16 C
Los Angeles
May 18, 2024
Sanjhi Khabar
ਪੰਜਾਬ ਵਪਾਰ

ਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀ।

ਮੋਗਾ , 26 ਫਰਵਰੀ ( Agency ): ਕਿਸਾਨਾਂ ਨੇ ਅੱਜ ਅਡਾਨੀ ਗਰੁੱਪ ਦੀ ਮਾਲ ਗੱਡੀ ਮੋਗਾ ਦੇ ਨੇੜੇ ਰੋਕ ਲਈ ਹੈ।  ਅਡਾਨੀ ਦੀ ਇਹ ਗੱਡੀ ਮੋਗਾ ਦੇ ਨੇੜੇ ਹੀ ਅਡਾਨੀ ਗਰੁੱਪ ਦੇ ਸਾਈਲੋ ਤੋਂ ਐਫ ਸੀ ਆਈ ਦੀ ਕਣਕ ਲੈਣ ਆਈ ਸੀ।  ਪਤਾ ਲੱਗਦਿਆਂ ਹੀ ਕਿਸਾਨਾਂ ਦੇ ਸਾਂਝੇ ਮੋਰਚੇ ਦੇ ਕਾਰਕੁੰਨ ਇਕੱਠੇ ਹੋ ਗਏ ਅਤੇ ਰੇਲ ਗੱਲੀ ਨੂੰ ਮੋਗਾ ਦੇ ਦਗਰੁ ਵਿਖੇ ਰੋਕ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁੰਨਾਂ ਨੇ ਗੱਡੀ ਨੂੰ ਰੋਕਿਆ।  ਭਾਵੇ ਪੁਲਿਸ ਵੀ ਰੇਲਵੇ ਸਟੇਸ਼ਨ ‘ਤੇ ਪੁੱਜ ਗਈ ਸੀ ,ਪਰ ਕਿਸਾਨਾਂ ਵੱਲੋ ਰੇਲਵੇ ਲਾਈਨਾ ‘ਤੇ ਲਗਾਤਾਰ ਧਰਨਾ ਜਾਰੀ ਸੀ।  ਕਿਸਾਨ ਆਗੂ ਸਤਪਾਲ ਸਿੰਘ ਨੇ ਦੱਸਿਆ ਕਿ ਜਦ ਹੀ ਉਨ੍ਹਾਂ ਨੂੰ ਰੇਲ ਗੱਡੀ ਦੇ ਭਰੇ ਜਾਣ ਅਤੇ ਰਵਾਨਾ ਹੋਣ ਦਾ ਪਤਾ ਲੱਗਿਆ ਤਾਂ ਕਿਸਾਨਾਂ ਨੇ ਮਿਲ ਕੇ ਰੇਲ ਗੱਡੀ ਰੋਕ ਦਿੱਤੀ ਕਿਓਂਕਿ ਇਹ ਰੇਲ ਗੱਡੀ ਅਤੇ ਕਣਕ ਅਡਾਨੀ ਗਰੁੱਪ ਦੀ ਸੀ। ਕਿਸਾਨ ਆਗੂ ਬਲਦੇਵ ਸਿੰਘ ਨੇ ਦੱਸਿਆ ਕਿ ਅਡਾਨੀ -ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਟੋਲ ਪਲਾਜ਼ਾ , ਪੈਟਰੋਲ ਪੰਪ ਅਤੇ ਸਾਈਲੋ ਬੰਦ ਕੀਤੇ ਹੋਏ ਹੈ ਅਤੇ ਜਦ ਤਕ ਤਿੰਨ ਖੇਤੀ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ , ਕਾਰਪੋਰੇਟ ਘਰਾਣਿਆਂ ਦਾ ਪੰਜਾਬ ਵਿਚ ਕਾਰੋਬਾਰ ਨਹੀਂ ਚੱਲਣ ਦਿੱਤਾ ਜਾਵੇਗਾ।  ਕਿਸਾਨਾਂ ਵੱਲੋ ਰੇਲਵੇ ਟਰੈਕ ‘ਤੇ ਨਾਅਰੇਬਾਜ਼ੀ ਵੀ ਕੀਤੀ ਗਈ। ਜਿਕਰਯੋਗ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤਹਿਤ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਚੱਲਣ ਦੀ ਇਜਾਜ਼ਤ ਦਿੱਤੀ ਸੀ।

Related posts

ਪ੍ਰਾਈਵੇਟ ਬੱਸ ਚਾਲਕਾਂ ਨੇ ਬੀਮਾ ਕੰਪਨੀ ਦੇ ਦਫਤਰ ਦਾ ਕੀਤਾ ਘਿਰਾਓ

Sanjhi Khabar

84.6 ਫੀਸਦੀ ਰਿਕਾਰਡ ਚੋਣ ਵਾਅਦੇ ਪੂਰੇ ਕਰਨ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਨਵੇਂ 7 ਨੁਕਾਤੀ ‘ਏਜੰਡਾ 2022’ ਉਤੇ ਤੁਰੰਤ ਕਾਰਵਾਈ ਦੇ ਆਦੇਸ਼

Sanjhi Khabar

ਦਰਦਨਾਕ ਸੜਕ ਹਾਦਸੇ ‘ਚ ਤਿੰਨ ਨੌਜਵਾਨ ਦੋਸਤਾਂ ਦੀ ਮੌਤ

Sanjhi Khabar

Leave a Comment