14.8 C
Los Angeles
May 18, 2024
Sanjhi Khabar
Chandigarh

ਜਮਾਨਤ ਮਿਲਣ ਮਗਰੋਂ ਮੀਡੀਆ ਸਾਹਮਣੇ ਆਏ ਮਜੀਠੀਆ, ਕਾਂਗਰਸ ‘ਤੇ ਤਿੱਖੇ ਵਾਰ

ਚੰਡੀਗੜ, 11 ਜਨਵਰੀ (ਪਰਮੀਤ) :

ਨਸ਼ਾ ਤਸਕਰੀ ਕੇਸ ਵਿੱਚ ਹਾਈਕੋਰਟ ਤੋਂ ਜਮਾਨਤ ਮਿਲਣ ਮਗਰੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਅੱਜ ਮੀਡੀਆ ਸਾਹਮਣੇ ਆਏ। ਉਨਾਂ ਕਾਂਗਰਸ ਉੱਪਰ ਇਲਜਾਮਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਉਨਾਂ ਨੂੰ ਫਸਾਉਣ ਲਈ ਮੁੱਖ ਮੰਤਰੀ ਚਰਨਜੀਤ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਵਿਧਾਇਕ ਜਾਰਾ ਨੇ ਪੂਰਾ ਜੋਰ ਲਾਇਆ ਹੋਇਆ ਸੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਉਨਾਂ ਕਿਹਾ ਕਿ ਮੈਂ ਹਮੇਸਾ ਕਾਨੂੰਨ ਦਾ ਸਤਿਕਾਰ ਕੀਤਾ ਹੈ। ਮੇਰਾ 9 ਸਾਲ ਪਹਿਲਾਂ ਜੋ ਸਟੈਂਡ ਸੀ, ਅੱਜ ਵੀ ਉਹੀ ਹੈ। ਸਰਕਾਰ ਨਾਲ ਲੜਨਾ ਬਹੁਤ ਔਖਾ ਹੈ। ਉਨਾਂ ਕਿਹਾ ਕਿ ਸਭ ਤੋਂ ਪਹਿਲਾਂ ਪਰਮਾਤਮਾ ਦਾ ਸੁਕਰਾਨਾ ਕਰਦਾ ਹਾਂ ਜਿਨਾਂ ਕਿਰਪਾ ਕੀਤੀ ਹੈ। ਲੱਖਾਂ ਲੋਕਾਂ ਨੇ ਮੇਰੇ ਲਈ ਅਰਦਾਸ ਕੀਤੀ ਹੈ। ਉਨਾਂ ਅਫਸਰਾਂ ਦਾ ਵੀ ਧੰਨਵਾਦ ਜਿਨਾਂ ਨੇ ਸੱਚ ਦਾ ਸਾਥ ਦਿੰਦੇ ਹੋਏ ਮੇਰੇ ਖਿਲਾਫ ਜਾਣ ਤੋਂ ਇਨਕਾਰ ਕਰ ਦਿੱਤਾ। ਮਜੀਠੀਆ ਨੇ ਦਾਅਵਾ ਕੀਤਾ ਕਿ ਉਹ ਕਿਤੇ ਵੀ ਨਹੀਂ ਗਏ ਸੀ। ਉਹ ਇੱਥੇ ਹੀ ਸੀ ਤੇ ਉਨਾਂ ਨੂੰ ਵੀ ਪਤਾ ਸੀ। ਉਨਾਂ ਕਿਹਾ ਕਿ ਇਹ ਹੱਕ ਸੱਚ ਦੀ ਜਿੱਤ ਹੈ। ਮਜੀਠੀਆ ਨੇ ਨਵਜੋਤ ਸਿੱਧੂ ਉੱਪਰ ਹਮਲਾ ਕਰਦਿਆਂ ਕਿਹਾ ਕਿ ਠੋਕੋ ਤਾਲੀ ਦੇ ਤਾਂ ਹੋਸ਼ ਹੀ ਉੱਡ ਗਏ ਹਨ।

Related posts

ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ :- ਜਲੰਧਰ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ

Sanjhi Khabar

ਰੂਪਨਗਰ ਪੁਲਿਸ ਨੇ 7 ਪਿਸਟਲ ਤੇ 15 ਰੌਂਦ ਸਮੇਤ ਇੱਕ ਨੂੰ ਗ੍ਰਿਫਤਾਰ ਕੀਤਾ

Sanjhi Khabar

ਰੱਖਿਆ ਮੰਤਰੀ ਨੇ ਲੱਦਾਖ ਵਿਚ ਕਿਹਾ : ਭਾਰਤ ਨੂੰ ਕਿਸੇ ਦਾ ਅੱਖ ਦਿਖਾਉਣਾ ਮਨਜ਼ੂਰ ਨਹੀਂ

Sanjhi Khabar

Leave a Comment