18.6 C
Los Angeles
May 19, 2024
Sanjhi Khabar
Bathinda Crime News

ਅਜੀਤ ਰੋਡ ਤੇ ਅੰਨੇ੍ਹਵਾਹ ਫਾਇਰਿੰਗ ਕਾਰਨ ਇੱਕ ਦੀ ਮੌਤ ਦੋ ਜਖਮੀ

Ashok Verma
ਬਠਿੰਡਾ,21ਅਕਤੂਬਰ2021: ਬਠਿੰਡਾ ਦੇ ਹਮੇਸ਼ਾ ਭੀੜ ਭਾੜ ਅਤੇ ਰੌਣਕ ਵਾਲੇ ਇਲਾਕੇ ਅਜੀਤ ਰੋਡ ਦੀ ਗਲ਼ੀ ਨੰਬਰ ਛੇ ਵਿਚ ਹੋਈ ਅੰਨੇਵਾਹ ਫਾਇਰਿੰਗ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਦੋ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਮੁਢਲੇ ਤੌਰ ਤੇ ਸਾਹਮਣੇ ਆਏ ਤੱਥਾਂ ਮੁਤਾਬਕ ਇਹ ਘਟਨਾਂ ਦੋ ਧੜਿਆਂ ਦੀ ਆਪਸੀ ਰੰਜਿਸ਼ ਦਾ ਸਿੱਟਾ ਹੈ। ਗੋਲੀਆਂ ਦੀ ਅਵਾਜ਼ ਸੁਣਦਿਆਂ ਇਲਾਕੇ ’ਚ ਦਹਿਸ਼ਤ ਵਾਲਾ ਮਹੌਲ ਬਣਿਆ ਹੋਇਆ ਹੈ। ਇਸ ਮੌਕੇ ਜਦੋਂ ਲੋਕ ਬਾਹਰ ਆਏ ਤਾਂ ਦੇਖਿਆ ਕਿ ਇੱਕ ਦਰਜਨ ਦੇ ਕਰੀਬ ਨੌਜਵਾਨ ਇੱਕ ਵਿਅਕਤੀ ਦੀ ਬੁਰੀ ਤਰਾਂ ਕੁੱਟਮਾਰ ਕਰ ਰਹੇ ਹਨ। ਹਮਲਾਵਰਾਂ ਨੇ ਤਿੰਨ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਹਮਲੇ ’ਚ ਬਾਰੂਦੀ ਹਥਿਆਰਾਂ ਤੋਂ ਇਲਾਵਾ ਲਾਠੀਆਂ ਅਤੇ ਨਲਕੇ ਦੀ ਹੱਥੀ ਦੀ ਵਰਤੋਂ ਕੀਤੀ ਗਈ। ਇਸੇ ਦੌਰਾਨ ਜਦੋਂ ਭੀੜ ਵਧ ਗਈ ਤਾਂ ਹਮਲਾਵਰ ਆਪਣੀਆਂ ਕਾਰਾਂ ਤੇ ਫਰਾਰ ਹੋ ਗਏ। ਵਾਰਦਾਤ ਵਿਚ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦੇ ਹਸਨਦੀਪ ਸਿੰਘ (30) ਦੀ ਮੌਤ ਹੋ ਗਈ। ਉਸ ਦੇ ਗੋਲ਼ੀ ਦਿਲ ਵਾਲੇ ਪਾਸੇ ਸੀਨੇ ਵਿਚ ਵੱਜੀ ਹੋਈ ਸੀ। ਮਿ੍ਰਤਕ ਦੇ ਦੋ ਸਾਥੀ ਪਿੰਡ ਜੰਡਾਂਵਾਲਾ ਦਾ ਬੂਟਾ ਸਿੰਘ ਦੀਆਂ ਲੱਤਾਂ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਅਤੇ ਬਾਅਦ ’ਚ ਤੇਜ਼ਧਾਰ ਹਥਿਆਰਾਂ ਨਾਲ ਲੱਤਾਂ ਅਤੇ ਦੋਵੇਂ ਹੱਥ ਤੋੜ ਦਿੱਤੇ। ਇਸ ਦੌਰਾਨ ਉੱਥੋਂ ਦੀ ਲੰਘਣ ਵਾਲਾ ਨੌਜਵਾਨ ਜਸਕਰਨ ਸਿੰਘ ਵਾਸੀ ਪੱਕਾ ਕਲਾਂ ਜਖਮੀ ਹੋ ਗਿਆ ਜਿਸ ਦੇ ਪੈਰ ’ਚ ਛਰ੍ਹਾ ਲੱਗਿਆ ਹੈ। ਪੂਰੀ ਵਾਰਦਾਤ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ ਜਿਸ ਨੂੰ ਪੁਲੀਸ ਬਾਰੀਕੀ ਨਾਲ ਘੋਖ ਰਹੀ ਹੈ। ਵਾਰਦਾਤ ਦਾ ਪਤਾ ਲੱਗਦਿਆਂ ਐਸ ਪੀ ਹੈਡਕੁਆਟਰ ਸੁਰਿੰਦਰਪਾਲ ਸਿੰਘ , ਐਸ ਪੀ ਸਿਟੀ ਜਸਪਾਲ ਸਿੰਘ ਅਤੇ ਸੀਆਈਏ ਸਟਾਫ ਦੀ ਟੀਮ ਮੌਕੇ ਤੇ ਪੁੱਜ ਗਈ। ਮਿ੍ਰਤਕ ਹਸਨਦੀਪ ਸਿੰਘ ਦੇ ਦੋਸਤ ਪਰਵਿੰਦਰ ਨੇ ਦੱਸਿਆ ਕਿ ਹਸਨ ਨੇ ਉਸਨੂੰ ਫੋਨ ਕਰਕੇ ਬੁਲਾਇਆ ਸੀ। ਜਦੋਂ ਉਹ ਇੱਥੇ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਹਮਲਾਵਰ ਹਸਨ ਨੂੰ ਗੋਲੀ ਮਾਰਨ ਤੋਂ ਬਾਅਦ ਬੂਟਾ ਸਿੰਘ ਨੂੰ ਮਾਰ ਰਹੇ ਸਨ ਜੋਕਿ ਲੋਕਾਂ ਨੂੰ ਦੇਖ ਕੇ ਭੱਜ ਗਏ। ਉਸ ਨੇ ਦੱਸਿਆ ਕਿ ਬਿੱਲਾ ਭੋਖੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਅਪਰਾਧ ਕੀਤਾ ਹੈ। ਐਸਪੀ (ਐਚ) ਸੁਰਿੰਦਰਪਾਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਪੜਤਾਲ ਉਪਰੰਤ ਹੀ ਜਾਣਕਾਰੀ ਦੇ ਸਕੇਗੀ।

Related posts

ਪਟਵਾਰੀ ਭਰਤੀ ਪ੍ਰੀਖਿਆ ‘ਚ ਧੋਖਾਧੜੀ ਦਾ ਪਰਦਾਫ਼ਾਸ਼; ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਤੋਂ ਲੁੱਟੇ ਕਰੋੜਾਂ

Sanjhi Khabar

ਮਾਹਿਲਪੁਰ ‘ਚ ਦਰਦਨਾਕ ਹਾਦਸੇ ‘ਚ ਖਤਮ ਹੋਇਆ ਪਰਿਵਾਰ, ਪਤੀ-ਪਤਨੀ ਸਣੇ ਤਿੰਨ ਮਾਸੂਮਾਂ ਦੀ ਹੋਈ ਮੌਤ

Sanjhi Khabar

ਜੰਮੂ ਕਸ਼ਮੀਰ : ਸੋਪੋਰ ‘ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤ

Sanjhi Khabar

Leave a Comment