20.1 C
Los Angeles
May 23, 2024
Sanjhi Khabar
Crime News Mumbai ਰਾਸ਼ਟਰੀ ਅੰਤਰਰਾਸ਼ਟਰੀ

ਆਰਿਜ਼ ਖ਼ਾਨ ਨੂੰ ਦਿੱਲੀ ਅਦਾਲਤ ਨੇ ਸੁਣਾਈ ਫਾਸੀ ਦੀ ਸਜ਼ਾ

Agency
ਨਵੀਂ ਦਿਲੀ : ਬਾਟਲਾ ਹਾਊਸ ਪੁਲਿਸ ਮੁਕਾਬਲੇ ਦੌਰਾਨ ਇੰਸਪੈਕਟਰ ਦੇ ਕਤਲ ਦੇ ਦੋਸ਼ੀ ਪਾਏ ਗਏ ਆਰਿਜ਼ ਖ਼ਾਨ ਨੂੰ ਦਿੱਲੀ ਦੀ ਅਦਾਲਤ ਨੇ ਫਾਸੀ ਦੀ ਸਜ਼ਾ ਸੁਣਾਈ ਹੈ।

ਦਿੱਲੀ ਦੀ ਸਾਕੇਤ ਕੋਰਟ ਦੋਸ਼ੀ ਨੂੰ ਆਰਿਜ਼ ਨੂੰ 11 ਲੱਖ ਦਾ ਜੁਰਮਾਨਾ ਵੀ ਲਾਇਆ ਹੈ। ਇਸ ਵਿਚ 10 ਲੱਖ ਰੁਪਏ ਇੰਸਪੈਕਟਰ ਮੋਹਨ ਲਾਲ ਸ਼ਰਮਾਂ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।

ਸਰਕਾਰੀ ਵਕੀਲ ਏਟੀ ਅੰਸਾਰੀ ਵਕੀਲ ਨੇ ਕਿਹਾ, ”ਮੈਨੂੰ ਸੰਤੁਸ਼ਟੀ ਹੈ ਕਿ ਆਖ਼ਰਕਾਰ ਅਦਾਲਤ ਨੇ ਇੱਕ ਬਹਾਦਰ ਪੁਲਿਸ ਅਫ਼ਸਰ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਹੈ. ਇਸ ਵਿਚ ਅਦਾਲਤ ਜਿੰਨੀ ਵਧ ਤੋਂ ਵਧ ਸਜ਼ਾ ਦੇ ਸਕਦੀ ਸੀ, ਉਹ ਫਾਸੀ ਦੀ ਸਜ਼ਾ ਦਿੱਤੀ ਗਈ ਹੈ।”

ਪਿਛਲੇ ਸੋਮਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਬ-ਇੰਸਪੈਕਟਰ ਮੋਹਨ ਚੰਦ ਸ਼ਰਮਾਂ ਦੇ ਕਤਲ ਦੇ ਮਾਮਲੇ ਵਿਚ ਆਰਿਜ਼ ਖ਼ਾਨ ਅਤੇ ਉਸਦੇ ਸਾਥੀਆਂ ਨੂੰ ਦੋਸ਼ੀ ਮੰਨਿਆ ਸੀ।

ਕੀ ਹੈ ਬਾਟਲਾ ਕੇਸ

ਸਿਤੰਬਰ 2008 ਵਿਚ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੇ ਬਾਟਲਾ ਹਾਊਸ ਇਲਾਕੇ ਵਿਚ ਦਿੱਲੀ ਪੁਲਿਸ ਅਤੇ ਕੱਟੜਪੰਥੀ ਸੰਗਠਨ ਇੰਡੀਅਨ ਮੁਜਾਹਦੀਨ ਨਾਲ ਸਬੰਧਤ ਲੋਕਾਂ ਵਿਚਾਲੇ ਪੁਲਿਸ ਮੁਕਾਬਲਾ ਹੋਇਆ ਸੀ।

ਇਹ ਪੁਲਿਸ ਮੁਕਾਬਲਾ ਦਿੱਲੀ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ 6 ਦਿਨ ਬਾਅਦ ਹੋਇਆ ਸੀ। ਇਨ੍ਹਾਂ ਧਮਾਕਿਆਂ ਵਿਚ 26 ਜਣਿਆਂ ਦੀ ਜਾਨ ਗਈ ਸੀ।

ਇਸ ਪੁਲਿਸ ਮੁਕਾਬਲੇ ਦੌਰਾਨ ਸਬ-ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਮੌਤ ਹੋ ਗਈ ਸੀ ਜਦਕਿ ਉਸਦੇ ਦੋ ਸਾਥੀ ਜ਼ਖ਼ਮੀ ਹੋ ਗਏ ਸਨ।

ਇਸ ਦੌਰਾਨ ਆਰਿਜ਼ ਖ਼ਾਨ ਫਰਾਰ ਹੋ ਗਿਆ ਅਤੇ 10 ਫਰਬਰੀ 2018 ਵਿਚ ਉਸ ਨੂੰ ਨੇਪਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

“ਸੁਣਵਾਈ ਦੇ ਦੌਰਾਨ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਯਾਦਵ ਨੇ ਕਿਹਾ ਇਹ ਸਾਬਿਤ ਹੋ ਚੁੱਕਾ ਹੈ ਕਿ ਖਾਨ ਅਤੇ ਉਸਦੇ ਸਾਥੀਆਂ ਨੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ, ਜਿਸ ਦੌਰਾਨ ਇੰਸਪੈਕਟਰ ਸ਼ਰਮਾ ਦੀ ਮੌਤ ਹੋਈ।”

2013 ਵਿਚ ਆਰਿਜ਼ ਦੇ ਸਾਥੀ ਸ਼ਹਿਜ਼ਾਦ ਅਹਿਮਦ ਨੂੰ ਬਟਲਾ ਹਾਊਸ ਮੁਕਾਬਲੇ ਵਿਚ ਦੋਸ਼ੀ ਪਾਇਆ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਦੇ ਦੋ ਹੋਰ ਸਾਥੀ ਆਤਿਫ਼ ਅਮੀਨ ਅਤੇ ਮੁਹੰਮਦ ਸਾਜ਼ਿਦ ਵੀ ਇਸ ਮੁਕਾਬਲੇ ਵਿਚ ਮਾਰੇ ਗਏ ਸਨ।

ਮੁਹਿਮ ਸੈਫਡ ਨੂੰ ਘਟਨਾ ਵਾਲੀ ਥਾਂ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Related posts

ਬੇਰਹਿਮ ਹੋਈ ਮੋਦੀ ਸਰਕਾਰ ਅੱਖਾਂ ਮੂਹਰੇ ਦਮ ਤੋੜ ਰਹੇ ਅੰਨਦਾਤਾ ਨੂੰ ਦੇਖਣਾ ਨਹੀਂ ਚਾਹੁੰਦੀ- ਭਗਵੰਤ ਮਾਨ

Sanjhi Khabar

ਐਸਟੀਐਫ ਲੁਧਿਆਣਾ ਟੀਮ ਵੱਲੋਂ ਕਰੀਬ 10 ਕਰੋੜ ਦੀ ਹੈਰੋਇਨ ਸਣੇ 2 ਤਸਕਰ ਕਾਬੂ, ਇਕ ਫਰਾਰ

Sanjhi Khabar

ਗੀਤਕਾਰ ਦੀਪਾ ਘੋਲੀਆ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸੰਗੀਤਕ ਖੇਤਰ ਦੀਆਂ ਹਸਤੀਆਂ ਨੇ ਕੀਤੇ ਸ਼ਰਧਾ ਦੇ ਫੁੱਲ ਅਰਪਣ 

Sanjhi Khabar

Leave a Comment