ਸ਼ਰੂਵਾਤ ਕਰਦੇ ਹਨ ਅੱਜ ਸ਼੍ਰੀ ਹਰਿਮੰਦਿਰ ਸਾਹਿਬ ਚ ਪੁੱਜ ਕੇ ਅਸੀਂ ਸਾਰਿਆਂ ਨੇ ਸਰਬਤ ਦੇ ਭਲੇ ਦੇ ਲਈ ਅਰਦਾਸ ਕੀਤੀ ਹੈ ਕੇ ਦੁਨੀਆਂ  ਤੋਂ ਇਹ ਕਰੋਨਾ ਵਰਗੀ ਬਿਮਾਰੀ ਦਾ ਜਲਦ ਖ਼ਾਤਮਾ ਹੋਵੇ ਤੇ ਲੋਕ ਆਪਣੀ ਜਿੰਦਗੀ ਹੱਸਦੇ ਹੱਸਦੇ ਬਸਰ ਕਰਨ ! ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ ਵੱਲੋਂ ਸੰਗਤਾਂ ਦੇ ਆਗਮਨ ਲਈ ਹਰ ਤਰਾਂ ਦੇ ਪ੍ਰਬੰਧ ਕੀਤੇ ਗਏ ! ਅੰਮ੍ਰਿਤਸਰ ਦੇ ਕਿ ਹਿੱਸਿਆਂ ਵਿੱਚ ਗੁਰੂ ਘਰ ਦੇ ਅਤੁੱਟ ਲੰਗਰ ਵੀ ਵਰਤਾਏ ਗਏ !

Related posts

ਹਿਰਾਸਤ ‘ਚ ਲਏ ਗਏ ਸੀਐਮ ਕੈਪਟਨ ਦੇ ਫਾਰਮਹਾਊਸ ਦਾ ਘਿਰਾਓ ਕਰਨ ਪਹੁੰਚੇ ਅਕਾਲੀ ਆਗੂ

Sanjhi Khabar

ਬੋਟ ਫੋਲੀਓ ਕੰਪਨੀ ਭੱਜਣ ਦੀ ਤਿਆਰੀ ‘ਚ, ਬਠਿੰਡਾ ‘ਚ ਦਫਤਰ ਦੇ ਬਦਲੇ ਬੋਰਡ

Sanjhi Khabar

ਕੈਪਟਨ ਦੇ ਸ਼ਹਿਰ ਪਟਿਆਲਾ ‘ਚ ਬੇਰੋਜ਼ਗਾਰ ਅਧਿਆਪਕਾਂ ‘ਤੇ ਪੁਲਿਸ ਦਾ ਲਾਠੀਚਾਰਜ

Sanjhi Khabar

Leave a Comment