12.9 C
Los Angeles
May 5, 2024
Sanjhi Khabar
Chandigarh Crime News Politics

ਹਿਰਾਸਤ ‘ਚ ਲਏ ਗਏ ਸੀਐਮ ਕੈਪਟਨ ਦੇ ਫਾਰਮਹਾਊਸ ਦਾ ਘਿਰਾਓ ਕਰਨ ਪਹੁੰਚੇ ਅਕਾਲੀ ਆਗੂ

Parmeet Mitha

ਚੰਡੀਗੜ੍ਹ, 15 ਜੂਨ । ਪੰਜਾਬ ਦੇ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਸਥਿਤ ਫ਼ਾਰਮਹਾਊਸ ਦਾ ਘਿਰਾਓ ਕਰਨ ਪੁੱਜੇ ਅਕਾਲੀ ਅਤੇ ਬਸਪਾ ਆਗੂਆਂ ਅਤੇ ਵਰਕਰਾਂ ਵਿਚਾਲੇ ਅੱਜ ਧੱਕਾਮੁੱਕੀ ਅਤੇ ਕਸ਼ਮਕਸ਼ ਅਤੇ ‘ਵਾਟਰ ਕੈਨਨਜ਼’ ਦੀ ਵਰਤੋਂ ਤੋਂ ਬਾਅਦ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ, ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਸ: ਜਸਵੀਰ ਸਿੰਘ ਗੜ੍ਹੀ ਸਣੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।

ਬਸਪਾ ਨਾਲ ਸਮਝੌਤੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਲੀਕਿਆ ਗਿਆ ਇਹ ਪਹਿਲਾ ਵੱਡਾ ਪ੍ਰੋਗਰਾਮ ਸੀ ਜੋ ਲਗਪਗ ਇਕ ਰੈਲੀ ਦਾ ਰੂਪ ਧਾਰ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਕਾਇਦਾ ਇਕ ਸਟੇਜ ਲਗਾ ਕੇ ਭਾਸ਼ਣ ਕੀਤੇ ਗਏ ਜਿਸ ਮਗਰੋਂ ਦੋਹਾਂ ਪਾਰਟੀਆਂ ਦੇ ਆਗੂ ਅਤੇ ਵਰਕਰ ਫ਼ਾਰਮ ਹਾਊਸ ਵੱਲ ਵਧੇ ਤਾਂ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਕਰਮੀਆਂ ਨੇ ਉਨ੍ਹਾਂ ਨੂੰ ਲਗਾਏ ਗਏ ਬੈਰੀਕੇਡਾਂ ਤਕ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਪੁਲਿਸ ਅਤੇ ਅਕਾਲੀ-ਬਸਪਾ ਆਗੂਆਂ ਅਤੇ ਵਰਕਰਾਂ ਵਿਚਾਲੇ ਜ਼ਬਰਦਸਤ ਧੱਕਾਮੁੱਕੀ ਹੋਈ।

ਇਸ ਤੋਂ ਇਲਾਵਾ ਪੁਲਿਸ ਵੱਲੋਂ ਅਕਾਲੀ-ਬਸਪਾ ਆਗੂਆਂ ਅਤੇ ਵਰਕਰਾਂ ’ਤੇ ‘ਵਾਟਰ ਕੈਨਨਜ਼’ ਦਾ ਇਸਤੇਮਾਲ ਕੀਤਾ।

ਅੱਜ ਦੇ ਘਿਰਾਓ ਮੌਕੇ ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਪਾਰਟੀ ਦੇ ਐਮ.ਪੀ. ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੀ ਐਨ.ਕੇ.ਸ਼ਰਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਪਰਮਬੰਸ ਸਿੰਘ ਰੋਮਾਣਾ ਤੋਂ ਇਲਾਵਾ ਕਈ ਆਗੂ ਹਾਜ਼ਰ ਸਨ।

ਅੱਜ ਦੇ ਘਿਰਾਓ ਦੇ ਪ੍ਰੋਗਰਾਮ ਲਈ ਅਕਾਲੀ ਦਲ, ਬਸਪਾ, ਯੂਥ ਅਕਾਲੀ ਦਲ ਅਤੇ ਐਸ.ਓ.ਆਈ.ਦੇ ਆਗੂ ਅਤੇ ਵਰਕਰ ਪੁੱਜੇ ਹੋਏ ਸਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਉਪਰੰਤ ਕਿੱਥੇ ਲਿਜਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਨਹੀਂ ਪਤਾ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਸਾਰੇ ਕੋਵਿਡ ਪ੍ਰੋਟੋਕੌਲ ਤੋੜ ਦਿੱਤੇ ਹਨ।

ਸ: ਸੁਖ਼ਬੀਰ ਸਿੰਘ ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਸ: ਬਲਬੀਰ ਸਿੰਘ ਸਿੱਧੂ ਦਾ ਅਸਤੀਫ਼ਾ ਹੀ ਨਹੀਂ ਹੋਵੇਗਾ, ਸਗੋਂ ਉਨ੍ਹਾਂ ਨੂੰ ਜੇਲ੍ਹ ਜਾਣਾ ਹੋਵੇਗਾ।

ਪ੍ਰਮੁੱਖ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਵੀ ਅਕਾਲੀ ਅਤੇ ਬਸਪਾ ਵਰਕਰ ਅਜੇ ਬੈਰੀਕੇਡਾਂ ’ਤੇ ਡਟੇ ਹੋਏ ਸਨ।

Related posts

ਸਰਕਾਰ ਗੱਲਬਾਤ ਕਰਨ ਨੂੰ ਤਿਆਰ, ਅੰਦੋਲਨ ਖਤਮ ਕਰਕੇ ਆਪਣੇ ਘਰ ਜਾਣ ਕਿਸਾਨ: ਖੇਤੀਬਾੜੀ ਮੰਤਰੀ ਨਰਿੰਦਰ ਤੋਮਰ

Sanjhi Khabar

ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਤਾਂ ਨਹੀਂ ਮਰਨੇ ਸਨ ਤਿੰਨ ਸੌ ਕਿਸਾਨ, ਨਾ ਲੱਗਦਾ ਮੋਰਚਾ: ਹਰਸਿਮਰਤ ਬਾਦਲ

Sanjhi Khabar

ਨਵੀਂ ਪੀੜ੍ਹੀ ਨੂੰ ਮੌਕਾ ਦੇਣ ਦੀ ਥਾਂ ਸੱਤਾ ਦੇ ਲਾਲਚ ਵਿੱਚ ਪਏ ਵੱਡੇ ਬਾਦਲ: ਭਗਵੰਤ ਮਾਨ

Sanjhi Khabar

Leave a Comment