16.3 C
Los Angeles
May 21, 2024
Sanjhi Khabar
Chandigarh Crime News Zirakpur

ਜੀਰਕਪੁਰ ਪੁਲਿਸ ਵੱਲੋਂ ਬਾਹਰਲੇ ਦੇਸ ਭੇਜਣ ਦੇ ਨਾਮ ਪਰ ਠੱਗੀ ਮਾਰਨ ਵਾਲੇ ਦੋ ਵਿਅਕਤੀ ਗਿ੍ਰਫਤਾਰ

PS Mitha
ਜ਼ੀਰਕਪੁਰ, 22 ਅਕਤੂਬਰ  ਅੱਜ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ ਨੇ ਦੱਸਿਆ ਕਿ ਨਵਜੋਤ ਸਿੰਘ ਮਾਹਲ ਐਸ ਐਸ ਪੀ ਐਸ.ਏ.ਐਸ. ਨਗਰ ਵੱਲੋਂ ਸਮਾਜ ਅੰਦਰ ਫੈਲੇ ਮਾੜੇ ਅਨਸਰਾਂ ਅਤੇ ਗੈਰਕਾਨੂੰਨੀ ਟਰੈਵਲ ਏਜੰਟ ਇਮੀਗ੍ਰੇਸਨ ਖਲਿਾਫ ਵਿੱਢੀ ਗਈ ਮੁਹਿੰਮ ਤਹਿਤ ਲੋੜੀਂਦੇ ਦਿਸਾ ਨਿਰਦੇਸ ਜਾਰੀ ਕੀਤੇ ਸੀ । ਜਿਨ੍ਹਾਂ ਦੇ ਦਿਸਾ ਨਿਰਦੇਸਾਂ ਤਹਿਤ ਮੁਖਤਿਆਰ ਰਾਏ ਡੀਐਸਪੀ ਐਸ.ਏ.ਐਸ. ਨਗਰ , ਅਮਰੋਜ਼ ਸਿੰਘ ਡੀਐਸਪੀ ਸਬ-ਡਵੀਜਨ ਜ਼ੀਰਕਪੁਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜ਼ੀਰਕਪੁਰ ਅਤੇ ਏਐਸਆਈ ਜਸਵਿੰਦਰ ਸਿੰਘ ਦੀ ਟੀਮ ਵੱਲੋਂ ਚੰਡੀਗੜ ਸਿਟੀ ਸੈਂਟਰ ਵੀ.ਆਈ.ਪੀ ਰੋਡ ਵਿਖੇ ਰਾਇਟ ਵੇਅ ਸਲਿਊਸਨ ਦੇ ਨਾਮ ਤੋਂ ਚੱਲ ਰਹੇ ਇਮੀਗ੍ਰੇਸਨ ਦਫਤਰ ਤੇ ਕੀਤੀ ਗਈ ਛਾਪੇਮਾਰੀ ਤਹਿਤ ਸਤਨਾਮ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਥਾਣਾ ਰੋਡ ਬਨੂੰੜ ਜਿਲ੍ਹਾ ਪਟਿਆਲਾ ਅਤੇ ਗੁਰਸੇਵਕ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਚੱਕ , ਥਾਣਾ ਕੇਸਰੀ ਸਿੰਘਪੁਰਾ ਜਿਲ੍ਹਾ ਗੰਗਾਨਗਰ (ਰਾਜਸਥਾਨ) ਨੂੰ ਗਿ੍ਰਫਤਾਰ ਕੀਤਾ ਹੈ। ਦੋਸੀਆਂ ਦੇ ਖਿਲਾਫ 24 ਇੰਮੀਗ੍ਰੇਸਨ ਐਕਟ 1983 ਤਹਿਤ ਮੁਕੱਦਮਾ ਦਰਜ ਕੀਤਾ ਗਿਆ । ਗਿ੍ਰਫਤਾਰ ਦੋਸੀਆਨ ਬਿਨ੍ਹਾ ਲਾਇੰਸਸ ਤੋਂ ਆਪਣਾ ਉਕਤ ਦਫਤਰ ਚਲਾ ਰਹੇ ਸੀ ਅਤੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ ਭੇਜਣ ਦੇ ਨਾਮ ਪਰ ਮੋਟੀ ਰਕਮ ਹਾਸਲ ਕਰਕੇ ਦਫਤਰ ਛੱਡ ਕੇ ਭੱਜਣ ਦੀ ਫਿਰਾਕ ਵਿਚ ਸੀ । ਦੋਸੀਆਨ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਪਹਿਲਾ ਵੀ ਮੋਟੀ ਰਕਮ ਹਾਸਲ ਕਰਕੇ ਕਰੀਬ 20 ਵਿਅਕਤੀਆਂ ਨੂੰ ਵਿਦੇਸ ਭੇਜ ਚੁੱਕੇ ਹਨ । ਜਿਸ ਸਬੰਧੀ ਦੋਸੀਆਨ ਦਾ ਦਫਤਰੀ ਰਿਕਾਰਡ ਕਬਜੇ ਵਿਚ ਲੈ ਲਿਆ ਹੈ ਤੇ ਦੋਸੀਆਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Related posts

ਪੰਜਾਬ ਅਤੇ ਹਰਿਆਣਾ ਹਾਈਕੋਰਟ 28 ਮਾਰਚ ਤੋਂ ਸ਼ੁਰੂ ਹੋਵੇਗੀ ਫਿਜ਼ੀਕਲ ਸੁਣਵਾਈ

Sanjhi Khabar

ਮਾਹਿਲਪੁਰ ‘ਚ ਦਰਦਨਾਕ ਹਾਦਸੇ ‘ਚ ਖਤਮ ਹੋਇਆ ਪਰਿਵਾਰ, ਪਤੀ-ਪਤਨੀ ਸਣੇ ਤਿੰਨ ਮਾਸੂਮਾਂ ਦੀ ਹੋਈ ਮੌਤ

Sanjhi Khabar

ਜਗਰਾਓਂ ‘ਚ 4 ਕਿਲੋ ਹੈਰੋਇਨ ਸਣੇ 37 ਲੱਖ ਦੀ ਡਰੱਗ ਮਨੀ ਬਰਾਮਦ, ਪੁਲਿਸ ਨੇ ਕੀਤੇ ਵੱਡੇ ਖੁਲਾਸੇ

Sanjhi Khabar

Leave a Comment