18.6 C
Los Angeles
May 19, 2024
Sanjhi Khabar
ਰਾਸ਼ਟਰੀ ਅੰਤਰਰਾਸ਼ਟਰੀ

America ਦੇ ਨਿਊ ਓਰਲੀਨਜ਼ ‘ਚ ਫਾਇਰਿੰਗ, ਹਮਲਾਵਰਾਂ ਸਮੇਤ ਤਿੰਨ ਲੋਕਾਂ ਦੀ ਹੱਤਿਆ; 2 ਜ਼ਖਮੀ

America ਦੇ ਨਿਊ ਓਰਲੀਨਜ਼ ‘ਚ ਫਾਇਰਿੰਗ, ਹਮਲਾਵਰਾਂ ਸਮੇਤ ਤਿੰਨ ਲੋਕਾਂ ਦੀ ਹੱਤਿਆ; 2 ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ਦੇ ਇਕ ਉਪਨਗਰ ‘ਚ ਸ਼ਨੀਵਾਰ ਨੂੰ ਬੰਦੂਕ ਸਟੋਰ ‘ਚ ਹੋਈ ਗੋਲੀਬਾਰੀ ਵਿਚ ਇਕ ਹਮਲਾਵਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜੈਫਰਸਨ ਪੈਰਿਸ਼ ਸ਼ੈਰਿਫ ਦੇ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜੈਫਰਸਨ ਪੈਰਿਸ਼ ਸ਼ੈਰਿਫ ਨੇ ਕਿਹਾ ਕਿ ਹਮਲਾਵਰ ਸਟੋਰ ਵਿੱਚ ਦਾਖਲ ਹੋਇਆ ਅਤੇ ਦੋ ਵਿਅਕਤੀਆਂ ਨੂੰ ਗੋਲੀ ਮਾਰਕੇ ਹੱਤਿਆ ਕਰ ਦਿੱਤੀ, ਜਿਸ ਦੇ ਜਵਾਬ ਵਿੱਚ ਸਟੋਰ ਦੇ ਕਰਮਚਾਰੀਆਂ ਅਤੇ ਗਾਹਕਾਂ ਨੇ ਗੋਲੀਬਾਰੀ ਕੀਤੀ ਅਤੇ ਹਮਲਾਵਰ ਦੀ ਮੌਤ ਹੋ ਗਈ। ਸ਼ੈਰਿਫ ਜੋਸਫ ਲੋਪਿੰਤੋ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸ਼ਨੀਵਾਰ ਦੁਪਹਿਰ ਕਰੀਬ 2.50 ਵਜੇ ਇਕ ਉਪਨਗਰ, ਮੈਟੈਰੀ, ਵਿੱਚ ਜੈਫਰਸਨ ਨਾਮੀ ਇੱਕ ਬੰਦੂਕ ਦੀ ਦੁਕਾਨ ਵਿੱਚ ਵਾਪਰੀ।
ਸ਼ੈਰਿਫ ਨੇ ਦੱਸਿਆ ਕਿ ਹਮਲਾਵਰ ਨੇ ਪਹਿਲਾਂ ਦੁਕਾਨ ਦੇ ਅੰਦਰ ਦੋ ਵਿਅਕਤੀਆਂ ‘ਤੇ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਉਥੇ ਮੌਜੂਦ ਹੋਰਨਾਂ ਨੇ ਇਮਾਰਤ ਦੇ ਬਾਹਰ ਅਤੇ ਅੰਦਰ ਬੰਦੂਕਧਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਲੋਪਿੰਤੋ ਨੇ ਦੱਸਿਆ ਕਿ ਦੋ ਹੋਰ ਲੋਕਾਂ ਨੂੰ ਵੀ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਸਨੇ ਦੱਸਿਆ ਕਿ ਇਸ ਘਟਨਾ ਵਿੱਚ ਬਹੁਤ ਸਾਰੇ ਲੋਕਾਂ ਨੇ ਗੋਲੀਆਂ ਚਲਾਈਆਂ ਸਨ ਅਤੇ ਜਾਂਚਕਰਤਾ ਪੂਰੇ ਮਾਮਲੇ ਦੀ ਪੜਤਾਲ ਕਰ ਰਹੇ ਹਨ।

Related posts

ਕਸ਼ਮੀਰ ਘਾਟੀ : ਕਸ਼ਮੀਰ ‘ਚ ਬੀਤੇ 24 ਘੰਟਿਆਂ ਦੌਰਾਨ 7 ਅੱਤਵਾਦੀ ਢੇਰ

Sanjhi Khabar

ਇਨਕਮ ਟੈਕਸ ਵਿਭਾਗ ਪੋਰਟਲ ਕਰੈਸ਼ : ਵਿੱਤ ਮੰਤਰੀ ਨਰਾਜ

Sanjhi Khabar

ਗਰੀਬਾਂ ਲਈ ਮਸੀਹਾ ਬਣੇ ਸੋਨੂੰ ਸੂਦ ਤੋਂ ਕੀਤੀ ਗਈ ਹੁਣ ਅਗਰਬੱਤੀ ਬਣਾਉਣ ਵਾਲੀ ਮਸ਼ੀਨ ਦੀ ਮੰਗ

Sanjhi Khabar

Leave a Comment