16.8 C
Los Angeles
April 19, 2024
Sanjhi Khabar
Chandigarh Crime News Ludhiana

ਲੁਧਿਆਣਾ ਵਿੱਚ ਅਗਨੀਕਾਂਡ, ਇੱਕੋ ਪਰਿਵਾਰ ਦੇ ਸੱਤ ਵਿਅਕਤੀ ਜਿੰਦਾ ਸੜੇ

Jasvir Manku
ਲੁਧਿਆਣਾ, 20 ਅਪ੍ਰੈਲ ਲੁਧਿਆਣਾ ਦੇ ਤਾਜਪੁਰ ਰੋਡ ਉਤੇ ਬੁੱਧਵਾਰ ਤੜਕੇ ਹੋਏ ਭਿਆਨਕ ਅਗਨੀਕਾਂਡ ਵਿੱਚ ਇਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਵਿਅਕਤੀ ਬਿਹਾਰ ਦੇ ਸਮਸਤੀਪੁਰ ਜਿਲ੍ਹੇ ਦੇ ਸਨ।

ਮਿਲੀ ਜਾਣਕਾਰੀ ਅਨੁਸਾਰ ਤਾਜਪੁਰ ਇਲਾਕੇ ਵਿੱਚ ਅੱਜ ਤੜਕੇ ਕਰੀਬ ਤਿੰਨ ਵਜੇ ਅਚਾਨਕ ਅੱਗ ਲੱਗ ਗਈ। ਜਿਸ ਵੇਲੇ ਅੱਗ ਲੱਗੀ ਤਾਂ ਬਹੁਗਿਣਤੀ ਲੋਕ ਗਹਿਰੀ ਨੀਂਦ ਵਿੱਚ ਸਨ। ਅੱਗ ਨੇ ਕੁਝ ਹੀ ਪਲਾਂ ਵਿੱਚ ਆਸਪਾਸ ਦੀਆਂ ਇੱਕ ਦਰਜਨ ਝੁੱਗੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਅੱਗ ਲੱਗਣ ਨਾਲ ਚਾਰੇ ਪਾਸੇ ਅਫਰਾ ਤਫਰੀ ਫੈਲ ਗਈ ਅਤੇ ਲੋਕ ਸੁੱਰਖਿਅਤ ਥਾਵਾਂ ਵੱਲ ਭੱਜਣ ਲੱਗ ਪਏ।

ਪੀੜਤਾਂ ਦੀ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਵੀ ਉਥੇ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ। ਇਸੇ ਦੌਰਾਨ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਅੱਗ ਤੇ ਕਾਬੂ ਤਾਂ ਪਾ ਲਿਆ ਪ੍ਰੰਤੂ ਇੱਕ ਝੂੱਗੀ ਵਿੱਚ ਦਮ ਘੁਟਨ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ।

ਅੱਗ ਤੇ ਕਾਬੂ ਪਾਉਣ ਤੋਂ ਬਾਅਦ ਫਾਇਰ ਬ੍ਰਿਗੇਡ ਮੁਲਾਜਮਾਂ ਨੇ ਮ੍ਰਿਤਕਾਂ ਦੀਆਂ ਲਾਸ਼ਾ ਬਾਹਰ ਕੱਢੀਆਂ। ਮਰਨ ਵਾਲੀਆਂ ਦੀ ਸ਼ਿਨਾਖਤ ਸੁਰੇਸ਼ ਸਾਹਨੀ (55), ਉਸ ਦੀ ਪਤਨੀ ਅਰੁਣਾ ਦੇਵੀ (52) ਪੁੱਤਰੀ ਰਾਖੀ (15), ਮਨੀਸ਼ਾ (10), ਗੀਤਾ (8), ਚੰਦਾ (5) ਅਤੇ 2 ਸਾਲਾ ਪੁੱਤਰ ਸੰਨੀ ਵਜੋਂ ਹੋਈ ਹੈ। ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸਨ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕੋਈ ਫਿਲਮ ਦੇਖਦੇ ਹੋਏ ਇੱਕਠੇ ਸੁੱਤੇ ਸਨ। ਇਸ ਘਟਨਾ ‘ਚ ਪਰਿਵਾਰ ਦਾ ਵੱਡਾ ਪੁੱਤਰ ਰਾਜੇਸ਼ ਵਾਲ-ਵਾਲ ਬਚ ਗਿਆ, ਜੋ ਰਾਤ ਨੂੰ ਆਪਣੇ ਦੋਸਤ ਦੇ ਘਰ ਸੌਣ ਗਿਆ ਸੀ। ਸਾਰੇ ਮ੍ਰਿਤਕ ਮੂਲ ਰੂਪ ਤੋਂ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲੇ ਹਨ।

ਉਸ ਦੇ ਪਿਤਾ ਸੁਰੇਸ਼ ਕੁਮਾਰ ਸਕਰੈਪ ਡੀਲਰ ਦਾ ਕੰਮ ਕਰਦੇ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਲੁਧਿਆਣਾ ਵਾਸੀ ਨੇ ਆਪਣੀ ਹੀ ਪਤਨੀ ‘ਤੇ ਪਾਇਆ ਤੇਜ਼ਾਬ

Sanjhi Khabar

ਦੇਸ਼ ਦੀ ਪਹਿਲੀ ਕੋਰੋਨਾ ਮਰੀਜ਼ ਕਰੀਬ ਡੇਢ ਸਾਲ ਬਾਅਦ ਫਿਰ ਹੋਈ ਪਾਜ਼ੇਟਿਵ, ਵੈਕਸੀਨ ਨਹੀਂ ਸੀ ਲਗਵਾਈ

Sanjhi Khabar

ਭਾਰਤ ਦੀ ਕੋਵਿਡ -19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : WHO

Sanjhi Khabar

Leave a Comment